Net Worth: KL ਰਾਹੁਲ ਹੈ ਕਰੋੜਾਂ ਦਾ ਮਾਲਕ, ਆਥੀਆ ਵੀ ਕਮਾਉਂਦੀ ਹੈ ਖੂਬ ਪੈਸਾ, ਜਾਣੋ ਕੌਣ ਹੈ ਅੱਗੇ

01/23/2023 5:23:02 PM

ਨਵੀਂ ਦਿੱਲੀ : ਭਾਰਤੀ ਕ੍ਰਿਕਟਰ ਕੇ.ਐੱਲ ਰਾਹੁਲ ਨੇ ਬਾਲੀਵੁੱਡ ਸਟਾਰ ਸੁਨੀਲ ਸ਼ੈੱਟੀ ਦੀ ਬੇਟੀ ਆਥੀਆ ਸ਼ੈੱਟੀ ਨੂੰ ਆਪਣੀ ਜੀਵਨ ਸਾਥਣ ਬਣਾਇਆ ਹੈ। ਲੰਬੇ ਸਮੇਂ ਤੱਕ ਇਕ-ਦੂਜੇ ਨੂੰ ਸਮਾਂ ਦੇਣ ਤੋਂ ਬਾਅਦ ਦੋਹਾਂ ਨੇ ਵਿਆਹ ਕਰਕੇ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਕੀਤੀ ਹੈ। ਦੋਵਾਂ ਦੇ ਫੰਕਸ਼ਨ ਦੀਆਂ ਕੁਝ ਤਸਵੀਰਾਂ ਸੋਸ਼ਲ ਮੀਡੀਆ 'ਤੇ ਸਾਹਮਣੇ ਆਈਆਂ ਹਨ। ਸੁਨੀਲ ਸ਼ੈੱਟੀ ਦੇ ਬੰਗਲੇ ਦੀਆਂ ਕੁਝ ਤਸਵੀਰਾਂ ਅਤੇ ਵੀਡੀਓਜ਼ ਵੀ ਸਾਹਮਣੇ ਆਈਆਂ ਹਨ, ਜਿਸ ਨੂੰ ਚੰਗੀ ਤਰ੍ਹਾਂ ਸਜਾਇਆ ਗਿਆ ਹੈ। ਆਥੀਆ ਦੇ ਪਿਤਾ ਸੁਨੀਲ ਸ਼ੈੱਟੀ ਕਮਾਈ ਦੇ ਮਾਮਲੇ 'ਚ ਵੱਡੇ ਲੋਕਾਂ ਨਾਲ ਮੁਕਾਬਲਾ ਕਰਦੇ ਹਨ। ਉਸ ਦਾ ਰਹਿਣ ਸਹਿਣ ਵੀ ਇਹ ਸਭ ਕੁਝ ਦੱਸਦਾ ਹੈ। ਦੂਜੇ ਪਾਸੇ ਜੇਕਰ ਕੇਐਲ ਰਾਹੁਲ ਦੀ ਗੱਲ ਕਰੀਏ ਤਾਂ ਉਹ ਵੀ ਕਮਾਈ ਦੇ ਮਾਮਲੇ ਵਿੱਚ ਕਿਸੇ ਤੋਂ ਘੱਟ ਨਹੀਂ ਹਨ। ਆਓ ਜਾਣਦੇ ਹਾਂ ਰਾਹੁਲ ਕਿੰਨੀ ਜਾਇਦਾਦ ਦੇ ਮਾਲਕ ਹਨ, ਨਾਲ ਹੀ ਆਥੀਆ ਸ਼ੈੱਟੀ ਦੀ ਕਮਾਈ ਬਾਰੇ ਵੀ ਜਾਣਦੇ ਹਾਂ-

ਕਰੋੜਾਂ ਦਾ ਮਾਲਕ ਹੈ ਰਾਹੁਲ

2014 ਤੋਂ ਟੀਮ ਇੰਡੀਆ ਦਾ ਹਿੱਸਾ ਰਹੇ ਰਾਹੁਲ ਦੀ ਗੱਲ ਕਰੀਏ ਤਾਂ ਉਨ੍ਹਾਂ ਦੀ ਕੁੱਲ ਜਾਇਦਾਦ 80 ਕਰੋੜ ਦੱਸੀ ਗਈ ਹੈ। ਉਸ ਨੇ PUMA, BOAT, RBI ਅਤੇ Redbull ਵਰਗੀਆਂ ਕੰਪਨੀਆਂ ਦੇ ਇਸ਼ਤਿਹਾਰ ਵੀ ਕੀਤੇ ਹਨ, ਜਿੱਥੋਂ ਉਸ ਨੇ ਕਾਫੀ ਪੈਸਾ ਕਮਾਇਆ। ਇਸ ਤੋਂ ਇਲਾਵਾ ਉਹ ਬੀਸੀਸੀਆਈ ਦੀ ਏ ਕੈਟੇਗਰੀ  ਵਿੱਚ ਆਉਂਦਾ ਹੈ। ਇਕਰਾਰਨਾਮੇ ਅਨੁਸਾਰ ਉਸ ਨੂੰ ਹਰ ਸਾਲ 5 ਕਰੋੜ ਰੁਪਏ ਮਿਲਦੇ ਹਨ। ਇਸ ਤੋਂ ਇਲਾਵਾ ਉਹ ਹਰ ਟੈਸਟ ਮੈਚ ਲਈ 15 ਲੱਖ, ਵਨਡੇ ਲਈ 6 ਲੱਖ ਅਤੇ ਟੀ-20 ਮੈਚ ਖੇਡਣ ਲਈ 3 ਲੱਖ ਰੁਪਏ ਕਮਾਉਂਦਾ ਹੈ।

PunjabKesari

ਇਹ ਵੀ ਪੜ੍ਹੋ : WFI ਪ੍ਰਧਾਨ ਦੇ ਖ਼ਿਲਾਫ਼ ਦੋਸ਼ਾਂ ਦੀ ਜਾਂਚ ਲਈ ਨਿਗਰਾਨੀ ਕਮੇਟੀ ਦੀ ਮੁਖੀ ਹੋਵੇਗੀ ਮੈਰੀਕਾਮ

ਰਾਹੁਲ IPL 'ਚ ਲਖਨਊ ਸੁਪਰਜਾਇੰਟਸ ਲਈ ਖੇਡਦੇ ਹਨ। ਉਸ ਨੂੰ ਹਰ ਸੀਜ਼ਨ ਲਈ 17 ਕਰੋੜ ਰੁਪਏ ਮਿਲਦੇ ਹਨ। 2013 ਤੋਂ ਲੈ ਕੇ, ਉਸਨੇ ਆਈਪੀਐਲ ਤੋਂ 65 ਕਰੋੜ ਰੁਪਏ ਤੋਂ ਵੱਧ ਦੀ ਕਮਾਈ ਕੀਤੀ ਹੈ। ਉਨ੍ਹਾਂ ਦਾ ਬੈਂਗਲੁਰੂ 'ਚ ਆਲੀਸ਼ਾਨ ਬੰਗਲਾ ਹੈ, ਜਿਸ ਦੀ ਕੀਮਤ 65 ਲੱਖ ਰੁਪਏ ਦੱਸੀ ਜਾਂਦੀ ਹੈ। ਇਸ ਤੋਂ ਇਲਾਵਾ ਰਾਹੁਲ ਦਾ ਗੋਆ 'ਚ 7000 ਵਰਗ ਫੁੱਟ ਦਾ ਵਿਲਾ ਵੀ ਹੈ।

PunjabKesari

ਆਥੀਆ ਵੀ ਕਮਾਉਂਦੀ ਹੈ ਖ਼ੂਬ ਪੈਸਾ

30 ਸਾਲਾ ਆਥੀਆ ਸ਼ੈੱਟੀ ਦੀ ਗੱਲ ਕਰੀਏ ਤਾਂ ਉਹ ਇਕ ਭਾਰਤੀ ਫਿਲਮ ਅਦਾਕਾਰਾ ਹੈ, ਜਿਸ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਫਿਲਮ 'ਹੀਰੋ' ਨਾਲ ਕੀਤੀ ਸੀ। ਉਸਨੇ ਮੋਤੀਚੂਰ ਚਕਨਾਚੂਰ, ਮੁਬਾਰਕਾਂ ਫਿਲਮਾਂ ਕੀਤੀਆਂ, ਪਰ ਹਿੱਟ ਨਹੀਂ ਹੋਈਆਂ। ਆਥੀਆ ਨੇ ਨਿਊਯਾਰਕ ਫਿਲਮ ਅਕੈਡਮੀ ਤੋਂ ਆਪਣੀ ਪੜ੍ਹਾਈ ਪੂਰੀ ਕੀਤੀ ਹੈ। ਭਾਵੇਂ ਉਸ ਦਾ ਫਿਲਮੀ ਕਰੀਅਰ ਅੱਗੇ ਨਹੀਂ ਵਧ ਸਕਿਆ ਪਰ ਇਸ਼ਤਿਹਾਰਾਂ ਰਾਹੀਂ ਉਹ ਕਾਫੀ ਕਮਾਈ ਕਰਦੀ ਹੈ। ਰਿਪੋਰਟਾਂ ਮੁਤਾਬਕ ਆਥੀਆ ਦੀ ਕੁੱਲ ਜਾਇਦਾਦ 28 ਤੋਂ 29 ਕਰੋੜ ਰੁਪਏ ਹੈ। ਉਹ ਇੱਕ ਫਿਲਮ ਲਈ 3 ਤੋਂ 4 ਕਰੋੜ ਰੁਪਏ ਲੈਂਦੀ ਹੈ। ਇਸ ਤੋਂ ਇਲਾਵਾ, ਉਹ ਕਈ ਬ੍ਰਾਂਡ ਐਂਡੋਰਸਮੈਂਟਸ ਨੂੰ ਪ੍ਰਮੋਟ ਕਰਦੀ ਹੈ, ਜਿਸ ਲਈ ਉਸਦੀ ਫੀਸ 40 ਤੋਂ 50 ਲੱਖ ਤੱਕ ਹੈ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
 


Tarsem Singh

Content Editor

Related News