ਨੈੱਟ ਸੈਸ਼ਨ 'ਚ ਗੂੰਜਿਆ ਹਾਰਦਿਕ ਪੰਡਯਾ ਦਾ ਬੱਲਾ, ਵੀਡੀਓ ਸ਼ੇਅਰ ਲਿਖਿਆ - ਹੁਣ ਹੋਰ ਇੰਤਜ਼ਾਰ ਨਹੀਂ

Sunday, Sep 08, 2019 - 10:44 AM (IST)

ਨੈੱਟ ਸੈਸ਼ਨ 'ਚ ਗੂੰਜਿਆ ਹਾਰਦਿਕ ਪੰਡਯਾ ਦਾ ਬੱਲਾ, ਵੀਡੀਓ ਸ਼ੇਅਰ ਲਿਖਿਆ - ਹੁਣ ਹੋਰ ਇੰਤਜ਼ਾਰ ਨਹੀਂ

ਨਵੀਂ ਦਿੱਲੀ  : ਭਾਰਤੀ ਕ੍ਰਿਕਟ ਟੀਮ ਦੇ ਆਲਰਾਊਂਡਰ ਹਾਰਦਿਕ ਪੰਡਯਾ ਨੇ ਦੱਖਣੀ ਅਫਰੀਕਾ ਖਿਲਾਫ 15 ਸਿਤੰਬਰ ਤੋਂ ਸ਼ੁਰੂ ਹੋ ਰਹੀ ਟੀ-20 ਸੀਰੀਜ ਤੋਂ ਪਹਿਲਾਂ ਨੈੱਟ ਅਭਿਆਸ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਹੈ। ਵੀਡੀਓ 'ਚ ਹਾਰਦਿਕ ਪੰਡਯਾ ਕਾਫੀ ਚੌਕੇ-ਛੱਕੇ ਉਡਾਉਂਦੇ ਵਿਖਾਈ ਦੇ ਰਹੇ ਹਨ। ਪੰਡਯਾ ਨੂੰ ਕ੍ਰਿਕਟ ਵਿਸ਼ਵ ਕੱਪ ਦੌਰਾਨ ਮਾਂਸਪੇਸ਼ੀਆਂ 'ਚ ਤਣਾਅ ਆਉਣ ਦੇ ਚੱਲਦੇ ਵੈਸਟਇੰਡੀਜ਼ ਟੂਰ ਤੋਂ ਆਰਾਮ ਦਿੱਤਾ ਗਿਆ ਸੀ। ਹੁਣ ਪੰਡਯਾ ਦੁਬਾਰਾ ਤੋਂ ਫਿੱਟ ਨਜ਼ਰ ਆ ਰਹੇ ਹਨ।PunjabKesari
ਹਾਰਦਿਕ ਨੇ ਸੋਸ਼ਲ ਮੀਡੀਆ 'ਤੇ ਸ਼ੇਅਰ ਦੀ ਆਪਣੀ ਵੀਡੀਓ ਦੀ ਕੈਪਸ਼ਨ 'ਚ ਲਿਖਿਆ ਹੈ- ਅੱਜ ਬਹੁਤ ਸਖਤ ਨੈੱਟ ਸੈਸ਼ਨ ਕੀਤਾ। ਮੈਂ ਟੀਮ ਦੇ ਖਿਡਾਰੀਆਂ ਨੂੰ ਜੁਆਇਨ ਕਰਨ ਦਾ ਹੋਰ ਇੰਤਜ਼ਾਰ ਨਹੀਂ ਕਰ ਸਕਦਾ। 25 ਸਾਲ ਦੇ ਹਾਰਦਿਕ ਨੈੱਟ ਸੈਸ਼ਨ ਦੇ ਦੌਰਾਨ ਧੋਨੀ ਵਾਲਾ ਹੈਲੀਕਾਪਟਰ ਸ਼ਾਟ ਉਡਾਉਂਦੇ ਹੋਏ ਵੀ ਦਿਖਦੇ ਹਨ। ਦੱਸ ਦੇਈਏ ਕਿ ਭਾਰਤੀ ਟੀਮ ਨੇ ਦੱਖਣੀ ਅਫਰੀਕਾ ਖਿਲਾਫ ਟੀ-20 ਤੋਂ ਬਾਅਦ ਵਨ-ਡੇ ਸੀਰੀਜ ਵੀ ਖੇਡਣੀ ਹੈ। ਇਸ ਸੀਰੀਜ 'ਚ ਨੌਜਵਾਨਾਂ ਦੀ ਭਰਮਾਰ ਹੈ। ਮੁੱਖ ਤੇਜ਼ ਗੇਂਦਬਾਜ਼ ਭੁਵਨੇਸ਼ਵਰ ਅਤੇ ਜਸਪ੍ਰੀਤ ਬੁਮਰਾਹ ਨੂੰ ਟੀ-20 ਸੀਰੀਜ਼ ਤੋਂ ਆਰਾਮ ਦਿੱਤਾ ਗਿਆ ਹੈ। ਖਾਸ ਗੱਲ ਇਹ ਹੈ ਕਿ ਟੀਮ ਦੇ ਸਥਾਈ ਵਿਕੇਟਕੀਪਰ ਧੋਨੀ ਵੀ ਟੀਮ 'ਚ ਨਹੀਂ ਹਨ।


Related News