ਜਡੇਜਾ ਦੇ ਰਾਕੇਟ ਥ੍ਰੋਅ ਨਾਲ ਨੀਸ਼ਮ ਹੋਏ ਰਨਆਊਟ, BCCI ਨੇ ਟਵੀਟ ਕਰ ਕਹੀ ਇਹ ਵੱਡੀ ਗੱਲ

02/08/2020 1:11:07 PM

ਸਪੋਰਟਸ ਡੈਸਕ : ਆਕਲੈਂਡ ਦੇ ਈਡਨ ਪਾਰਕ ਵਿਚ ਖੇਡੇ ਜਾ ਰਹੇ 3 ਵਨ ਡੇ ਮੈਚਾਂ ਦੀ ਸੀਰੀਜ਼ ਦੇ ਦੂਜੇ ਮੁਕਾਬਲੇ ਵਿਚ ਮੇਜ਼ਬਾਨ ਨਿਊਜ਼ੀਲੈਂਡ ਨੇ ਭਾਰਤ ਦੇ ਸਾਹਮਣੇ 274 ਦੌੜਾਂ ਦਾ ਟੀਚਾ ਰੱਖਿਆ। ਅਜਿਹੇ 'ਚ ਨਿਊਜ਼ੀਲੈਂਡ ਦੀ ਪਾਰੀ ਦੌਰਾਨ ਟੀਮ ਇੰਡੀਆ ਦੇ ਖਿਡਾਰੀ ਰਵਿੰਦਰ ਜਡੇਜਾ ਨੇ ਆਪਣੀ ਖਤਰਨਾਕ ਥ੍ਰੋਅ ਨਾਲ ਜਿਮੀ ਨੀਸ਼ਮ ਨੂੰ ਰਨਆਊਟ ਕਰ ਕੇ ਪਵੇਲੀਅਨ ਦਾ ਰਾਹ ਦਿਖਾਇਆ, ਜਿਸ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀ ਹੈ।

ਦਰਅਸਲ, ਬੀ. ਸੀ. ਸੀ. ਆਈ. ਨੇ ਆਪਣੇ ਟਵਿੱਟਰ ਅਕਾਊਂਟ 'ਤੇ ਇਕ ਵੀਡੀਓ ਪੋਸਟ ਕਰਦਿਆਂ ਲਿਖਿਆ, ''ਤੁਸੀਂ ਜਡੇਜਾ ਦੀ ਰਾਕੇਟ ਆਰਮ ਨਾਲ ਪੰਗਾ ਨਹੀਂ ਲੈ ਸਕਦੇ।'' ਦੱਸ ਦਈਏ ਕਿ ਮੈਚ ਦੇ 35ਵੇਂ ਓਵਰ  ਵਿਚ ਨਵਦੀਪ ਸੈਣੀ ਦੀ ਗੇਂਦ ਨੂੰ ਰਾਸ ਟੇਲਰ ਨੇ ਖੇਡਿਆ। ਰਾਸ ਟੇਲਰ ਅਤੇ ਜਿਮੀ ਨੀਸ਼ਮ ਦੌੜ ਲੈਣ ਲਈ ਭੱਜੇ ਪਰ ਜਡੇਜਾ ਬਿਨਾ ਮੌਕਾ ਗੁਆਏ ਗੇਂਦ ਵਿਕਟਾਂ 'ਤੇ ਮਾਰੀ। ਨੀਸ਼ਮ ਕ੍ਰੀਜ਼ ਤਕ ਨਹੀਂ ਪਹੁੰਚ ਸਕੇ ਅਤੇ ਜਡੇਜਾ ਦੀ ਰਾਕੇਟ ਥ੍ਰੋਅ ਨਾਲ ਰਨਆਊਟ ਹੋ ਗਏ।

 


Related News