‘ਗੋਲਡਨ ਸਪਾਈਕ’ ਜਿੱਤ ਦੇ ਬਾਵਜੂਦ ਖੁਸ਼ ਨਹੀਂ ਨੀਰਜ
Wednesday, Jun 25, 2025 - 10:28 PM (IST)

ਓਸਟ੍ਰਾਵਾ- ਭਾਰਤ ਦੇ ਭਾਲਾ ਸੁੱਟ ਸਟਾਰ ਨੀਰਜ ਚੋਪੜਾ ਨੇ ਚਾਹੇ ਡੈਬਿਊ ਨਾਲ ‘ਗੋਲਡਨ ਸਪਾਈਕ’ ਖਿਤਾਬ ਜਿੱਤ ਲਿਆ ਹੈ ਪਰ ਸਾਬਕਾ ਓਲੰਪਿਕ ਚੈਂਪੀਅਨ ਆਪਣੇ ਪ੍ਰਦਰਸ਼ਨ ਤੋਂ ਖੁਸ਼ ਨਹੀਂ ਹੈ। ਚੋਪੜਾ ਨੇ 85.29 ਦੀ ਥ੍ਰੋ ਨਾਲ 9 ਖਿਡਾਰੀਆਂ ਵਿਚਾਲੇ ਖਿਤਾਬ ਜਿੱਤਿਆ। ਜਿੱਤ ਤੋਂ ਬਾਅਦ ਉਸ ਨੇ ਕਿਹਾ ਕਿ ਮੈਂ ਅੱਜ ਆਪਣੇ ਪ੍ਰਦਰਸ਼ਨ ਤੋਂ ਖੁਸ਼ ਨਹੀਂ ਹਾਂ ਪਰ ਇਸ ਗੱਲ ਦੀ ਖੁਸ਼ੀ ਹੈ ਕਿ ਖਿਤਾਬ ਜਿੱਤਿਆ। ਮੈਂ ਬਚਪਨ ’ਚ ਇਹ ਟੂਰਨਾਮੈਂਟ ਦੇਖਿਆ ਸੀ। ਮੈਂ ਜਾਨ ਜੇਲੇਂਜੀ ਅਤੇ ਉਸੇਨ ਬੋਲਟ ਵਰਗੇ ਚੌਟੀ ਦੇ ਖਿਡਾਰੀਆਂ ਨੂੰ ‘ਗੋਲਡਨ ਸਪਾਈਕ’ ਜਿੱਤਦੇ ਦੇਖਿਆ ਅਤੇ ਮੈਨੂੰ ਲੱਗਦਾ ਸੀ ਕਿ ਮੈਂ ਵੀ ਇਕ ਦਿਨ ਜਿੱਤਾਂਗਾ। ਅੱਜ ਉਹ ਸੁਪਨਾ ਪੂਰਾ ਹੋ ਗਿਆ ਹੈ। ਮੈਨੂੰ ਪਤਾ ਹੈ ਕਿ ਚੈੱਕ ਗਣਰਾਜ ’ਚ ਭਾਲਾ ਸੁੱਟ ਖੇਡ ਕਾਫੀ ਲੋਕਪ੍ਰਿਯ ਹੈ। ਦਰਸ਼ਕਾਂ ਤੋਂ ਸਾਨੂੰ ਬੇਹੱਦ ਸਮਰਥਣ ਮਿਲਿਆ। ਕਾਸ਼ ਕਿ ਮੈਂ ਬਿਹਤਰ ਪ੍ਰਦਰਸ਼ਨ ਕਰ ਪਾਉਂਦਾ। ਹੁਣ ਬੈਂਗਲੁਰੂ ’ਚ 5 ਜੁਲਾਈ ਨੂੰ ਨੀਰਜ ਚੋਪੜਾ ਕਲਾਸਿਕ ’ਚ ਹਿੱਸਾ ਲਵੇਗਾ, ਜਿਸ ’ਚ ਪੀਟਰਜ਼ ਅਤੇ ਰੋਹਲੇਰ ਵੀ ਖੇਡ ਰਹੇ ਹਨ।