ਨੀਰਜ਼ ਖੇਲ ਰਤਨ, ਤੂਰ ਤੇ ਅਰਪਿੰਦਰ ਅਰਜੁਨ ਪੁਰਸਕਾਰ ਲਈ ਨਾਮਜ਼ਦ

04/30/2019 11:18:42 PM

ਨਵੀਂ ਦਿੱਲੀ— ਪਿਛਲੇ ਸਾਲ ਏਸ਼ੀਆਈ ਖੇਡਾਂ 'ਚ ਸੋਨ ਤਮਗਾ ਜਿੱਤਣ ਵਾਲੇ ਸਟਾਰ ਡਿਸਕਸ ਥਰੋਅ ਖਿਡਾਰੀ ਨੀਰਜ਼ ਚੋਪੜਾ ਨੂੰ ਭਾਰਤੀ ਐਥਲੈਟਿਕਸ ਮਹਾਸੰਘ ਨੇ ਖੇਲ ਰਤਨ ਪੁਰਸਕਾਰ ਲਈ ਨਾਮਜ਼ਦ ਕੀਤਾ ਹੈ। 21 ਸਾਲਾ ਨੀਰਜ਼ ਨੂੰ ਪਿਛਲੇ ਸਾਲ ਅਰਜੁਨ ਪੁਰਸਕਾਰ ਨਾਲ ਸਨਮਾਨਤ ਕੀਤਾ ਗਿਆ ਸੀ। ਉਨ੍ਹਾਂ ਨੇ ਗੋਲਡ ਕੋਸਟ ਰਾਸ਼ਟਰਮੰਡਲ ਖੇਡਾਂ 'ਚ ਸੋਨ ਤਮਗਾ ਜਿੱਤਿਆ ਸੀ। ਉਸ ਨੂੰ ਪਿਛਲੇ ਸਾਲ ਵੀ ਖੇਲ ਰਤਨ ਲਈ ਨਾਮਜ਼ਦ ਕੀਤਾ ਗਿਆ ਸੀ ਪਰ ਉਸ ਨੂੰ ਅਰਜੁਨ ਪੁਰਸਕਾਰ ਦਿੱਤਾ ਗਿਆ। ਪਿਛਲੇ ਸਾਲ ਏਸ਼ੀਆਈ ਖੇਡਾਂ 'ਚ ਸੋਨ ਤੇ 88.06 ਮੀਟਰ ਦੇ ਰਾਸ਼ਟਰੀ ਰਿਕਾਰਡ ਤੋਂ ਬਾਅਦ ਏ. ਐੱਫ. ਆਈ. ਨੇ ਉਸ ਨੂੰ ਫਿਰ ਖੇਲ ਰਤਨ ਲਈ ਨਾਮਜ਼ਦ ਕੀਤਾ ਹੈ। ਟ੍ਰੈਕ ਤੇ ਫੀਲਡ ਦੇ 5 ਖਿਡਾਰੀਆਂ ਨੂੰ ਅਰਜੁਨ ਪੁਰਸਕਾਰ ਦੇ ਲਈ ਨਾਮਜ਼ਦ ਕੀਤੇ ਹਨ। ਇਸ 'ਚ ਏਸ਼ੀਆਈ ਖੇਡਾਂ ਦੇ ਸੋਨ ਤਮਗਾ ਜੇਤੂ ਤੇਜਿੰਦਰ ਪਾਲ ਸਿੰਘ ਤੂਰ (ਸ਼ਾਟਪੁਟ), ਅਰਪਿੰਦਰ ਸਿੰਘ, ਮਨਜੀਤ ਸਿੰਘ (800 ਮੀਟਰ), ਸਪਨਾ ਬਰਮਨ (ਹੇਪਟਾਥਲਨ) ਤੇ ਦੂਤੀ ਚੰਦ (100 ਤੇ 200 ਮੀਟਰ 'ਚ ਚਾਂਦੀ) ਸ਼ਾਮਲ ਹਨ।


Gurdeep Singh

Content Editor

Related News