ਗੋਲਡਨ ਬੁਆਏ ਨੇ ਮੁੜ ਰਚਿਆ ਇਤਿਹਾਸ, ਡਾਇਮੰਡ ਲੀਗ ਟਰਾਫੀ ਜਿੱਤਣ ਵਾਲੇ ਪਹਿਲੇ ਭਾਰਤੀ ਬਣੇ ਨੀਰਜ ਚੋਪੜਾ

Friday, Sep 09, 2022 - 11:16 AM (IST)

ਗੋਲਡਨ ਬੁਆਏ ਨੇ ਮੁੜ ਰਚਿਆ ਇਤਿਹਾਸ, ਡਾਇਮੰਡ ਲੀਗ ਟਰਾਫੀ ਜਿੱਤਣ ਵਾਲੇ ਪਹਿਲੇ ਭਾਰਤੀ ਬਣੇ ਨੀਰਜ ਚੋਪੜਾ

ਜ਼ਿਊਰਿਖ (ਏਜੰਸੀ) : ਓਲੰਪਿਕ ਸੋਨ ਤਗਮਾ ਜੇਤੂ ਜੈਵਲਿਨ ਥ੍ਰੋਅਰ ਨੀਰਜ ਚੋਪੜਾ ਨੇ ਇੱਥੇ ਡਾਇਮੰਡ ਲੀਗ ਫਾਈਨਲਜ਼ ਦਾ ਖ਼ਿਤਾਬ ਜਿੱਤ ਕੇ ਇੱਕ ਹੋਰ ਇਤਿਹਾਸਕ ਉਪਲੱਬਧੀ ਹਾਸਲ ਕੀਤੀ। ਚੋਪੜਾ ਇਹ ਖ਼ਿਤਾਬ ਜਿੱਤਣ ਵਾਲੇ ਪਹਿਲੇ ਭਾਰਤੀ ਐਥਲੀਟ ਹੈ। ਚੋਪੜਾ ਨੇ ਫਾਊਲ ਨਾਲ ਸ਼ੁਰੂਆਤ ਕੀਤੀ ਪਰ ਆਪਣੀ ਦੂਜੀ ਕੋਸ਼ਿਸ਼ ਵਿੱਚ 88.44 ਮੀਟਰ ਜੈਵਲਿਨ ਥਰੋਅ ਨਾਲ ਸਿਖ਼ਰ 'ਤੇ ਪਹੁੰਚ ਗਏ। ਇਹ ਉਨ੍ਹਾਂ ਦੇ ਕਰੀਅਰ ਦਾ ਚੌਥਾ ਸਰਵੋਤਮ ਪ੍ਰਦਰਸ਼ਨ ਹੈ ਜਿਸ ਨੇ ਅੰਤ ਵਿੱਚ ਉਨ੍ਹਾਂ ਨੂੰ ਸੋਨ ਤਮਗਾ ਜਿਤਾ ਦਿੱਤਾ।

 

Golds,Silvers done, he gifts a 24-carat Diamond 💎 this time to the nation 🇮🇳🤩

Ladies & Gentlemen, salute the great #NeerajChopra for winning #DiamondLeague finals at #ZurichDL with 88.44m throw.

FIRST INDIAN🇮🇳 AGAIN🫵🏻#indianathletics 🔝

X-*88.44*💎-86.11-87.00-6T😀 pic.twitter.com/k96w2H3An3

— Athletics Federation of India (@afiindia) September 8, 2022

ਉਨ੍ਹਾਂ ਨੇ ਆਪਣੀਆਂ ਅਗਲੀਆਂ ਚਾਰ ਕੋਸ਼ਿਸ਼ਾਂ ਵਿੱਚ 88.00 ਮੀਟਰ, 86.11 ਮੀਟਰ, 87.00 ਮੀਟਰ ਅਤੇ 83.60 ਮੀਟਰ ਥਰੋਅ ਕੀਤਾ। ਓਲੰਪਿਕ ਚਾਂਦੀ ਦਾ ਤਗਮਾ ਜੇਤੂ ਚੈੱਕ ਗਣਰਾਜ ਦੇ ਜੈਕਬ ਵਾਡਲੇਜ 86.94 ਮੀਟਰ ਦੇ ਸਰਵੋਤਮ ਥਰੋਅ ਨਾਲ ਦੂਜੇ ਸਥਾਨ 'ਤੇ ਰਹੇ। ਇਸ ਨੂੰ ਉਨ੍ਹਾਂ ਨੇ ਆਪਣੀ ਚੌਥੀ ਕੋਸ਼ਿਸ਼ ਵਿੱਚ ਹਾਸਲ ਕੀਤਾ। ਜਰਮਨੀ ਦਾ ਜੂਲੀਅਨ ਵੇਬਰ 83.73 ਮੀਟਰ ਨਾਲ ਤੀਜੇ ਸਥਾਨ 'ਤੇ ਰਹੇ।

ਇਹ ਵੀ ਪੜ੍ਹੋ: ਨੇਪਾਲ ਦੇ ਕ੍ਰਿਕਟ ਕਪਤਾਨ 'ਤੇ ਲੱਗਾ ਜਬਰ ਜ਼ਿਨਾਹ ਦਾ ਇਲਜ਼ਾਮ, ਜਾਣੋ ਖਿਡਾਰੀ ਦੀ ਪ੍ਰਤੀਕਿਰਿਆ

PunjabKesari

ਭਾਰਤ ਦੇ ਗੋਲਡਨ ਬੁਆਏ ਨੀਰਜ ਚੋਪੜਾ ਦੇ ਪਿਛਲੇ ਕੁਝ ਸਾਲ ਸ਼ਾਨਦਾਰ ਰਹੇ ਹਨ। 2021 ਓਲੰਪਿਕ ਵਿੱਚ ਸੋਨ ਤਮਗਾ ਜਿੱਤਣ ਤੋਂ ਪਹਿਲਾਂ, ਉਨ੍ਹਾਂ ਨੇ 2018 ਵਿੱਚ ਏਸ਼ੀਅਨ ਖੇਡਾਂ ਵਿੱਚ ਸੋਨ, 2018 ਵਿੱਚ ਰਾਸ਼ਟਰਮੰਡਲ ਖੇਡਾਂ ਵਿੱਚ ਸੋਨ ਤਮਗਾ ਜਿੱਤਿਆ ਸੀ, ਜਦੋਂ ਕਿ ਇਸ ਸਾਲ ਉਨ੍ਹਾਂ ਨੇ ਵਿਸ਼ਵ ਅਥਲੈਟਿਕਸ ਚੈਂਪੀਅਨਸ਼ਿਪ ਵਿੱਚ ਚਾਂਦੀ ਦਾ ਤਗਮਾ ਜਿੱਤਿਆ ਸੀ। ਨੀਰਜ ਸੱਟ ਕਾਰਨ 2022 ਰਾਸ਼ਟਰਮੰਡਲ ਖੇਡਾਂ 'ਚ ਹਿੱਸਾ ਨਹੀਂ ਲੈ ਸਕੇ ਸਨ। ਨੀਰਜ ਦੀ ਇੱਛਾ ਡਾਇਮੰਡ ਟਰਾਫੀ ਜਿੱਤਣ ਦੀ ਸੀ, ਜੋ ਹੁਣ ਪੂਰੀ ਹੋ ਗਈ ਹੈ।

ਇਹ ਵੀ ਪੜ੍ਹੋ: ਜਦੋਂ ਮੈਚ ਦੌਰਾਨ ਹੋਈ ਤਿੱਖੀ ਤਕਰਾਰ, ਪਾਕਿ ਖਿਡਾਰੀ ਨੇ ਅਫਗਾਨ ਗੇਂਦਬਾਜ਼ ਖ਼ਿਲਾਫ਼ ਚੁੱਕਿਆ ਬੱਲਾ (ਵੀਡੀਓ)

PunjabKesari

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

 


author

cherry

Content Editor

Related News