ਲੈਅ ਹਾਸਲ ਕਰਨ ਲਈ ਇਕ ਚੰਗੇ ਪ੍ਰਦਰਸ਼ਨ ਦੀ ਜ਼ਰੂਰਤ : ਡੁਮਿਨੀ
Monday, Jun 03, 2019 - 03:54 PM (IST)

ਲੰਡਨ : ਲਗਾਤਾਰ 2 ਹਾਰ ਤੋਂ ਬਾਅਦ ਭਾਰਤ ਖਿਲਾਫ ਸਖਤ ਚੁਣੌਤੀ ਦਾ ਸਾਹਮਣਾ ਕਰਨ ਦੀ ਤਆਰੀ ਵਿਚ ਲੱਗੀ ਦੱਖਣੀ ਅਫਰੀਕਾ ਟੀਮ ਦੇ ਆਲਰਾਊਂਡਰ ਜੇ. ਪੀ. ਡੁਮਿਨੀ ਨੇ ਕਿਹਾ ਕਿ ਉਸਦੀ ਟੀਮ ਨੂੰ ਜਿੱਤ ਦੀ ਰਾਹ 'ਤੇ ਪਰਤਣ ਲਈ ਇਕ ਚੰਗੇ ਪ੍ਰਦਰਸ਼ਨ ਦੀ ਜ਼ਰੂਰਤ ਹੈ। ਡੁਮਿਨੀ ਨੇ ਬੰਗਲਾਦੇਸ਼ ਤੋਂ ਮਿਲੀ ਹਾਰ ਦੇ ਬਾਅਦ ਕਿਹਾ, ''ਮੈਨੂੰ ਨਹੀਂ ਲਗਦਾ ਕਿ ਅਸੀਂ ਬਹੁਤ ਦੂਰ ਹਾਂ। ਅਸੀਂ 21 ਦੌੜਾਂ ਪਿੱਛੇ ਰਹਿ ਗਏ ਅਤੇ ਆਪਣੀ ਗਲਤੀ ਤੋਂ ਸਬਕ ਲੈ ਕੇ ਖੇਡਾਂਗੇ।''
ਡੁਮਿਨੀ ਨੇ ਕਿਹਾ, ''ਸਾਨੂੰ ਲੈਅ ਹਾਸਲ ਕਰਨ ਲਈ ਇਕ ਚੰਗੇ ਪ੍ਰਦਰਸ਼ਨ ਦੀ ਜ਼ਰੂਰਤ ਹੈ। ਸਾਡੀ ਟੀਮ ਦਾ ਮੁਕਾਬਲਾ 2 ਵਾਰ ਦੀ ਚੈਂਪੀਅਨ ਟੀਮ ਨਾਲ ਹੋਵੇਗਾ। ਭਾਰਤ ਕੋਲ ਕਈ ਸਪਿਨਰ ਹਨ। ਗੇਂਦਬਾਜ਼ੀ ਵਿਚ ਉਸਦੇ ਕੋਲ ਜਸਪ੍ਰੀਤ ਬੁਮਰਾਹ ਵਰਗੇ ਧਾਕੜ ਤੇਜ਼ ਗੇਂਦਬਾਜ਼ ਹਨ। ਉਨ੍ਹਾਂ ਕੋਲ ਵਿਰਾਟ ਕੋਹਲੀ ਵਰਗੇ ਸ਼ਾਨਦਾਰ ਖਿਡਾਰੀ ਅਤੇ ਐੱਮ. ਐੱਸ. ਧੋਨੀ ਵਰਗਾ ਤਜ਼ਰਬਾ ਹੈ ਪਰ ਇਸ ਟੂਰਨਾਮੈਂਟ ਦਾ ਸਵਰੂਪ ਅਜਿਹਾ ਹੈ ਕਿ ਤੁਹਾਨੂੰ ਰੈਂਕਿੰਗ ਜਾਂ ਵਿਰੋਧੀ ਟੀਮ ਨੂੰ ਲੈ ਕੇ ਕੋਈ ਚਿੰਤਾ ਦੀ ਜ਼ਰੂਰਤ ਨਹੀਂ ਹੈ। ਮੈਚ ਦੇ ਦਿਨ ਦਾ ਪ੍ਰਦਰਸ਼ਨ ਮਾਇਨੇ ਰੱਖੇਗਾ।''