ਰਾਸ਼ਿਦ ਦੇ ਪੰਜੇ ਨਾਲ ਅਫਗਾਨਿਸਤਾਨ ਜਿੱਤ ਦੇ ਨੇੜੇ

Sunday, Mar 17, 2019 - 08:59 PM (IST)

ਰਾਸ਼ਿਦ ਦੇ ਪੰਜੇ ਨਾਲ ਅਫਗਾਨਿਸਤਾਨ ਜਿੱਤ ਦੇ ਨੇੜੇ

ਦੇਹਰਾਦੂਨ— ਅਫਗਾਨਿਸਤਾਨ ਨੂੰ ਆਇਰਲੈਂਡ ਵਿਰੁੱਧ ਇਕਲੌਤੇ ਟੈਸਟ ਵਿਚ ਜਿੱਤ ਹਾਸਲ ਕਰਨ ਲਈ ਸਿਰਫ 118 ਦੌੜਾਂ ਦੀ ਲੋੜ ਰਹਿ ਗਈ ਹੈ, ਜਦਕਿ ਉਸਦੀਆਂ 9 ਵਿਕਟਾਂ ਬਾਕੀ ਹਨ। ਆਇਰਲੈਂਡ ਨੇ ਪਹਿਲੀ ਪਾਰੀ ਵਿਚ 172 ਦੌੜਾਂ ਬਣਾਈਆਂ ਸਨ , ਜਦਕਿ ਅਫਗਾਨਿਸਤਾਨ ਨੇ 314 ਦੌੜਾਂ ਬਣਾਈਆਂ ਸਨ। ਆਇਰਲੈਂਡ ਨੇ ਤੀਜੇ ਦਿਨ ਐਤਵਾਰ ਨੂੰ ਇਕ ਵਿਕਟ 'ਤੇ 22 ਦੌੜਾਂ ਤੋਂ ਅੱਗੇ ਖੇਡਣਾ ਸ਼ੁਰੂ ਕੀਤਾ ਤੇ ਆਪਣੀ ਦੂਜੀ ਪਾਰੀ ਵਿਚ 288 ਦੌੜਾਂ ਦਾ ਸਨਮਾਨਜਨਕ ਸਕੋਰ ਬਣਾਇਆ। ਐਂਡ੍ਰਿਊ ਬਲਬਿਰਨੀ ਨੇ 149 ਗੇਂਦਾਂ ਵਿਚ 11 ਚੌਕਿਆਂ ਦੀ ਮਦਦ ਨਾਲ 82 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ, ਜਦਕਿ ਕੇਵਿਨ ਓ ਬ੍ਰਾਇਨ ਨੇ 78 ਗੇਂਦਾਂ ਵਿਚ 7 ਚੌਕਿਆਂ ਦੀ ਮਦਦ ਨਾਲ 56 ਦੌੜਾਂ ਬਣਾਈਆਂ।


author

Gurdeep Singh

Content Editor

Related News