NBA ਸਟਾਰ ਖਿਡਾਰੀ ਡਵਾਈਟ ਹੋਵਾਰਡ ਪੁੱਜੇ ਵਾਰਾਣਸੀ, ਗੰਗਾ ਦੀ ਆਰਤੀ ਵੇਖਕੇ ਮੱਥੇ ''ਤੇ ਲਾਇਆ ਚੰਦਨ
Friday, Apr 29, 2022 - 02:39 PM (IST)
ਵਾਰਾਣਸੀ- ਕੌਮਾਂਤਰੀ ਬਾਸਕਟਬਾਲ ਖਿਡਾਰੀ ਡਵਾਈਟ ਹੋਵਾਰਡ ਨੇ ਵਾਰਾਣਸੀ ਪੁੱਜ ਕੇ ਗੰਗਾ ਆਰਦੀ ਦੇਖੀ ਤੇ ਮੱਥੇ 'ਤੇ ਚੰਦਨ ਲਗਵਾਉਣ ਦੇ ਨਾਲ ਵਾਰਾਣਸੀ ਸ਼ਹਿਰ ਨੂੰ ਲੈ ਕੇ ਆਪਣੇ ਵਿਚਾਰ ਵੀ ਪ੍ਰਗਟਾਏ। ਡਵਾਈਟ ਹੋਵਾਰਡ ਐੱਨ. ਬੀ. ਏ. ਦੇ ਚੋਟੀ ਦੇ ਖਿਡਾਰੀ ਹਨ ਤੇ ਉਹ ਲਾਸ ਏਂਜਲਸ ਲੇਕਰਸ ਲਈ ਆਪਣਾ ਪ੍ਰਦਰਸ਼ਨ ਕਰਦੇ ਰਹੇ ਹਨ। ਚੋਟੀ ਦੇ ਬਾਸਕਟਬਾਲ ਖਿਡਾਰੀ ਦੇ ਤੌਰ 'ਤੇ ਉਹ ਅਮਰੀਕਾ ਹੀ ਨਹੀਂ ਸਗੋਂ ਬਾਸਕਟਬਾਲ ਜਗਤ ਵੱਡੇ ਖਿਡਾਰੀ ਮੰਨੇ ਜਾਂਦੇ ਹਨ।
ਇਹ ਵੀ ਪੜ੍ਹੋ : ਏਸ਼ੀਆ ਕੱਪ ਪੁਰਸ਼ ਹਾਕੀ 'ਚ ਭਾਰਤ ਦਾ ਪਹਿਲਾ ਮੁਕਾਬਲਾ 23 ਮਈ ਨੂੰ ਪਾਕਿਸਤਾਨ ਨਾਲ
ਪਿਕਸਸਟੋਰੀ ਦੇ ਬ੍ਰਾਂਡ ਅੰਬੈਸਡਰ ਡਵਾਈਟ ਹੋਵਾਰਡ ਅਮਰੀਕਾ ਤੋਂ ਇਨ੍ਹਾਂ ਦਿਨਾਂ 'ਚ ਭਾਰਤ ਦੌਰੇ 'ਤੇ ਹਨ ਤੇ ਸ਼ੂਟਿੰਗ ਦੇ ਇਲਾਵਾ ਪ੍ਰਮੁੱਖ ਸ਼ਹਿਰਾਂ ਦਾ ਦੌਰਾ ਵੀ ਕਰ ਰਹੇ ਹਨ। ਇਸ ਲੜੀ 'ਚ ਉਹ ਵਾਰਾਣਸੀ ਪੁੱਜੇ ਤੇ ਉੱਥੇ ਗੰਗਾ ਆਰਤੀ 'ਚ ਦੇਰ ਸ਼ਾਮ ਹਿੱਸਾ ਲਿਆ। ਗੰਗਾ ਆਰਤੀ ਦੌਰਾਨ ਉਨ੍ਹਾਂ ਨੇ ਇਕ ਬੇੜੀ 'ਤੇ ਬੈਠ ਕੇ ਗੰਗਾ ਦੀਆਂ ਲਹਿਰਾਂ ਦੇ ਦਰਸ਼ਨ ਕੀਤ ਸਗੋਂ ਭਾਰਤੀ ਧਰਮ ਦਰਸ਼ਨ ਤੇ ਅਧਿਆਤਮ ਨੂੰ ਲੈ ਕੇ ਵੀ ਕਾਫ਼ੀ ਉਤਸੁਕ ਨਜ਼ਰ ਆਏ। ਉਨ੍ਹਾਂ ਨੇ ਬੇੜੀ 'ਚ ਬੈਠ ਕੇ ਗੰਗਾਂ ਦੇ ਕਈ ਘਾਟਾਂ ਦਾ ਨਜ਼ਰਾ ਲਿਆ ਤੇ ਇਕ ਵੀਡੀਓ ਰਿਕਾਰਡ ਕਰਕੇ ਇੰਟਰਨੈਟ ਮੀਡੀਆ 'ਤੇ ਅਪਲੋਡ ਕੀਤਾ।
ਇਹ ਵੀ ਪੜ੍ਹੋ : ਗਾਂਗੁਲੀ ਨੇ ਮਮਤਾ ਬੈਨਰਜੀ ਨਾਲ ਕੀਤੀ ਮੁਲਾਕਾਤ, ਸਟੇਡੀਅਮ ਲਈ ਬਦਲਵੀਂ ਜ਼ਮੀਨ ਦੇਣ ਦੀ ਕੀਤੀ ਮੰਗ
World-renowned basketball player and NBA champion @DwightHoward traveled to #Varanasi. He enjoyed witnessing the transcendental Ganga Aarti and shared his experience on his visit to this ancient city of spirituality & culture. #UPNahiDekhaTohIndiaNahiDekha https://t.co/7CLag9PIa5
— UP Tourism (@uptourismgov) April 27, 2022
ਡਵਾਈਟ ਹਾਵਰਡ ਨੇ ਵੀਡੀਓ ਦੇ ਜ਼ਰੀਏ ਅਧਿਆਤਮਿਕਤਾ ਦੇ ਪ੍ਰਾਚੀਨ ਭਾਰਤੀ ਸ਼ਹਿਰ ਵਾਰਾਣਸੀ ਦੀ ਖ਼ੁਦ 'ਤੇ ਛਾਪ ਨੂੰ ਲੈ ਕੇ ਸੰਦੇਸ਼ ਦਿੰਦੇ ਨਜ਼ਰ ਆ ਰਹੇ ਹਨ। ਇਸ ਦੇ ਨਾਲ ਹੀ ਵੀਡੀਓ ਦੀ ਸ਼ੁਰੂਆਤ 'ਚ ਉਹ ਆਪਣੇ ਮੱਥੇ 'ਤੇ ਚੰਦਨ ਵੀ ਲਗਾਉਂਦੇ ਨਜ਼ਰ ਆ ਰਹੇ ਹਨ। ਪਿੱਛੇ ਗੰਗਾਂ ਘਾਟ ਤੇ ਗੰਗਾ ਆਰਤੀ ਦੇ ਨਾਲ ਹੀ ਕਿਸ਼ਤੀਆਂ ਦੀ ਕਤਾਰ ਦੇ ਨਾਲ ਹੀ ਉਨ੍ਹਾਂ ਦੇ ਮੱਥੇ 'ਤੇ ਇਕ ਪੁਜਾਰੀ ਆਪਣੇ ਹੱਥਾਂ ਨਾਲ ਚੰਦਨ ਲਗਾਉਂਦਾ ਨਜ਼ਰ ਆ ਰਿਹਾ ਹੈ। ਇਸ ਵੀਡੀਓ 'ਚ ਉਹ ਅਧਿਆਤਮਿਕਤਾ ਦਾ ਅਨੁਭਵ ਪ੍ਰਾਪਤ ਕਰ ਰਹੇ ਹਨ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।