ਨੈਸ਼ਾ ਕੌਰ ਜਾਪਾਨ ਓਪਨ ਦੇ ਕੁਆਲੀਫਾਇਰ ’ਚ ਹਾਰੀ
Wednesday, Nov 12, 2025 - 11:59 AM (IST)
ਕੁਮਾਮੋਤੋ (ਜਾਪਾਨ)– ਭਾਰਤ ਦੀ ਨੌਜਵਾਨ ਬੈਡਮਿੰਟਨ ਖਿਡਾਰਨ ਨੈਸ਼ਾ ਕੌਰ ਭਟੋਯੇ ਇੱਥੇ ਕੁਆਲੀਫਾਇਰ ਵਿਚ ਨਿਊਜ਼ੀਲੈਂਡ ਦੀ ਸ਼ਾਓਨਾ ਲੀ ਹੱਥੋਂ ਸਿੱਧੇ ਸੈੱਟਾਂ ਵਿਚ ਹਾਰ ਗਈ ਤੇ ਕੁਮਾਮੋਤੋ ਮਾਸਟਰਸ ਜਾਪਾਨ ਓਪਨ ਦੇ ਮੁੱਖ ਡਰਾਅ ਲਈ ਕੁਆਲੀਫਾਈ ਕਰਨ ਵਿਚ ਅਸਫਲ ਰਹੀ। ਇਹ 17 ਸਾਲਾ ਭਾਰਤੀ ਖਿਡਾਰਨ ਇਸ ਸੁਪਰ 500 ਟੂਰਨਾਮੈਂਟ ਦੇ ਮਹਿਲਾ ਸਿੰਗਲਜ਼ ਦੇ ਕੁਆਲੀਫਿਕੇਸ਼ਨ ਰਾਊਂਡ ਵਿਚ 32 ਮਿੰਟ ਵਿਚ ਆਪਣੇ ਤੋਂ ਉੱਚੀ ਰੈਂਕਿੰਗ ਵਾਲੀ ਵਿਰੋਧਣ ਹੱਥੋਂ 17-21, 18-21 ਨਾਲ ਹਾਰ ਗਈ।
