ਰਾਸ਼ਟਰੀ ਪਾਵਰ ਲਿਫਟਿੰਗ ਚੈਂਪੀਅਨਸ਼ਿਪ ਦਿੱਲੀ ''ਚ 24 ਤੋਂ
Saturday, Nov 23, 2019 - 12:50 AM (IST)

ਨਵੀਂ ਦਿੱਲੀ— ਰਾਸ਼ਟਰੀ ਪਾਵਰ ਲਿਫਟਿੰਗ ਬੈਂਚ ਪ੍ਰੈੱਸ ਚੈਂਪੀਅਨਸ਼ਿਪ 24 ਤੋਂ 27 ਨਵੰਬਰ ਤਕ ਦਿੱਲੀ ਵਿਚ ਆਯੋਜਿਤ ਕੀਤੀ ਜਾਵੇਗੀ, ਜਿਸ ਵਿਚ ਦਿੱਲੀ ਵਲੋਂ ਸਭ ਤੋਂ ਵੱਡਾ ਚੈਂਪੀਅਨਸ਼ਿਪ ਵਿਚ ਆਪਣਾ ਦਾਅਵੇਦਾਰੀ ਪੇਸ਼ ਕਰੇਗਾ। ਪਾਵਰ ਲਿਫਟਿੰਗ ਸਪੋਰਟਸ ਐਸੋਸ਼ੀਏਸ਼ਨ ਦਿੱਲੀ ਦੇ ਜਨਰਲ ਸਕੱਤਰ ਸੁਨੀਲ ਕੁਮਾਰ ਨੇ ਦੱਸਿਆ ਕਿ ਇਸ ਵਾਰ ਦਿੱਲੀ ਵਲੋਂ ਸਭ ਤੋਂ ਵੱਡਾ ਦਲ ਰਾਸ਼ਟਰੀ ਚੈਂਪੀਅਨਸ਼ਿਪ 'ਚ ਆਪਣੀ ਦਾਅਵੇਦਾਰੀ ਪੇਸ਼ ਕਰੇਗਾ। ਸਾਰੇ ਵਰਗਾਂ ਨੂੰ ਮਿਲਾ ਕੇ ਲਗਭਗ 140 ਮਹਿਲਾਵਾਂ ਤੇ ਪੁਰਸ਼ ਪਾਵਰ ਲਿਫਟਿੰਗ ਦਿੱਲੀ ਦੀ ਨੁਮਾਇੰਦਗੀ ਰਾਸ਼ਟਰੀ ਚੈਂਪੀਅਨਸ਼ਿਪ 'ਚ ਕਰੇਗਾ। ਸੁਨੀਲ ਦੇ ਅਨੁਸਾਰ ਚੈਂਪੀਅਨਸ਼ਿਪ 'ਚ ਦੇਸ਼ ਦੇ ਕੋਨੇ-ਕੋਨੇ ਤੋਂ ਲਗਭਗ 1000 ਮਹਿਲਾਵਾਂ ਤੇ ਪੁਰਸ਼ ਪਾਵਰ ਲਿਫਟਿੰਗ ਇਸ ਚੈਂਪੀਅਨਸ਼ਿਪ 'ਚ ਸਾਹਮਣਾ ਕਰਨ ਲਈ ਦਿੱਲੀ 'ਚ ਇਕੱਤਰ ਹੋਣਗੇ।