ਆਸਟਰੇਲੀਆਈ ਸਪਿਨਰ ਨਾਥਨ ਲਾਇਨ ਨੇ ਡੇਨਿਸ ਲਿਲੀ ਦੇ ਇਸ ਰਿਕਾਰਡ ਕੀਤੀ ਬਰਾਬਰੀ

Friday, Aug 16, 2019 - 05:46 PM (IST)

ਆਸਟਰੇਲੀਆਈ ਸਪਿਨਰ ਨਾਥਨ ਲਾਇਨ ਨੇ ਡੇਨਿਸ ਲਿਲੀ ਦੇ ਇਸ ਰਿਕਾਰਡ ਕੀਤੀ ਬਰਾਬਰੀ

ਸਪੋਰਸਟ ਡੈਸਕ— ਆਸਟਰੇਲੀਆਈ ਆਫ ਸਪਿਨਰ ਨਾਥਨ ਲਾਇਨ ਨੇ ਆਪਣੇ ਅਮਵਤਨੀ ਸਾਬਕਾ ਦਿੱਗਜ ਤੇਜ਼ ਗੇਂਦਬਾਜ਼ ਡੈਨਿਸ ਲਿਲੀ ਦੇ ਵਿਕਟਾਂ ਦੇ ਰਿਕਾਰਡ ਦੀ ਬਰਾਬਰੀ ਕਰ ਲਈ ਹੈ। ਏਸ਼ੇਜ 2019 ਦੇ ਲਾਰਡਸ 'ਚ ਖੇਡੇ ਜਾ ਰਹੇ ਦੂਜੇ ਟੈਸਟ ਮੈਚ ਦੇ ਦੂਜੇ ਦਿਨ ਇੰਗਲੈਂਡ ਦੀ ਪਹਿਲੀ ਪਾਰੀ 'ਚ 3 ਵਿਕਟਾਂ ਹਾਸਲ ਕਰਨ ਦੇ ਨਾਲ ਹੀ ਲਾਇਨ ਨੇ ਟੈਸਟ ਕ੍ਰਿਕਟ 'ਚ ਡੇਨਿਸ ਲਿਲੀ ਦੇ ਬਰਾਬਰ 355 ਵਿਕਟਾਂ ਹਾਸਲ ਕਰ ਲਈਆਂ ਹਨ।

ਆਸਟਰੇਲੀਆ ਦੇ ਤੀਜੇ ਸਭ ਤੋਂ ਸਫਲ ਟੈਸਟ ਗੇਂਦਬਾਜ਼ ਬਣੇ
ਇਸ ਬਾਰੇ 'ਚ ਨਾਥਨ ਲਾਇਨ ਤੋਂ ਜਦੋਂ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਕਿਹਾ, ਮੈਂ ਨਿੱਜੀ ਉਪਲੱਬਧੀਆਂ ਬਾਰੇ 'ਚ ਨਹੀਂ ਸਗੋਂ ਆਸਟਰੇਲੀਆ ਲਈ ਟੈਸਟ ਮੈਚ ਅਤੇ ਸੀਰੀਜ਼ ਜਿੱਤਣ ਦੇ ਬਾਰੇ 'ਚ ਸੋਚਦਾ ਹਾਂ । ਨਾਥਨ ਲਾਇਨ ਹੁਣ ਆਸਟਰੇਲੀਆ ਲਈ ਸਭ ਤੋਂ ਜ਼ਿਆਦਾ ਟੈਸਟ ਵਿਕਟ ਹਾਸਲ ਕਰਨ ਵਾਲੇ ਗੇਂਦਬਾਜ਼ਾਂ 'ਚੋਂ ਸਿਰਫ ਮਹਾਨ ਸਾਬਕਾ ਲੈੱਗ ਸਪਿਨਰ ਸ਼ੇਨ ਵਾਰਨ (708) ਅਤੇ ਸਾਬਕਾ ਤੇਜ਼ ਗੇਂਦਬਾਜ਼ ਗਲੇਨ ਮੈਕਗਰਾ (563) ਤੋਂ ਪਿੱਛੇ ਰਹਿ ਗਏ ਹਨ। 

ਇਸ ਉਪਲੱਬਧੀ ਬਾਰੇ 31 ਸਾਲ ਦੇ ਇਸ ਸਪਿਨ ਗੇਂਦਬਾਜ਼ ਨੇ ਕਿਹਾ, 'ਮੈਨੂੰ ਇਸ ਦੇ ਬਾਰੇ 'ਚ ਸੋਚਣ ਦਾ ਕਦੇ ਸਮਾਂ ਹੀ ਨਹੀਂ ਮਿਲਿਆ। ਮੈਂ ਆਪਣੇ ਆਪ ਨੂੰ ਸ਼ੇਨ ਵਾਰਨ, ਗਲੇਨ ਮੈਕਗਰਾ, ਡੇਨਿਸ ਲਿਲੀ ਦੇ ਨਾਲ ਰੱਖੇ ਜਾਣ ਨਾਲ ਅਸਹਿਜ ਜਿਹਾ ਮਹੂਸਸ ਕਰਦਾ ਹਾਂ। ਮੇਰੀ ਨਜ਼ਰ 'ਚ ਇਹ ਸਾਰੇ ਮਹਾਨ ਖਿਡਾਰੀ ਹਨ ਅਤੇ ਮੈਂ ਸਿਰਫ 'ਆਫ ਬ੍ਰੇਕ' ਗੇਂਦਬਾਜ਼ੀ ਕਰਨ ਵਾਲਾ ਖਿਡਾਰੀ ਹਾਂ ਅਤੇ ਆਸਟਰੇਲੀਆਈ ਪ੍ਰਸ਼ੰਸਕਾਂ ਨੂੰ ਆਪਣੀ ਕ੍ਰਿਕੇਟ ਟੀਮ 'ਤੇ ਮਾਣ ਮਹਿਸੂਸ ਕਰਾਉਣ ਦੀ ਕੋਸ਼ਿਸ਼ ਕਰ ਰਿਹਾ ਹਾਂ। '


Related News