ਤਿੰਨ ਮੀਡੀਆ ਕੰਪਨੀਆਂ ਖਿਲਾਫ ਕਾਨੂੰਨੀ ਕਾਰਵਾਈ ਕਰਨਗੇ ਪੀ.ਐੱਸ.ਜੀ. ਦੇ ਮਾਲਕ
Wednesday, Jul 17, 2019 - 12:25 PM (IST)

ਪੈਰਿਸ— ਪੈਰਿਸ ਸੇਂਟ ਜਰਮੇਨ ਦੇ ਮਾਲਕ ਨਾਸਿਰ ਅਲ ਖਿਲਾਫੀ ਤਿੰਨ ਮੀਡੀਆ ਕੰਪਨੀਆਂ ਖਿਲਾਫ ਕਾਨੂੰਨੀ ਕਾਰਵਾਈ ਕਰਨ ਦੀ ਯੋਜਨਾ ਬਣਾ ਰਹੇ ਹਨ। ਇਨ੍ਹਾਂ ਤਿੰਨ ਮੀਡੀਆ ਕੰਪਨੀਆਂ ਨੇ ਇਕ ਲੇਖ ਲਿਖਿਆ ਸੀ ਜਿਸ 'ਚ ਸੁਝਾਅ ਦਿੱਤਾ ਗਿਆ ਸੀ ਕਿ ਨਾਸਿਰ ਨੇ 2011 'ਚ ਪਾਲੇਰਮਾ ਤੋਂ ਜੇਵੀਅਰ ਪਾਸਟੋਰੇ ਦੇ ਤਬਾਦਲੇ ਨਾਲ ਜੁੜੇ ਏਜੰਟ ਨੂੰ ਗ਼ੈਰ ਕਾਨੂੰਨੀ ਭੁਗਤਾਨ ਕਰਨ ਦੀ ਬੇਨਤੀ ਕੀਤੀ ਸੀ। ਨਾਸਿਰ ਦੇ ਵਕੀਲਾਂ ਨੇ ਮੰਗਲਵਾਰ ਨੂੰ ਬਿਆਨ ਜਾਰੀ ਕਰਦੇ ਹੋਏ ਐਲਾਨ ਕੀਤਾ ਕਿ ਫਰਾਂਸ ਦੀ ਆਨਲਾਈਨ ਸਾਈਟ 'ਮੀਡੀਆਪਾਰਟ', ਬ੍ਰਿਟਿਸ਼ ਅਖ਼ਬਾਰ 'ਦਿ ਗਾਰਡੀਅਨ' ਅਤੇ ਜਰਮਨੀ ਦੇ ਰੋਜ਼ਨਾ ਅਖ਼ਬਾਰ 'ਡੇਰ ਸਪੀਗਲ' ਖਿਲਾਫ ਕਾਰਵਾਈ ਕੀਤੀ ਜਾਵੇਗੀ। ਇਨ੍ਹਾਂ ਮੀਡੀਆ ਕੰਪਨੀਆਂ ਦਾ ਦੋਸ਼ ਹੈ ਕਿ ਉਨ੍ਹਾਂ ਨੇ ਲੇਖ ਦੇ ਸਰੋਤ ਪੱਤਰ ਦੀ ਕਾਪੀ ਦੇਣ ਤੋਂ ਇਨਕਾਰ ਕਰਕੇ ਨਾਸਿਰ ਨੂੰ ਜਵਾਬ ਦੇਣ ਦਾ ਮੌਕਾ ਨਹੀਂ ਦਿੱਤਾ।