PCB ਨੇ ਨਸੀਮ ਸ਼ਾਹ ਨੂੰ ਬਾਇਓ-ਬਬਲ ’ਚ ਆਉਣ ਦੀ ਦਿੱਤੀ ਮਨਜ਼ੂਰੀ, ਤੋੜਿਆ ਸੀ ਇਹ ਪ੍ਰੋਟੋਕਾਲ
Friday, May 28, 2021 - 07:49 PM (IST)
ਸਪੋਰਟਸ ਡੈਸਕ— ਪਾਕਿਸਤਾਨ ਕ੍ਰਿਕਟ ਬੋਰਡ (ਪੀ. ਸੀ. ਬੀ.) ਨੇ ਕੋਵਿਡ-19 ਦੇ ਆਪਣੇ ਪ੍ਰੋਟੋਕਾਲ ਨਾਲ ਸਮਝੌਤਾ ਕਰਦੇ ਹੋਏ ਤੇਜ਼ ਗੇਂਦਬਾਜ਼ ਨਸੀਮ ਸ਼ਾਹ ਨੂੰ ਪਾਕਿਸਤਾਨ ਸੁਪਰ ਲੀਗ (ਪੀ. ਐੱਸ. ਐੱਲ.) ’ਚ ਖੇਡਣ ਤੋਂ ਪਹਿਲਾਂ ਜੈਵ-ਸੁਰੱਖਿਆ ਮਾਹੌਲ (ਬਾਇਓ-ਬਬਲ) ’ਚ ਫਿਰ ਪ੍ਰਵੇਸ਼ ਕਰਨ ਦੀ ਇਜਾਜ਼ਤ ਦੇ ਦਿੱਤੀ ਹੈ। ਸ਼ਾਹ ਨੂੰ ਪਿਛਲੇ ਹਫ਼ਤੇ ਕੋਵਿਡ-19 ਜਾਂਚ ਦੀ ਪੁਰਾਣੀ ਨੈਗੇਟਿਵ ਰਿਪੋਰਟ ਦੇ ਨਾਲ ਆਉਣ ਦੇ ਕਾਰਨ ਲਾਹੌਰ ਸਥਿਤ ਟੀਮ ਦੇ ਹੋਟਲ ਤੋਂ ਬਾਹਰ ਕ ਦਿੱਤਾ ਗਿਆ ਸੀ। ਮਾਰਚ ’ਚ ਖਿਡਾਰੀਆਂ ਤੇ ਸਹਿਯੋਗੀ ਮੈਂਬਰਾਂ ਦੇ ਕੋਰੋਨਾ ਵਾਇਰਸ ਨਾਲ ਇਨਫ਼ੈਕਟਿਡ ਹੋਣ ਦੇ ਬਾਅਦ ਟੀ-20 ਲੀਗ ਨੂੰ ਵਿਚਾਲੇ ਰੋਕਣਾ ਪਿਆ ਸੀ। ਮੁਲਤਵੀ ਲੀਗ ਦੇ ਬਾਕੀ ਬਚੇ ਟੀ-20 ਮੈਚ ਯੂ. ਏ. ਈ. ’ਚ ਖੇਡੇ ਜਾਣਗੇ।
ਇਹ ਵੀ ਪੜ੍ਹੋ : ਡੇਵਿਡ ਵਾਰਨਰ ਦੀ ਪਤਨੀ ਕੈਂਡਿਸ ਟੋਕੀਓ ਓਲੰਪਿਕ ’ਚ ਕਰੇਗੀ ਕੁਮੈਂਟਰੀ
ਪੀ. ਸੀ. ਬੀ. ਨੇ ਸਾਰੇ ਖਿਡਾਰੀਆਂ ਨੂੰ 48 ਘੰਟੇ ਪੁਰਾਣੀ ਆਰ.ਟੀ. ਪੀ.ਸੀ.ਆਰ. ਦੀ ਨੈਗੇਟਿਵ ਰਿਪੋਰਟ ਦੇ ਨਾਲ 24 ਮਈ ਤਕ ਟੀਮ ਹੋਟਲ ’ਚ ਪਹੁੰਚਣ ਲਈ ਕਿਹਾ ਸੀ ਪਰ ਸ਼ਾਹ 18 ਮਈ ਨੂੰ ਰਿਪੋਰਟ ਦੇ ਨਾਲ ਪੁਹੰਚੇ। ਫ਼੍ਰੈਂਚਾਈਜ਼ੀ ਦੇ ਮਾਲਕ ਤੋਂ ਬੈਠਕ ਦੇ ਬਾਅਦ ਪੀ. ਸੀ. ਬੀ. ਨੇ ਕੋਵਿਡ-19 ਜਾਂਚ ’ਚ ਨੈਗੇਟਿਵ ਆਉਣ ਦੇ ਬਾਅਦ ਸ਼ਾਹ ਨੂੰ ਬਾਇਓ-ਬਬਲ ’ਚ ਆਉਣ ਦੀ ਮਨਜ਼ੂਰੀ ਦੇ ਦਿੱਤੀ। ਯੂ. ਏ. ਈ. ਦੇ ਲਈ ਚਾਰਟਰਡ ਹਵਾਈ ਜਹਾਜ਼ ਲੈਣ ਤੋਂ ਪਹਿਲਾਂ ਸ਼ਾਹ ਨੂੰ ਦੋ ਹੋਰ ਜਾਂਚ ’ਚ ਨੈਗੇਟਿਵ ਆਉਣਾ ਹੋਵੇਗਾ। ਪੀ. ਸੀ. ਬੀ. ਨੇ ਅਜੇ ਤਕ ਪੀ. ਐੱਸ. ਐੱਲ. ਦੇ ਬਚੇ ਹੋਏ ਮੈਚਾਂ ਦਾ ਪ੍ਰੋਗਰਾਮ ਜਾਰੀ ਨਹੀਂ ਕੀਤਾ ਹੈ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।