ਓਲੰਪਿਕ ਦੇ ਬਾਅਦ ਪਹਿਲੀ ਵਾਰ ਪ੍ਰੈੱਸ ਕਾਨਫਰੰਸ ’ਚ ਆਈ ਓਸਾਕਾ, ਪੱਤਰਕਾਰ ਦੇ ਇਸ ਸਵਾਲ ’ਤੇ ਰੋਣ ਲੱਗੀ

Wednesday, Aug 18, 2021 - 11:21 AM (IST)

ਓਲੰਪਿਕ ਦੇ ਬਾਅਦ ਪਹਿਲੀ ਵਾਰ ਪ੍ਰੈੱਸ ਕਾਨਫਰੰਸ ’ਚ ਆਈ ਓਸਾਕਾ, ਪੱਤਰਕਾਰ ਦੇ ਇਸ ਸਵਾਲ ’ਤੇ ਰੋਣ ਲੱਗੀ

ਸਪੋਰਟਸ ਡੈਸਕ— ਮਾਨਸਿਕ ਸਿਹਤ ਕਾਰਨਾਂ ਨਾਲ ਫ੍ਰੈਂਚ ਓਪਨ ਤੋਂ ਨਾਂ ਵਾਪਸ ਲੈਣ ਦੇ ਬਾਅਦ ਆਪਣੀ ਪਹਿਲੀ ਪ੍ਰੈਸ ਕਨਫਰੰਸ ’ਚ ਟੈਨਿਸ ਸਟਾਰ ਨਾਓਮੀ ਓਸਾਕਾ ’ਤੇ ਕੰਟਰੋਲ ਨਹੀਂ ਰੱਖ ਸਕੀ। ਸਿਨਸਿਨਾਟੀ ਓਪਨ ਤੋਂ ਪਹਿਲਾਂ ਕਾਨਫਰੰਸ ’ਚ ਕਿ ਸਥਾਨਕ ਰਿਪੋਰਟ ਨੇ ਉਨ੍ਹਾਂ ਤੋਂ ਸਵਾਲ ਪੁੱਛਿਆ ਕਿ ਸ਼ੋਹਰਤ ਤੇ ਮੀਡੀਆ ਨਾਲ ਸਬੰਧਾਂ ’ਚ ਸੰਤੁਲਨ ਕਿਵੇ ਬਣਾਉਂਦੀ ਹੈ, ਇਸ ’ਤੇ ਓਸਾਕਾ ਨੇ ਕਿਹਾ ਕਿ ਮੈਨੂੰ ਨਹੀਂ ਪਤਾ ਕਿ ਕਿਵੇਂ ਸੰਤੁਲਨ ਬਣਾਇਆ ਜਾਵੇ। ਮੈਂ ਕੋਸ਼ਿਸ਼ ਕਰ ਰਹੀ ਹਾਂ ਜਿਵੇਂ ਕਿ ਤੁਸੀਂ ਲੋਕ ਕਰ ਰਹੇ ਹੋ। ਇਸ ਤੋਂ ਬਾਅਦ ਇਕ ਪੱਤਰਕਾਰ ਨੇ ਉਨ੍ਹਾਂ ਤੋਂ ਟੈਨਿਸ ਨਾਲ ਜੁੜਿਆ ਸਵਾਲ ਪੁੱਛਿਆ ਤਾਂ ਉਨ੍ਹਾਂ ਦੇ ਹੰਝੂ ਵੱਗਣ ਲੱਗੇ। ਚਾਰ ਵਾਰ ਦੀ ਗ੍ਰੈਂਡ ਸਲੈਮ ਚੈਂਪੀਅਨ ਇਹ ਜਾਪਾਨੀ ਖਿਡਾਰੀ ਕੁਝ ਦੇਰ ਲਈ ਕਮਰੇ ਤੋਂ ਬਾਹਰ ਵੀ ਗਈ ਤੇ ਫਿਰ ਆ ਕੇ ਪੂਰੀ ਕਾਨਫੰਰਸ ਖ਼ਤਮ ਕੀਤੀ।


author

Tarsem Singh

Content Editor

Related News