ਸੌਰਭ ਗਾਂਗੁਲੀ ਦੀ ਸਾਬਕਾ ਗਰਲਫ੍ਰੈਂਡ ਰਹੀ ਨਗਮਾ ਨੂੰ ਵੀ ਰਾਸ ਆਇਆ ਸਨਾ ਦਾ ਟਵੀਟ

Sunday, Dec 22, 2019 - 12:11 PM (IST)

ਸੌਰਭ ਗਾਂਗੁਲੀ ਦੀ ਸਾਬਕਾ ਗਰਲਫ੍ਰੈਂਡ ਰਹੀ ਨਗਮਾ ਨੂੰ ਵੀ ਰਾਸ ਆਇਆ ਸਨਾ ਦਾ ਟਵੀਟ

ਸਪੋਰਟਸ ਡੈਸਕ— ਬੀ. ਸੀ. ਸੀ. ਆਈ. ਦੇ ਪ੍ਰਧਾਨ ਸੌਰਭ ਗਾਂਗੁਲੀ ਦੀ ਬੇਟੀ ਸਨਾ ਗਾਂਗੁਲੀ ਨੇ ਸੋਸ਼ਲ ਮੀਡੀਆ 'ਤੇ ਇਕ ਪੋਸਟ ਸ਼ੇਅਰ ਕਰ  ਕੇ ਸੀ. ਏ. ਏ. 'ਤੇ ਹੋ ਰਹੇ ਵਿਰੋਧ ਨੂੰ ਸਹੀ ਕਰਾਰ ਦਿੱਤਾ ਹੈ। ਸਨਾ ਦੀ ਇਸ ਪੋਸਟ 'ਤੇ ਵਿਵਾਦ ਸ਼ੁਰੂ ਹੋਇਆ ਤਾਂ ਸਾਹਮਣੇ ਆ ਕੇ ਸੌਰਭ ਗਾਂਗੁਲੀ ਨੇ ਸੋਸ਼ਲ ਮੀਡੀਆ 'ਤੇ ਸਫਾਈ ਦਿੱਤੀ ਸੀ ਕਿ ਉਹ (ਸਨਾ) ਅਜੇ ਛੋਟੀ ਹੈ, ਉਸ ਨੂੰ ਇਸ ਤੋਂ ਦੂਰ ਰੱਖੋ ਪਰ ਹੁਣ ਬਾਲੀਵੁੱਡ ਦੀ ਅਭਿਨੇਤਰੀ ਤੋਂ ਬਾਅਦ ਕਾਂਗਰਸੀ ਨੇਤਾ ਨਗਮਾ ਨੇ ਉਸ ਨੂੰ ਸੋਸ਼ਲ ਮੀਡੀਆ 'ਤੇ ਸਨਾ ਬਾਰੇ ਵਿਚ ਸਲਾਹ ਦਿੱਤੀ ਹੈ। ਉਸ ਨੇ ਲਿਖਿਆ ਹੈ, ''ਉਹ ਜੋ ਕਹਿਣਾ ਚਾਹੁੰਦੀ ਹੈ, ਉਸ ਨੂੰ ਕਹਿਣ ਦਿਓ। ਉਸ ਨੂੰ ਵਿਚਾਰਾਂ ਦਾ ਪ੍ਰਗਟਾਵਾ ਕਰਨ ਤੋਂ ਨਾ ਰੋਕੋ।''PunjabKesari
ਨਗਮਾ ਨੇ ਇਕ ਟਵੀਟ ਕਰਦਿਆਂ ਲਿਖਿਆ ਹੈ ਕਿ ਮੈਂ ਸਨਾ ਗਾਂਗੁਲੀ ਨੂੰ ਵਧਾਈ ਦਿੰਦੀ ਹਾਂ ਕਿ ਉਹ ਦੇਸ਼ 'ਚ ਬਣ ਰਹੀ ਸਥਿਤੀ 'ਤੇ ਬੋਲੀ ਹੈ। ਇਸ ਦੇ ਲਈ ਮੈਂ ਸੌਰਭ ਗਾਂਗੁਲੀ ਨੂੰ ਬੇਨਤੀ ਕਰਦੀ ਹਾਂ ਕਿ ਉਸ ਨੂੰ ਆਪਣੇ ਵਿਚਾਰਾਂ ਨੂੰ ਆਜ਼ਾਦੀ ਨਾਲ ਸਾਂਝਾ ਕਰਨ ਦੀ ਮਨਜ਼ੂਰੀ ਦਿਓ। ਉਸ ਨੂੰ ਉਸਦੇ ਵਿਚਾਰਾਂ ਨੂੰ ਪੇਸ਼ ਕਰਦੇ ਰਹਿਣਾ ਚਾਹੀਦਾ ਹੈ ਤਾਂ ਕਿ ਇਹ ਸਾਫ ਹੋ ਸਕੇ ਕਿ ਹੁਣ ਉਹ ਵੋਟ ਦੇਣ ਦੀ ਯੋਗ ਹੋ ਚੁੱਕੀ ਹੈ।

PunjabKesariਜ਼ਿਕਰਯੋਗ ਹੈ ਕਿ ਸੰਨ 2000 ਦੇ ਨੇੜੇ ਸੌਰਭ ਗਾਂਗੁਲੀ ਤੇ ਨਗਮਾ ਵਿਚਾਲੇ ਪ੍ਰੇਮ ਸਬੰਧਾਂ ਦੀਆਂ ਖਬਰਾਂ ਸਾਹਮਣੇ ਆਈਆਂ ਸਨ। ਕਿਹਾ ਗਿਆ ਸੀ ਕਿ ਸੌਰਭ ਆਪਣੀ ਪਤਨੀ ਨੂੰ ਤਲਾਕ ਦੇਣ ਵਾਲਾ ਹੈ। ਆਖਿਰਕਾਰ ਦੋਵਾਂ ਨੇ ਆਪਣੇ ਕਰੀਅਰ 'ਤੇ ਧਿਆਨ ਦੇਣ ਲਈ ਵੱਖਰੇ ਹੋਣ ਦਾ ਫੈਸਲਾ ਕਰ ਲਿਆ ਹੈ। ਇਹ ਸਾਰੀਆਂ ਗੱਲਾਂ ਕੁਝ ਸਾਲ ਪਹਿਲਾਂ ਖੁਦ ਨਗਮਾ ਨੇ ਹੀ ਇਕ ਇੰਟਰਵਿਊ 'ਚ ਕਹੀਆਂ ਸਨ।PunjabKesariPunjabKesari

 


Related News