ਸੁਮਿਤ ਨਾਗਲ ਨੇ ਲਾਈ ਲੰਬੀ ਛਲਾਂਗ, ਕਰੀਅਰ ਦੀ ਸਰਵਸ੍ਰੇਸ਼ਠ ਰੈਂਕਿੰਗ 'ਤੇ ਪਹੁੰਚਿਆ

Tuesday, Oct 08, 2019 - 10:22 AM (IST)

ਸੁਮਿਤ ਨਾਗਲ ਨੇ ਲਾਈ ਲੰਬੀ ਛਲਾਂਗ, ਕਰੀਅਰ ਦੀ ਸਰਵਸ੍ਰੇਸ਼ਠ ਰੈਂਕਿੰਗ 'ਤੇ ਪਹੁੰਚਿਆ

ਸਪੋਰਟਸ ਡੈਸਕ— ਭਾਰਤੀ ਟੈਨਿਸ ਖਿਡਾਰੀ ਸੁਮਿਤ ਨਾਗਲ ਸੋਮਵਾਰ ਨੂੰ ਜਾਰੀ ਵਿਸ਼ਵ ਰੈਂਕਿੰਗ ਵਿਚ 6 ਸਥਾਨ ਉੱਪਰ ਚੜ੍ਹ ਕੇ 129ਵੇਂ ਸਥਾਨ 'ਤੇ ਪਹੁੰਚ ਗਿਆ ਹੈ ਜਿਹੜੀ ਉਸਦੇ ਕਰੀਅਰ ਦੀ ਸਰਵਸ੍ਰੇਸ਼ਠ ਰੈਂਕਿੰਗ ਹੈ। 22 ਸਾਲਾ ਨਾਗਲ ਅਜੇ ਸ਼ਾਨਦਾਰ ਫਾਰਮ ਵਿਚ ਚੱਲ ਰਿਹਾ ਹੈ ਤੇ ਉਸ ਨੂੰ ਪਿਛਲੇ ਹਫਤੇ ਬ੍ਰਾਜ਼ੀਲ ਵਿਚ ਏ. ਟੀ. ਪੀ. ਚੈਲੰਜਰ ਕੈਂਪੀਨਾਸ ਦੇ ਸੈਮੀਫਾਈਨਲ ਵਿਚ ਪਹੁੰਚਣ ਦਾ ਫਾਇਦਾ ਮਿਲਿਆ ਹੈ। PunjabKesariਨਾਗਲ ਪਿਛਲੇ ਮਹੀਨੇ ਅਰਜਨਟੀਨਾ ਦੇ ਬਿਊਨਸ ਆਇਰਸ ਏ. ਟੀ. ਪੀ. ਚੈਲੰਜਰ ਕਲੇਅ ਟੂਰਨਾਮੈਂਟ ਦਾ ਖਿਤਾਬ ਜਿੱਤਣ ਤੋਂ ਬਾਅਦ 26 ਸਥਾਨਾਂ ਦੀ ਲੰਬੀ ਛਲਾਂਗ ਲਾ ਕੇ 135ਵੇਂ ਸਥਾਨ 'ਤੇ ਪਹੁੰਚਿਆ ਸੀ। ਹਰਿਆਣਾ ਦਾ ਇਹ ਨੌਜਵਾਨ ਖਿਡਾਰੀ ਯੂ. ਐੱਸ. ਓਪਨ ਦੇ ਪਹਿਲੇ ਦੌਰ ਵਿਚ ਰੋਜਰ ਫੈਡਰਰ ਨੂੰ ਸਖਤ ਟੱਕਰ ਦੇਣ ਕਾਰਣ ਚਰਚਾ ਵਿਚ ਆਇਆ ਸੀ।PunjabKesariਭਾਰਤ ਦੇ ਹੋਰ ਖਿਡਾਰੀਆਂ ਦੀ ਰੈਂਕਿੰਗ ਵਿਚ ਵੀ ਸੁਧਾਰ ਆਇਆ ਹੈ। ਪ੍ਰਜਨੇਸ਼ ਗੁਣੇਸ਼ਵਰਨ 2 ਸਥਾਨ ਉੱਪਰ 82ਵੇਂ ਅਤੇ ਰਾਮਕੁਮਾਰ ਰਾਮਨਾਥਨ ਇਕ ਸਥਾਨ ਉੱਪਰ 182ਵੇਂ ਸਥਾਨ 'ਤੇ ਪਹੁੰਚ ਗਿਆ ਹੈ। ਡਬਲਜ਼ ਵਿਚ ਦਿਵਿਜ ਸ਼ਰਣ ਭਾਰਤ ਦਾ ਨੰਬਰ ਇਕ ਖਿਡਾਰੀ ਬਣ ਗਿਆ ਹੈ। ਉਹ ਤਿੰਨ ਸਥਾਨ ਅੱਗੇ 42ਵੇਂ  ਸਥਾਨ 'ਤੇ ਪਹੁੰਚ ਗਿਆ ਹੈ ਜਦਕਿ ਰੋਹਨ ਬੋਪੰਨਾ ਇਕ ਸਥਾਨ ਹੇਠਾਂ 44ਵੇਂ ਸਥਾਨ 'ਤੇ ਖਿਸਕ ਗਿਆ ਹੈ। ਲੀਏਂਡਰ ਪੇਸ ਵੀ ਚਾਰ ਸਥਾਨ ਹੇਠਾਂ 82ਵੇਂ ਸਥਾਨ 'ਤੇ ਖਿਸਕ ਗਿਆ ਹੈ।PunjabKesari


Related News