ਇਕ ਪਾਸੜ ਮੁਕਾਬਲਾ ਜਿੱਤ ਕੇ ਨਡਾਲ ਆਸਟਰੇਲੀਆਈ ਓਪਨ ਦੇ ਦੂਜੇ ਦੌਰ 'ਚ

1/21/2020 3:05:38 PM

ਸਪੋਰਟਸ ਡੈਸਕ— ਮੀਂਹ ਅਤੇ ਧੁੰਏ ਦੇ ਵਿਚਾਲੇ ਸਾਲ ਦੇ ਪਹਿਲੇ ਗਰੈਂਡਸਲੈਮ ਆਸਟਰੇਲੀਅਨ ਓਪਨ ਦੇ ਦੂਜੇ ਦਿਨ ਦੀ ਸ਼ੁਰੂਆਤ ਹੋ ਚੁੱਕੀ ਹੈ ਅਤੇ ਲਗਾਤਾਰ ਉਲਟਫੇਰ ਦੇਖਣ ਨੂੰ ਮਿਲ ਰਹੇ ਹਨ। ਵਰਲਡ ਦੇ ਨੰਬਰ ਇਕ ਟੈਨਿਸ ਖਿਡਾਰੀ ਰਾਫੇਲ ਨਡਾਲ ਨੇ ਸ਼ਾਨਦਾਰ ਅੰਦਾਜ਼ 'ਚ ਆਪਣੇ ਅਭਿਆਨ ਦਾ ਆਗਾਜ਼ ਕੀਤਾ। ਰਫੇਲ ਨਡਾਲ ਨੇ ਇਕ ਪਾਸੜ ਮੁਕਾਬਲੇ 'ਚ ਬੋਲਿਵਿਆ ਦੇ ਹੁਜਾਂ ਡੇਲਿਏਨ ਨੂੰ ਹਰਾ ਕੇ ਆਸਟਰੇਲੀਆਈ ਓਪਨ ਦੇ ਦੂਜੇ ਦੌਰ 'ਚ ਪ੍ਰਵੇਸ਼ ਕਰ ਲਿਆ। ਨਡਾਲ ਨੇ ਦੋ ਘੰਟੇ ਦੇ ਅੰਦਰ ਇਹ ਮੁਕਾਬਲਾ 6-2,6-3,6-0 ਨਾਲ ਜਿੱਤਿਆ।PunjabKesari  ਤਿੰਨ ਵੱਖ ਵੱਖ ਦਸ਼ਕਾਂ 'ਚ ਦੁਨੀਆ ਦੇ ਨੰਬਰ ਇਕ ਖਿਡਾਰੀ ਰਹਿ ਚੁੱਕੇ ਨਡਾਲ ਦੀਆਂ ਨਜ਼ਰਾਂ 20ਵੇਂ ਗਰੈਂਡਸਲੈਮ ਖਿਤਾਬ 'ਤੇ ਹੈ। ਇਸ ਦੇ ਨਾਲ ਹੀ ਉਹ ਓਪਨ ਯੁੱਗ 'ਚ ਘੱਟ ਤੋਂ ਘੱਟ ਦੂਜੀ ਵਾਰ ਸਭ ਚਾਰੋਂ ਗਰੈਂਡਸਲੈਮ ਜਿੱਤਣ ਵਾਲਾ ਪਹਿਲਾ ਖਿਡਾਰੀ ਬਣਨਾ ਵੀ ਚਾਹੁੰਦਾ ਹੈ। ਹੁਣ ਨਡਾਲ ਦਾ ਸਾਹਮਣਾ ਅਰਜਨਟੀਨਾ ਦੇ ਫੈਡਰਿਕੋ ਡੈਲਬੋਨਿਸ ਜਾਂ ਪੁਰਤਗਾਲ ਦੇ ਜੋਓ ਸਾਉਸਾ ਨਾਲ ਹੋਵੇਗਾ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ