ਬਾਂਹ ਦੀ ਸੱਟ ਕਾਰਣ ਸ਼ੰਘਾਈ ਮਾਸਟਰਜ਼ 'ਚੋਂ ਹਟਿਆ ਨਡਾਲ

Saturday, Oct 05, 2019 - 10:50 AM (IST)

ਸਪੋਰਟ ਡੈਸਕ— ਰਾਫੇਲ ਨਡਾਲ ਬਾਂਹ ਦੀ ਸੱਟ ਕਾਰਣ ਅਗਲੇ ਹਫਤੇ ਤੋਂ ਸ਼ੁਰੂ ਹੋਣ ਵਾਲੇ ਸ਼ੰਘਾਈ ਮਾਸਟਰਜ਼ ਟੈਨਿਸ ਟੂਰਨਾਮੈਂਟ 'ਚੋਂ ਹਟ ਗਿਆ ਹੈ। ਸਪੇਨ ਦਾ ਵਰਲਡ 'ਚ ਨੰਬਰ-2 ਖਿਡਾਰੀ ਨਡਾਲ ਇਸ ਵਜ੍ਹਾ ਨਾਲ ਪਿਛਲੇ ਮਹੀਨੇ ਲੀਵਰ ਕੱਪ 'ਚੋਂ ਵੀ ਹਟ ਗਿਆ ਸੀ। ਇਸ 33 ਸਾਲਾ ਖਿਡਾਰੀ ਨੇ ਬਿਆਨ 'ਚ ਕਿਹਾ, ''ਜਿਵੇਂ ਕਿ ਤੁਸੀਂ ਸਾਰੇ ਸੰਭਾਵਿਤ ਜਾਣਦੇ ਹੋ ਕਿ ਲੀਵਰ ਕੱਪ ਦੌਰਾਨ ਮੇਰੀ ਖੱਬੀ ਬਾਂਹ 'ਚ ਦਰਦ ਸੀ ਅਤੇ ਮੇਰੇ ਕੋਲ ਇਸ ਸ਼ਾਨਦਾਰ ਪ੍ਰਤੀਯੋਗਿਤਾ ਲਈ ਤਿਆਰ ਹੋਣ ਦਾ ਸਮਾਂ ਨਹੀਂ ਹੈ। PunjabKesariਮੈਨੂੰ ਉਮੀਦ ਹੈ ਕਿ ਮੈਂ 2020 ਵਿਚ ਸ਼ੰਘਾਈ 'ਚ ਵਾਪਸੀ ਕਰਾਂਗਾ।'' ਮੌਜੂਦਾ ਯੂ. ਐੱਸ. ਓਪਨ ਚੈਂਪੀਅਨ ਨਡਾਲ 19 ਅਕਤੂਬਰ ਨੂੰ ਵਿਆਹ ਦੇ ਪਵਿੱਤਰ ਬੰਧਨ ਵਿਚ ਬੱਝਣ ਵਾਲਾ ਹੈ।


Related News