ਨਡਾਲ ਦਾ ਪਹਿਲੀ ਵਾਰ ਪੈਰਿਸ ਮਾਸਟਰਸ ਜਿੱਤਣ ਦਾ ਸੁਫ਼ਨਾ ਟੁੱਟਾ

Monday, Nov 09, 2020 - 02:29 AM (IST)

ਪੈਰਿਸ– ਵਿਸ਼ਵ ਦੇ ਨੰਬਰ-2 ਖਿਡਾਰੀ ਸਪੇਨ ਦੇ ਰਾਫੇਲ ਨਡਾਲ ਦਾ ਪਹਿਲੀ ਵਾਰ ਪੈਰਿਸ ਮਾਸਟਰਸ ਖਿਤਾਬ ਜਿੱਤਣ ਦਾ ਸੁਫ਼ਨਾ ਜਰਮਨੀ ਦੇ ਅਲੈਗਜ਼ੈਂਡਰ ਜਵੇਰੇਵ ਹੱਥੋਂ ਸੈਮੀਫਾਈਨਲ ਵਿਚ ਹਾਰ ਦੇ ਨਾਲ ਟੁੱਟ ਗਿਆ। 20 ਗ੍ਰੈਂਡ ਸਲੈਮ ਖਿਤਾਬਾਂ ਦੇ ਜੇਤੂ ਤੇ ਚੋਟੀ ਦਰਜਾ ਪ੍ਰਾਪਤ ਨਡਾਲ ਨੂੰ ਚੌਥੀ ਸੀਡ ਜਵੇਰੇਵ ਨੇ ਲਗਾਤਾਰ ਸੈੱਟਾਂ ਵਿਚ 6-4, 7-5 ਨਾਲ ਹਰਾ ਕੇ ਫਾਈਨਲ ਵਿਚ ਜਗ੍ਹਾ ਬਣਾ ਲਈ। ਨਡਾਲ 2007 ਵਿਚ ਇਸ ਟੂਰਨਾਮੈਂਟ ਦੇ ਫਾਈਨਲ ਵਿਚ ਪੁਹੰਚਿਆ ਸੀ ਪਰ ਖਿਤਾਬ ਨਹੀਂ ਜਿੱਤ ਸਕਿਆ ਸੀ। ਉਨ੍ਹਾਂ ਨੇ ਮੈਚ 'ਚ ਤਿੰਨ ਬਾਰ ਆਪਣੀ ਸਰਵਿਸ ਗੁਆਈ। ਨਡਾਲ ਨੇ ਦੂਜੇ ਸੈੱਟ 'ਚ 2-4 ਨਾਲ ਪਿੱਛੇ ਰਹਿੰਦੇ ਹੋਏ ਸਰਵਿਸ ਬ੍ਰੇਕ ਹਾਸਲ ਕੀਤਾ ਪਰ 23 ਸਾਲਾ ਜਵੇਰੇਵ ਨੇ 11ਵੇਂ ਗੇਮ 'ਚ ਫਿਰ ਨਡਾਲ ਦੀ ਸਰਵਿਸ ਤੋੜ ਦਿੱਤੀ। ਉਨ੍ਹਾਂ ਨੇ 12ਵੇਂ ਗੇਮ 'ਚ ਆਪਣੀ ਸਰਵਿਸ 'ਤੇ ਦੂਜੇ ਮੈਚ ਅੰਕ 'ਤੇ ਜਿੱਤ ਹਾਸਲ ਕਰ ਲਈ। ਜਵੇਰੇਵ ਆਪਣੇ ਚੌਥੇ ਮਾਸਟਰਸ ਖਿਤਾਬ ਦੇ ਲਈ ਤੀਜੀ ਸੀਡ ਰੂਪ ਦੇ ਡੇਨੀਅਲ ਮੇਦਵੇਦੇਵ ਨਾਲ ਮੁਕਾਬਲਾ ਖੇਡੇਗਾ, ਜਿਸ ਨੇ ਕੈਨੇਡਾ ਦੇ ਮਿਲੋਸ ਨੂੰ 6-4, 7-6 (4) ਨਾਲ ਹਰਾਇਆ। 24 ਸਾਲਾ ਮੇਦਵੇਦੇਵ ਨੇ ਮੈਚ 'ਚ 31 ਵਿਨਰਸ ਲਗਾਏ।


Gurdeep Singh

Content Editor

Related News