ATP ਰਾਜਨੀਤੀ ''ਚ ਮਿਲ ਕੇ ਉਤਰਨਗੇ ਨਡਾਲ ਤੇ ਫੈਡਰਰ
Saturday, Aug 10, 2019 - 03:37 AM (IST)
ਮਾਂਟ੍ਰੀਅਲ— ਦੁਨੀਆ ਦੇ ਦੂਜੇ ਨੰਬਰ ਦੇ ਖਿਡਾਰੀ ਰਾਫੇਲ ਨਡਾਲ ਨੇ ਕਿਹਾ ਹੈ ਕਿ ਉਹ ਅਤੇ ਉਸਦੇ ਪੁਰਾਣੇ ਵਿਰੋਧੀ ਰੋਜਰ ਫੈਡਰਰ ਨੇ ਮਿਲ ਕੇ ਏ. ਟੀ. ਪੀ. ਖਿਡਾਰੀਆਂ ਦੀ ਪ੍ਰੀਸ਼ਦ ਦੀਆਂ ਚੋਣਾਂ ਲੜਨ ਦਾ ਫੈਸਲਾ ਕੀਤਾ ਹੈ। 18 ਵਾਰ ਦਾ ਗ੍ਰੈਂਡ ਸਲੈਮ ਚੈਂਪੀਅਨ ਸਪੇਨ ਦਾ 33 ਸਾਲਾ ਨਡਾਲ ਇਥੇ ਅਰਜਨਟੀਨਾ ਦੇ ਗੁਇਡੋ ਪੇਲਲਾ ਨੂੰ 6-3, 6-4 ਨਾਲ ਹਰਾ ਕੇ ਏ. ਟੀ. ਪੀ. ਮਾਂਟ੍ਰੀਅਲ ਮਾਸਟਰਸ ਵਿਚ ਪਹੁੰਚ ਗਿਆ ਹੈ। ਉਥੇ ਹੀ 20 ਵਾਰ ਦਾ ਗ੍ਰੈਂਡ ਸਲੈਮ ਚੈਂਪੀਅਨ ਫੈਡਰਰ ਅਤੇ ਨਡਾਲ ਨੂੰ ਸਾਥੀ ਖਿਡਾਰੀਆਂ ਨੇ ਚੁਣਿਆ ਹੈ। ਰੌਬਿਨ ਹਾਸੇ, ਜੈਮੀ ਮਰੇ ਅਤੇ ਸਰਜੇਈ ਸਟਾਖੋਵਸਕੀ ਦੇ ਅਸਤੀਫੇ ਤੋਂ ਬਾਅਦ ਇਹ ਅਹੁਦੇ ਖਾਲੀ ਪਏ ਸਨ।
ਨਡਾਲ ਨੇ ਕਿਹਾ, ''ਅਸੀਂ ਮਿਲ ਕੇ ਜਾਣ ਦਾ ਫੈਸਲਾ ਕੀਤਾ ਹੈ। ਨਾ ਉਹ ਇਕੱਲਾ ਹੋਵੇਗਾ ਅਤੇ ਨਾ ਹੀ ਮੈਂ। ਅਸੀਂ ਮਿਲ ਕੇ ਖੇਡ ਦੀ ਭਲਾਈ ਲਈ ਕੰਮ ਕਰ ਸਕਾਂਗੇ।'' ਪਿਛਲੇ ਕੁਝ ਮਹੀਨਿਆਂ ਤੋਂ ਕਈ ਮਾਮਲਿਆਂ 'ਤੇ ਵਿਵਾਦ ਦੇਖੇ ਗਏ ਹਨ, ਜਿਨ੍ਹਾਂ ਵਿਚ ਏ. ਟੀ. ਪੀ. ਪ੍ਰੀਸ਼ਦ ਮੁਖੀ ਨੋਵਾਕ ਜੋਕੋਵਿਚ ਅਤੇ ਨਡਾਲ ਫੈਡਰਰ ਦੇ ਵਿਚਾਰ ਵੱਖ-ਵੱਖ ਰਹੇ ਹਨ।
