ਨਡਾਲ, ਥਿਏਮ ਮਾਂਟ੍ਰਿਅਲ ਮਾਸਟਰਸ ਦੇ ਤੀਜੇ ਦੌਰ ''ਚ

Thursday, Aug 08, 2019 - 12:57 PM (IST)

ਨਡਾਲ, ਥਿਏਮ ਮਾਂਟ੍ਰਿਅਲ ਮਾਸਟਰਸ ਦੇ ਤੀਜੇ ਦੌਰ ''ਚ

ਮਾਂਟ੍ਰਿਅਲ : ਰਾਫੇਲ ਨਡਾਲ ਅਤੇ ਡੋਮਿਨਿਕ ਥਿਏਮ ਆਪਣ-ਆਪਣੇ ਮੁਕਾਬਲੇ ਜਿੱਤ ਕੇ ਏ. ਟੀ. ਪੀ. ਮਾਂਟ੍ਰਿਅਲ ਮਾਸਟਰਸ ਦੇ ਤੀਜੇ ਦੌਰ ਵਿਚ ਪੁਹੰਚ ਗਏ। ਚੋਟੀ ਦਰਜਾ ਪ੍ਰਾਪਤ ਨਡਾਲ ਨੇ ਬ੍ਰਿਟੇਨ ਦੇ ਡੇਨਿਅਲ ਇਵਾਂਸ ਨੂੰ 7-6, 6-4 ਨਾਲ ਹਰਾਇਆ। ਆਸਟ੍ਰਿਆ ਦੇ ਦੂਜਾ ਦਰਜਾ ਪ੍ਰਾਪਤ ਥਿਏਮ ਨੇ ਸਥਾਨਕ ਖਿਡਾਰੀ ਡੇਨਿਸ ਸ਼ਾਪੋਵਾਲੋਵ ਨੂੰ 6-4, 3-6, 6-3 ਨਾਲ ਹਰਾਇਆ। ਅਰਜਨਟੀਨਾ ਦੇ ਗੁਈਡੋ ਪੇਲਾ ਨੇ ਰਾਡੂ ਅਲਬੋਟ ਨੂੰ 6-3, 2-6, 7-6 ਨਾਲ ਹਰਾਇਆ। ਜ਼ਖਮੀ ਮਿਲੋਸ ਰਾਓਨਿਚ ਨੂੰ ਕੈਨੇਡਾ ਦੇ ਫੇਲਿਕਸ ਆਗਰ ਏਲਿਸਿਮੇ ਖਿਲਾਫ ਕੋਰਟ ਛੱਡਣਾ ਪਿਆ। ਯੂਨਾਨ ਦੇ ਸਟੇਫਾਨੋਸ ਸਿਟਸਿਪਾਸ ਨੇ ਪੋਲੈਂਡ ਦੇ ਹੁਬਰਟ ਹਕਾਰਜ ਨੂੰ 6-4, 3-6, 6-3 ਨਾਲ ਹਰਾਇਆ।


Related News