RCB ਦੀ ਸਭ ਤੋਂ ਵੱਡੀ ਫੈਨ ਨੇ ਕ੍ਰਾਪ-ਟਾਪ ਪਹਿਨ ਸਟੇਡੀਅਮ 'ਚ ਲਾਈ 'ਅੱਗ'
Sunday, May 05, 2019 - 08:18 PM (IST)

ਜਲੰਧਰ (ਏਜੰਸੀ)- ਬੈਂਗਲੁਰੂ ਦੇ ਚਿੰਨਾਸਵਾਮੀ ਸਟੇਡੀਅਮ ਵਿਚ ਜਦੋਂ ਕ੍ਰਿਕਟ ਪ੍ਰੇਮੀ ਰਾਇਲ ਚੈਲੰਜਰਸ ਬੈਂਗਲੁਰੂ ਦੀ ਜਿੱਤ ਦਾ ਜਸ਼ਨ ਮਨਾਉਣ ਵਿਚ ਰੁੱਝੇ ਹੋਏ ਸਨ ਤਾਂ ਸਟੇਡੀਅਮ ਵਿਚ ਆਰ.ਸੀ.ਬੀ. ਦੀ ਸਭ ਤੋਂ ਵੱਡੀ ਪ੍ਰਸ਼ੰਸਕ ਮੰਨੀ ਜਾਂਦੀ ਦੀਪਿਕਾ ਘੋਸ਼ ਆਪਣੇ ਸਟਾਈਲ ਅਤੇ ਲੁਕ ਕਾਰਨ ਸਭ ਦੇ ਦਿਲਾਂ 'ਤੇ ਛਾ ਗਈ। ਲਾਲ ਰੰਗ ਦੇ ਕ੍ਰਾਪ ਟਾਪ ਵਿਚ ਦੀਪਿਕਾ ਕਾਫੀ ਖੂਬਸੂਰਤ ਲੱਗ ਰਹੀ ਸੀ। ਹੈਦਰਾਬਾਦ ਖਿਲਾਫ ਜਦੋਂ ਆਖਰੀ ਓਵਰ ਵਿਚ ਆਰ.ਸੀ.ਬੀ. ਨੇ ਜਿੱਤ ਦਰਜ ਕੀਤੀ ਤਾਂ ਕੈਮਰਾਮੈਨ ਵੀ ਵਾਰ-ਵਾਰ ਦੀਪਿਕਾ ਨੂੰ ਸੈਲੀਬ੍ਰੇਟ ਕਰਦੇ ਦਿਖਾਉਣ ਤੋਂ ਨਹੀਂ ਰਿਹਾ।
Thanks for all the love 😍
— Deepika (@deepikaghose_) May 5, 2019
Forever #RCBgirl #DeepikaGhose pic.twitter.com/vFrnx3z45T
ਦੀਪਿਕਾ ਨੇ ਆਪਣੀ ਇੰਸਟਾਗ੍ਰਾਮ ਆਈ.ਡੀ. ਚੈੱਕ 'ਤੇ ਖੁਦ ਨੂੰ ਆਰ.ਸੀ.ਬੀ. ਦੀ ਸਭ ਤੋਂ ਵੱਡੀ ਪ੍ਰਸ਼ੰਸਕ ਦਾ ਬਾਇਓ ਦਿੱਤਾ ਹੈ। ਮੈਚ ਦੌਰਾਨ ਦੀਪਿਕਾ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੁੰਦੇ ਹੀ ਕ੍ਰਿਕਟਰ ਪ੍ਰੇਮੀ ਨੇ ਕੁਮੈਂਟ ਕੀਤੇ।
ਇਕ ਟਵਿੱਟਰ ਪੋਸਟ 'ਤੇ ਇਸ ਨੂੰ ਗੁਡ ਜਾਬ, ਕੈਮਰਾਪਰਸਨ ਆਫ ਦਿ ਈਅਰ ਐਵਾਰਡ ਦੀ ਕੈਪਸ਼ਨ ਨਾਲ ਚਲਾਇਆ ਜਾ ਰਿਹਾ ਸੀ। ਦੀਪਿਕਾ ਮੈਚ ਦੌਰਾਨ ਆਪਣੀਆਂ ਤਸਵੀਰਾਂ ਇੰਸਟਾਗ੍ਰਾਮ 'ਤੇ ਪੋਸਟ ਕਰਦੀ ਰਹਿੰਦੀ ਹੈ। ਬੀਤੇ ਦਿਨੀਂ ਉਨ੍ਹਾਂ ਦੀ 2015 ਤੋਂ 2019 ਤੱਕ ਆਰ.ਸੀ.ਬੀ. ਦੀ ਫੈਨ ਵਾਲੀ ਪੋਸਟ ਕਾਫੀ ਸ਼ਲਾਘਾ ਵਾਲੀ ਸੀ।