ਮੇਰਾ ਇਕਲੌਤਾ ਟੀਚਾ ਆਪਣੀ ਟੀਮ ਲਈ ਮੈਚ ਜਿੱਤਣਾ ਹੈ : ਰਘੂਵੰਸ਼ੀ

Sunday, Mar 29, 2026 - 04:14 PM (IST)

ਮੇਰਾ ਇਕਲੌਤਾ ਟੀਚਾ ਆਪਣੀ ਟੀਮ ਲਈ ਮੈਚ ਜਿੱਤਣਾ ਹੈ : ਰਘੂਵੰਸ਼ੀ

ਮੁੰਬਈ– ਕੋਲਕਾਤਾ ਨਾਈਟ ਰਾਈਡਰਜ਼ (ਕੇ. ਕੇ. ਆਰ.) ਦੇ ਬੱਲੇਬਾਜ਼ ਅੰਗਕ੍ਰਿਸ਼ ਰਘੂਵੰਸ਼ੀ ਦਾ ਕਹਿਣਾ ਹੈ ਕਿ ਉਹ ਆਪਣੀ ਟੀਮ ਦੇ ਪ੍ਰਦਰਸ਼ਨ ਦੇ ਆਧਾਰ ’ਤੇ ਆਪਣੀ ਖੇਡ ਦਾ ਮੁਲਾਂਕਣ ਕਰਦਾ ਹੈ ਅਤੇ ਇਸ ਦੇ ਨਾਲ ਹੀ ਉਹ ਚੋਟੀਕ੍ਰਮ ਦੇ ਬੱਲੇਬਾਜ਼ ਅਤੇ ਵਿਕਟਕੀਪਰ ਦੇ ਰੂਪ ’ਚ ਆਪਣੇ ਹੁਨਰ ਨੂੰ ਵਧਾਉਣ ’ਤੇ ਲਗਾਤਾਰ ਕੰਮ ਕਰ ਰਿਹਾ ਹੈ, ਜਿਸ ਟੀਮ ’ਚ ਨਿਊਜ਼ੀਲੈਂਡ ਦਾ ਟਿਮ ਸੀਫਰਟ ਅਤੇ ਭਾਰਤ ਦਾ ਅਨਕੈਪਡ (ਜਿਸ ਨੇ ਅਜੇ ਤੱਕ ਕੌਮਾਂਤਰੀ ਕ੍ਰਿਕਟ ਨਹੀਂ ਖੇਡੀ ਹੋਵੇ) ਖਿਡਾਰੀ ਤੇਜਸਵੀ ਦਹੀਆ ਮਾਹਿਰ ਵਿਕਟਕੀਪਰ ਦੇ ਰੂਪ ’ਚ ਮੌਜੂਦ ਹੈ, ਉਸ ’ਚ ਰਘੂਵੰਸ਼ੀ ਦਾ ਵਿਕਟਾਂ ਦੇ ਪਿੱਛੇ ਦਾ ਹੁਨਰ ਕੇ. ਕੇ. ਆਰ. ਲਈ ਮਹੱਤਵਪੂਰਨ ਸਾਬਤ ਹੋ ਸਕਦਾ ਹੈ ਕਿਉਂਕਿ ਉਸ ਦੀ ਟੀਮ ਲਈ ਇੰਡੀਅਨ ਪ੍ਰੀਮੀਅਰ ਲੀਗ ’ਚ ਸਹੀ ਸੁਮੇਲ ਤਿਆਰ ਕਰਨਾ ਇਕ ਚੁਣੌਤੀ ਹੋਵੇਗੀ।

ਰਘੂਵੰਸ਼ੀ ਨੇ ਕਿਹਾ, ‘‘ਘਰੇਲੂ ਕ੍ਰਿਕਟ ਦੀ ਮੇਰੀ ਟੀ-20 ਟੀਮ ਮੁੰਬਈ ਨੂੰ ਵਿਕਟਕੀਪਿੰਗ ਲਈ ਮੇਰੀ ਲੋੜ ਸੀ, ਇਸ ਲਈ ਮੈਂ ਇਸਨੂੰ ਸਵੀਕਾਰ ਕੀਤਾ। ਇਹ ਇਕ ਨਵੀਂ ਚੁਣੌਤੀ ਸੀ ਜਿਸ ’ਚ ਮੈਨੂੰ ਬਹੁਤ ਮਜ਼ਾ ਆਇਆ। ਮੈਂ ਬਹੁਤ ਅਭਿਆਸ ਕੀਤਾ ਹੈ ਅਤੇ ਹੁਣ ਦੇਖਦੇ ਹਾਂ ਕਿ ਨਤੀਜਾ ਕਿਹੋ ਜਿਹਾ ਨਿਕਲਦਾ ਹੈ।’’

ਭਾਰਤੀ ਟੀਮ ’ਚ ਸਾਰੇ ਫਾਰਮੈੱਟਾਂ ’ਚ ਜਗ੍ਹਾ ਪਾਉਣ ਦੀ ਹੋੜ ਤੇਜ਼ ਹੋ ਰਹੀ ਹੈ ਅਤੇ ਯਸ਼ਸਵੀ ਜਾਇਸਵਾਲ ਤੇ ਤਿਲਕ ਵਰਮਾ ਵਰਗੇ ਮਾਹਿਰ ਬੱਲੇਬਾਜ਼ ਵੀ ਲਗਾਤਾਰ ਆਪਣੀ ਗੇਂਦਬਾਜ਼ੀ ਕਲਾ ਨੂੰ ਨਿਖਾਰਨ ’ਚ ਰੁੱਝੇ ਹੋਏ ਹਨ, ਅਜਿਹੇ ’ਚ ਰਘੂਵੰਸ਼ੀ ਨੂੰ ਵੀ ਸਖਤ ਚੁਣੌਤੀ ਦਾ ਸਾਹਮਣਾ ਕਰਨਾ ਪਵੇਗਾ।

ਉਸ ਨੇ ਕਿਹਾ, ‘‘ਮੈਂ ਇਸਦੇ ਬਾਰੇ ’ਚ ਜ਼ਿਆਦਾ ਨਹੀਂ ਸੋਚਦਾ। ਮੈਂ ਬਸ ਆਪਣੀ ਖੇਡ ਨੂੰ ਜਿੰਨਾ ਹੋ ਸਕੇ ਬਿਹਤਰ ਬਣਾਉਣ ’ਤੇ ਧਿਆਨ ਦਿੰਦਾ ਹਾਂ। ਕ੍ਰਿਕਟ ਕਾਫੀ ਗਤੀਸ਼ੀਲ ਖੇਡ ਹੈ ਅਤੇ ਇਸ ਲਈ ਮੈਂ ਆਪਣੀ ਬੱਲੇਬਾਜ਼ੀ ਦੇ ਨਾਲ-ਨਾਲ ਆਪਣੇ ਫੀਲਡਿੰਗ ਹੁਨਰ ਅਤੇ ਵਿਕਟਕੀਪਿੰਗ ਹੁਨਰ ’ਤੇ ਵੀ ਲਗਾਤਾਰ ਕੰਮ ਕਰ ਰਿਹਾ ਹਾਂ। ਮੈਂ ਜਿੰਨਾ ਹੋ ਸਕੇ ਓਨਾ ਬਿਹਤਰ ਬਣਨ ਦੀ ਕੋਸ਼ਿਸ਼ ਕਰ ਰਿਹਾ ਹਾਂ।’’


author

Tarsem Singh

Content Editor

Related News