ਗੇਂਦਬਾਜ਼ੀ ਨਾਲ ਹੈ ਮੇਰੀ ਪਛਾਣ, ਬੰਗਲਾਦੇਸ਼ ਖ਼ਿਲਾਫ਼ ਜਿੱਤ ਮਗਰੋਂ ਬੋਲੇ ਪਲੇਅਰ ਆਫ ਦਿ ਮੈਚ ਅਸ਼ਵਿਨ

Sunday, Sep 22, 2024 - 03:55 PM (IST)

ਗੇਂਦਬਾਜ਼ੀ ਨਾਲ ਹੈ ਮੇਰੀ ਪਛਾਣ, ਬੰਗਲਾਦੇਸ਼ ਖ਼ਿਲਾਫ਼ ਜਿੱਤ ਮਗਰੋਂ ਬੋਲੇ ਪਲੇਅਰ ਆਫ ਦਿ ਮੈਚ ਅਸ਼ਵਿਨ

ਚੇਨਈ : ਬੰਗਲਾਦੇਸ਼ ਖਿਲਾਫ ਸੀਰੀਜ਼ ਦੇ ਸ਼ੁਰੂਆਤੀ ਮੈਚਾਂ 'ਚ ਭਾਰਤ ਦੀ ਜਿੱਤ ਦੇ ਮੁੱਖ ਸੂਤਰਧਾਰਾਂ 'ਚੋਂ ਇਕ ਅਨੁਭਵੀ ਆਫ ਸਪਿਨਰ ਰਵੀਚੰਦਰਨ ਅਸ਼ਵਿਨ ਨੇ ਕਿਹਾ ਕਿ ਉਹ ਗੇਂਦਬਾਜ਼ ਦੀ ਮਾਨਸਿਕਤਾ ਨਾਲ ਮੈਦਾਨ 'ਤੇ ਉਤਰਦਾ ਹੈ ਅਤੇ ਕੁਦਰਤੀ ਤੌਰ 'ਤੇ ਬੱਲੇਬਾਜ਼ੀ ਕਰ ਸਕਦਾ ਹੈ। ਤਜਰਬੇਕਾਰ ਖਿਡਾਰੀ ਨੇ ਕਿਹਾ ਕਿ ਉਹ ਖੇਡ ਦੇ ਦੋਵੇਂ ਪਹਿਲੂਆਂ ਨੂੰ ਨਾਲ ਲੈ ਕੇ ਚੱਲਣ ਦੀ ਕੋਸ਼ਿਸ਼ ਕਰ ਰਿਹਾ ਹੈ।

ਆਪਣੇ ਘਰੇਲੂ ਮੈਦਾਨ 'ਤੇ ਖੇਡੇ ਗਏ ਇਸ ਮੈਚ ਦੀ ਪਹਿਲੀ ਪਾਰੀ 'ਚ 113 ਦੌੜਾਂ ਬਣਾਉਣ ਤੋਂ ਇਲਾਵਾ ਅਸ਼ਵਿਨ ਨੇ ਰਵਿੰਦਰ ਜਡੇਜਾ (86) ਨਾਲ ਸੱਤਵੀਂ ਵਿਕਟ ਲਈ 199 ਦੌੜਾਂ ਦੀ ਸਾਂਝੇਦਾਰੀ ਕਰ ਕੇ ਅਤੇ ਫਿਰ ਦੂਜੀ ਪਾਰੀ 'ਚ 6 ਵਿਕਟਾਂ ਲੈ ਕੇ ਭਾਰਤ ਨੂੰ ਮੁਸ਼ਕਲ 'ਚੋਂ ਬਾਹਰ ਕੱਢ ਲਿਆ। ਪਾਰੀ ਨੇ ਟੀਮ ਦੀ ਆਸਾਨ ਜਿੱਤ ਯਕੀਨੀ ਬਣਾਈ। ਭਾਰਤ ਨੇ ਬੰਗਲਾਦੇਸ਼ ਨੂੰ ਜਿੱਤ ਲਈ 515 ਦੌੜਾਂ ਦਾ ਟੀਚਾ ਦਿੰਦਿਆਂ 234 ਦੌੜਾਂ 'ਤੇ ਆਲਆਊਟ ਹੋ ਕੇ 280 ਦੌੜਾਂ ਦੀ ਵੱਡੀ ਜਿੱਤ ਦਰਜ ਕੀਤੀ।

ਇਹ ਵੀ ਪੜ੍ਹੋ : ਅਸ਼ਵਿਨ ਦਾ ਆਲਰਾਊਂਡ ਪ੍ਰਦਰਸ਼ਨ, ਭਾਰਤ ਨੇ ਪਹਿਲੇ ਟੈਸਟ 'ਚ ਬੰਗਲਾਦੇਸ਼ ਨੂੰ 280 ਦੌੜਾਂ ਨਾਲ ਹਰਾਇਆ

ਅਸ਼ਵਿਨ ਨੇ ਮੈਚ ਤੋਂ ਬਾਅਦ ਅਧਿਕਾਰਤ ਪ੍ਰਸਾਰਕਾਂ ਨੂੰ ਕਿਹਾ, 'ਮੇਰੀ ਪਛਾਣ ਗੇਂਦਬਾਜ਼ੀ ਨਾਲ ਹੈ, ਇਸ ਲਈ ਮੇਰੇ ਲਈ ਗੇਂਦਬਾਜ਼ੀ ਸਭ ਤੋਂ ਪਹਿਲਾਂ ਆਉਂਦੀ ਹੈ। ਹਾਲਾਂਕਿ ਬੱਲੇਬਾਜ਼ੀ ਮੇਰੇ ਲਈ ਸੁਭਾਵਿਕ ਹੈ, ਮੈਂ ਪਿਛਲੇ ਕੁਝ ਸਾਲਾਂ ਵਿਚ ਆਪਣੀ ਬੱਲੇਬਾਜ਼ੀ ਬਾਰੇ ਬਹੁਤ ਸੋਚਿਆ ਹੈ। ਅਸ਼ਵਿਨ, ਜਿਸ ਨੂੰ ਉਸ ਦੀ ਆਲਰਾਊਂਡਰ ਖੇਡ ਲਈ 'ਪਲੇਅਰ ਆਫ ਿਦ ਮੈਚ' ਚੁਣਿਆ ਗਿਆ, ਨੇ ਕਿਹਾ, ''ਮੈਂ ਇਨ੍ਹਾਂ ਦੋਵਾਂ ਪਹਿਲੂਆਂ ਨੂੰ ਫੜ ਲਿਆ ਹੈ ਅਤੇ ਨਾਲ-ਨਾਲ ਅੱਗੇ ਵਧਣ ਦੀ ਕੋਸ਼ਿਸ਼ ਕਰ ਰਿਹਾ ਹਾਂ।''

38 ਸਾਲਾ ਇਸ ਖਿਡਾਰੀ ਨੇ ਟੈਸਟ ਪਾਰੀ ਵਿਚ 37ਵੀਂ ਵਾਰ ਪੰਜ ਵਿਕਟਾਂ ਲੈ ਕੇ ਮਹਾਨ ਸ਼ੇਨ ਵਾਰਨ ਦੀ ਬਰਾਬਰੀ ਕੀਤੀ। ਉਸ ਨੇ ਕਿਹਾ, ''ਮੈਂ ਕੀ ਕਰਨਾ ਚਾਹੁੰਦਾ ਹਾਂ, ਇਸ ਬਾਰੇ ਸੋਚੇ ਬਿਨਾਂ ਜੋ ਕਰ ਰਿਹਾ ਹਾਂ, ਉਹ ਕਰ ਕੇ ਮੈਂ ਆਪਣੀ ਖੇਡ ਦਾ ਆਨੰਦ ਲੈ ਰਿਹਾ ਹਾਂ।'' ਉਸ ਨੇ ਕਿਹਾ, ''ਇਹ (ਸੈਂਕੜੇ ਵਾਲੀ ਪਾਰੀ) ਮੇਰੇ ਲਈ ਲੰਬੇ ਸਮੇਂ ਤੱਕ ਸੰਘਰਸ਼ ਕਰਨ ਅਤੇ ਸਮਾਂ ਬਿਤਾਉਣ ਦਾ ਮੌਕਾ ਸੀ। ਮੈਂ ਆਪਣੇ ਸਾਥੀਆਂ ਨੂੰ ਪਹਿਲਾਂ ਵੀ ਕਈ ਵਾਰ ਅਜਿਹੀਆਂ ਸਥਿਤੀਆਂ ਨਾਲ ਨਜਿੱਠਦੇ ਦੇਖਿਆ ਹੈ। ਇਹ ਬਹੁਤ ਖਾਸ ਪਾਰੀ ਸੀ।

ਇਹ ਪ੍ਰਦਰਸ਼ਨ ਹੋਰ ਵੀ ਖਾਸ ਸੀ, ਕਿਉਂਕਿ ਉਸ ਨੇ ਆਪਣੇ ਘਰੇਲੂ ਮੈਦਾਨ 'ਤੇ ਅਜਿਹਾ ਕੀਤਾ ਸੀ। ਉਸ ਨੇ ਕਿਹਾ, 'ਜਦੋਂ ਵੀ ਮੈਂ ਚੇਨਈ 'ਚ ਖੇਡਦਾ ਹਾਂ ਤਾਂ ਇਹ ਅਦਭੁਤ ਅਹਿਸਾਸ ਹੁੰਦਾ ਹੈ। ਮੈਂ ਇਸ ਮੈਦਾਨ ਦੀ ਦਰਸ਼ਕ ਗੈਲਰੀ ਤੋਂ ਕਈ ਮੈਚ ਦੇਖੇ ਹਨ। ਇਸ ਮੈਦਾਨ ਵਿਚ ਚੰਗਾ ਪ੍ਰਦਰਸ਼ਨ ਕਰਨ ਦੀ ਭਾਵਨਾ ਵਿਸ਼ੇਸ਼ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


author

Sandeep Kumar

Content Editor

Related News