ਵਿਰਾਟ ਕੋਹਲੀ ਨਾਲ ਮੇਰੀ ਤੁਲਨਾ ਠੀਕ ਨਹੀਂ : ਬਾਬਰ ਆਜ਼ਮ

05/19/2020 12:10:21 AM

ਲਾਹੌਰ— ਪਾਕਿਸਤਾਨ ਕ੍ਰਿਕਟ ਟੀਮ ਦੇ ਸੀਮਿਤ ਓਵਰਾਂ ਦੇ ਕਪਤਾਨ ਬਾਬਰ ਆਜ਼ਮ ਨੇ ਸੋਮਵਾਰ ਨੂੰ ਕਿਹਾ ਕਿ ਭਾਰਤੀ ਕਪਤਾਨ ਵਿਰਾਟ ਕੋਹਲੀ ਨਾਲ ਉਸਦੀ ਤੁਲਨਾ ਨਹੀਂ ਕਰਨੀ ਚਾਹੀਦੀ ਕਿਉਂਕਿ ਉਹ ਦੋਵੇਂ ਅਲੱਗ-ਅਲੱਗ ਤਰ੍ਹਾਂ ਦੇ ਬੱਲੇਬਾਜ਼ ਹਨ। ਹਾਲ 'ਚ ਪਾਕਿਸਤਾਨ ਦੇ ਵਨ ਡੇ ਕਪਤਾਨ ਨਿਯੁਕਤ ਕੀਤੇ ਗਏ ਆਜ਼ਮ ਵਨ ਡੇ ਰੈਂਕਿੰਗ 'ਚ ਤੀਜੇ ਨੰਬਰ ਦੇ ਬੱਲੇਬਾਜ਼ ਹਨ ਜਦਕਿ ਵਿਰਾਟ ਕੋਹਲੀ ਨੰਬਰ 1 ਹਨ। ਹਾਂਲਾਕਿ ਟੀ-20 ਰੈਂਕਿੰਗ 'ਚ ਆਜ਼ਮ ਚੋਟੀ 'ਤੇ ਹੈ, ਜਦਕਿ ਕੋਹਲੀ 10ਵੇਂ ਨੰਬਰ 'ਤੇ ਹੈ। ਇਸ ਦੌਰਾਨ ਟੈਸਟ ਰੈਂਕਿੰਗ 'ਚ ਕੋਹਲੀ ਦੂਜੇ ਨੰਬਰ 'ਤੇ ਹੈ, ਜਦਕਿ ਆਜ਼ਮ 5ਵੇਂ ਸਥਾਨ 'ਤੇ ਹੈ। ਆਜ਼ਮ ਨੇ ਸਥਾਨਕ ਮੀਡੀਆ ਨਾਲ ਵੀਡੀਓ ਕਾਨਫਰੰਸਿੰਗ ਦੇ ਜਰੀਏ ਕਿਹਾ- 'ਮੈਨੂੰ ਲੱਗਦਾ ਹੈ ਕਿ ਮੇਰੀ ਵਿਰਾਟ ਕੋਹਲੀ ਦੇ ਨਾਲ ਤੁਲਨਾ ਨਹੀਂ ਕਰਨੀ ਚਾਹੀਦੀ, ਉਹ ਇਕ ਅਲੱਗ ਤਰ੍ਹਾਂ ਦੇ ਖਿਡਾਰੀ ਹਨ ਤੇ ਮੈਂ ਅਲੱਗ ਤਰ੍ਹਾ ਦਾ। ਮੇਰਾ ਕੰਮ ਆਪਣੀ ਟੀਮ ਦੇ ਲਈ ਮੈਚ ਜਿਤਾਉਣਾ ਹੈ ਤੇ ਮੈਂ ਇਸ 'ਤੇ ਧਿਆਨ ਦੇਵਾਂਗਾ, ਤੁਲਨਾ 'ਤੇ ਨਹੀਂ।'
ਆਪਣੀ ਕਪਤਾਨੀ ਦੇ ਬਾਰੇ 'ਚ ਪੁੱਛੇ ਜਾਣ 'ਤੇ ਆਜ਼ਮ ਨੇ ਕਿਹਾ ਕਿ ਉਹ ਮੈਦਾਨ 'ਤੇ ਆਪਣੀ ਭਾਵਨਾਵਾਂ ਨੂੰ ਕਾਬੂ 'ਚ ਰੱਖਣ ਦੀ ਕੋਸ਼ਿਸ਼ ਕਰਨਗੇ। ਉਨ੍ਹਾਂ ਨੇ ਕਿਹਾ ਕਿ ਕਪਤਾਨ ਦੇ ਤੌਰ 'ਤੇ ਤੁਹਾਨੂੰ ਸ਼ਾਂਤ ਰਹਿਣ ਦੀ ਜ਼ਰੂਰਤ ਹੈ। ਮੈਂ ਖਿਡਾਰੀਆਂ ਦਾ ਸਮਰਥਨ ਕਰਾਂਗਾ ਤੇ ਉਨ੍ਹਾਂ ਦਾ ਆਤਮਵਿਸ਼ਵਾਸ ਵਧਾਉਗਾ। ਆਜ਼ਮ ਨੇ ਕਸ਼ਮੀਰ ਮੁੱਦੇ 'ਤੇ ਸ਼ਾਹਿਦ ਅਫਰੀਦੀ ਵਲੋਂ ਦਿੱਤੇ ਗਏ ਬਿਆਨ 'ਤੇ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ।


Gurdeep Singh

Content Editor

Related News