ਮੁਰਲੀਧਰਨ ਨੇ ਪਹਿਲਾ IPL ਯਾਦ ਕਰਦਿਆਂ ਧੋਨੀ ਨੂੰ ਲੈ ਕੇ ਦਿੱਤਾ ਵੱਡਾ ਬਿਆਨ

Thursday, Sep 16, 2021 - 04:08 PM (IST)

ਦੁਬਈ (ਯੂ. ਐੱਨ. ਆਈ.)-ਸ਼੍ਰੀਲੰਕਾ ਦੇ ਮਹਾਨ ਆਫ ਸਪਿਨਰ ਮੁਥੱਈਆ ਮੁਰਲੀਧਰਨ ਨੇ ਕਿਹਾ ਹੈ ਕਿ ਆਪਣੇ ਸਾਥੀ ਖਿਡਾਰੀਆਂ ਨੂੰ ਬਿਹਤਰ ਤਰੀਕੇ ਨਾਲ ਸਮਝਣ ਦੀ ਕਲਾ ਮਹਿੰਦਰ ਸਿੰਘ ਧੋਨੀ ਨੂੰ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ’ਚ ਇਕ ਸਫ਼ਲ ਕਪਤਾਨ ਬਣਾਉਂਦੀ ਹੈ। ਈ. ਐੱਸ. ਪੀ. ਐੱਨ. ਕ੍ਰਿਕਇੰਫੋ ਦੇ ਇਕ ਵਿਸ਼ੇਸ਼ ਸ਼ੋਅ ’ਚ ਧੋਨੀ ਦੀ ਕਪਤਾਨੀ ’ਚ ਆਪਣੇ ਪਹਿਲੇ ਆਈ. ਪੀ. ਐੱਲ. ਸੀਜ਼ਨ ਬਾਰੇ ਪੁੱਛਣ ’ਤੇ ਮੁਰਲੀਧਰਨ ਨੇ ਕਿਹਾ, “ਉਸ ਸਮੇਂ ਟੂਰਨਾਮੈਂਟ ਦਾ ਪਹਿਲਾ ਹੀ ਸੀਜ਼ਨ ਹੋਣ ਦੇ ਨਾਲ ਟੀਮ ਆਪਣੀ ਰਣਨੀਤੀ ਬਣਾਉਣ ’ਚ ਜੁਟੀ ਸੀ। ਸਾਡੀ ਟੀਮ (ਚੇਨਈ ਸੁਪਰ ਕਿੰਗਜ਼) ਕੋਲ ਬਹੁਤ ਸਾਰੇ ਮਹਾਨ ਖਿਡਾਰੀ ਸਨ, ਜੋ ਲੰਬੇ ਸਮੇਂ ਤੋਂ ਰਾਸ਼ਟਰੀ ਟੀਮ ਦੀ ਪ੍ਰਤੀਨਿਧਤਾ ਕਰ ਰਹੇ ਸਨ। ਅਜਿਹੀ ਹਾਲਤ ’ਚ ਟੀਮ ਦੇ ਕਪਤਾਨ ਧੋਨੀ ਨੇ ਬਹੁਤ ਵਧੀਆ ਕੰਮ ਕੀਤਾ। ਉਹ ਪਹਿਲੀ ਵਾਰ ਫ੍ਰੈਂਚਾਈਜ਼ੀ ਕ੍ਰਿਕਟ ’ਚ ਕਪਤਾਨੀ ਕਰ ਰਹੇ ਸਨ ਪਰ ਉਨ੍ਹਾਂ ਨੂੰ ਖਿਡਾਰੀਆਂ ਨੂੰ ਸਮਝਣਾ ਆਉਂਦਾ ਸੀ।’’

ਇਹ ਵੀ ਪੜ੍ਹੋ : AIBA ਵਿਸ਼ਵ ਚੈਂਪੀਅਨਸ਼ਿਪ : ਤਮਗਾ ਜੇਤੂਆਂ ’ਤੇ ਇਸ ਵਾਰ ਵਰ੍ਹੇਗਾ ਇਨਾਮਾਂ ਦਾ ਮੀਂਹ

ਉਨ੍ਹਾਂ ਦੀ ਟੀਮ ਦੀ ਚੋਣ ਆਮ ਤੌਰ ’ਤੇ ਸਹੀ ਸਾਬਤ ਹੁੰਦੀ ਸੀ ਅਤੇ ਉਨ੍ਹਾਂ ਦੀ ਕਪਤਾਨੀ ’ਚ ਮੈਨੂੰ ਬਹੁਤ ਮਜ਼ਾ ਆਇਆ। 2008 ’ਚ ਆਈ. ਪੀ. ਐੱਲ. ਦੇ ਪਹਿਲੇ ਸੀਜ਼ਨ ’ਚ ਚੇਨਈ ਸੁਪਰ ਕਿੰਗਜ਼ ਨੇ 8 ਮੈਚ ਜਿੱਤ ਕੇ ਅੰਕ ਸੂਚੀ ’ਚ ਪਹਿਲੀਆਂ ਚਾਰ ਟੀਮਾਂ ’ਚ ਜਗ੍ਹਾ ਬਣਾ ਕੇ ਆਪਣੀ ਸ਼ੁਰੂਆਤ ਕੀਤੀ। ਸਾਲ 2019 ਤਕ ਉਹ ਜਦੋਂ ਵੀ ਆਈ. ਪੀ. ਐੱਲ. ਖੇਡੇ ਉਨ੍ਹਾਂ ਨੇ ਚੋਟੀ ਦੀਆਂ ਚਾਰ ਟੀਮਾਂ ’ਚ ਆਪਣੀ ਜਗ੍ਹਾ ਬਣਾਈ। ਮੁਰਲੀਧਰਨ ਨੇ ਚਕਾਚੌਂਧ ਨਾਲ ਭਰੇ ਉਸ ਨਵੇਂ ਟੂਰਨਾਮੈਂਟ ਦੀਆਂ ਯਾਦਾਂ ਨੂੰ ਤਾਜ਼ਾ ਕੀਤਾ। ਉਨ੍ਹਾਂ ਕਿਹਾ, ‘‘ਜੇ ਤੁਹਾਨੂੰ ਪਹਿਲਾ ਸੀਜ਼ਨ ਯਾਦ ਹੈ, ਪਿੱਚ ਬਹੁਤ ਸਪਾਟ ਸੀ। ਵਿਕਟ ’ਚ ਟਰਨ ਬਹੁਤ ਘੱਟ ਸੀ ਅਤੇ ਤੇਜ਼ ਗੇਂਦਬਾਜ਼ਾਂ ਨੂੰ ਬਹੁਤ ਸੰਘਰਸ਼ ਕਰਨਾ ਪਿਆ। ਟੀਮਾਂ ਆਸਾਨੀ ਨਾਲ 200 ਦਾ ਅੰਕੜਾ ਪਾਰ ਕਰ ਸਕਦੀਆਂ ਹਨ। ਇਸ ਤੋਂ ਇਲਾਵਾ ਇਕ ਪਾਰੀ ’ਚ 150 ਦੌੜਾਂ ਬਣਾਉਣਾ ਆਮ ਗੱਲ ਹੋ ਗਈ ਸੀ। ਇਨ੍ਹਾਂ ਸਖਤ ਹਾਲਾਤ ਦੇ ਬਾਵਜੂਦ ਮੁਰਲੀਧਰਨ ਨੇ ਪਹਿਲੇ ਸੀਜ਼ਨ ’ਚ ਚੰਗਾ ਪ੍ਰਦਰਸ਼ਨ ਕੀਤਾ।

ਉਹ 15 ਮੈਚਾਂ ’ਚ ਕੁੱਲ 11 ਵਿਕਟਾਂ ਲੈਣ ’ਚ ਕਾਮਯਾਬ ਰਿਹਾ। ਅਜਿਹਾ ਕਰਦਿਆਂ ਉਹ ਸੁਪਰ ਕਿੰਗਜ਼ ਲਈ ਸਾਂਝੇ ਤੌਰ ’ਤੇ ਤੀਜਾ ਸਭ ਤੋਂ ਵੱਧ ਵਿਕਟਾਂ ਲੈਣ ਵਾਲਾ ਗੇਂਦਬਾਜ਼ ਵੀ ਬਣ ਗਿਆ। ਪਹਿਲੇ ਸੀਜ਼ਨ ’ਚ ਆਪਣੀ ਰਣਨੀਤੀ ਦਾ ਖੁਲਾਸਾ ਕਰਦਿਆਂ ਮੁਰਲੀਧਰਨ ਨੇ ਕਿਹਾ, ‘‘ਉਸ ਸੀਜ਼ਨ ’ਚ ਮੈਂ ਵਿਕਟ ਲੈਣ ਤੋਂ ਜ਼ਿਆਦਾ ਦੌੜਾਂ ਰੋਕਣ ’ਤੇ ਧਿਆਨ ਕੇਂਦ੍ਰਿਤ ਕਰਦਾ ਸੀ। ਇਸੇ ਲਈ ਮੈਂ ਵਿਕਟਾਂ ਵੀ ਲੈਂਦਾ ਸੀ। ਹੋ ਸਕਦਾ ਹੈ ਕਿ ਮੈਂ ਪਹਿਲੇ ਤਿੰਨ ਸੀਜ਼ਨਾਂ ’ਚ ਘੱਟ ਵਿਕਟਾਂ ਲਈਆਂ ਹੋਣ ਪਰ ਮੇਰੀ ਇਕਾਨਮੀ ਬਹੁਤ ਵਧੀਆ ਸੀ, ਜਿਸ ਨੇ ਟੀਮ ਨੂੰ ਮੈਚ ਜਿੱਤਣ ’ਚ ਸਹਾਇਤਾ ਕੀਤੀ।


Manoj

Content Editor

Related News