ਕੋਪਿਲ ਖਿਲਾਫ ਮੁਕਾਬਲਾ ਜਿੱਤ ਕੇ ਮਰੇ ਨੇ ਸੈਮੀਫਾਈਨਲ 'ਚ ਬਣਾਈ ਜਗ੍ਹਾ

10/19/2019 4:56:32 PM

ਸਪੋਰਸਟਸ ਡੈਸਕ— ਵਰਲਡ ਦੇ ਸਾਬਕਾ ਨੰਬਰ ਇਕ ਖਿਡਾਰੀ ਬ੍ਰਿਟੇਨ ਦੇ ਐਂਡੀ ਮਰੇ ਨੇ ਕੁਆਲੀਫਾਇਰ ਖਿਡਾਰੀ ਮਾਰੀਅਸ ਕੋਪਿਲ ਖਿਲਾਫ ਤਿੰਨ ਸੈਟਾਂ ਦੇ ਸੰਘਰਸ਼ਪੂਰਨ ਮੁਕਾਬਲੇ ਤੋਂ ਬਾਅਦ ਯੂਰੋਪੀ ਓਪਨ ਟੈਨਿਸ ਟੂਰਨਾਮੈਂਟ ਦੇ ਆਖਰੀ ਚਾਰ 'ਚ ਜਗ੍ਹਾ ਬਣਾ ਲਈ ਹੈ ਜੋ ਉਨ੍ਹਾਂ ਦਾ 2017 ਫਰੈਂਚ ਓਪਨ ਤੋਂ ਬਾਅਦ ਪਹਿਲਾ ਸੈਮੀਫਾਈਨਲ ਵੀ ਹੈ। 32 ਸਾਲ ਦੇ ਮਰੇ ਨੇ ਰੋਮਾਨੀਆਈ ਕੁਆਲਿਫਾਇਰ ਕੋਪਿਲ ਨੂੰ ਪੁਰਸ਼ ਸਿੰਗਲ ਕੁਆਟਰ ਫਾਈਨਲ 'ਚ ਹਰਾਉਣ ਲਈ ਕਾਫ਼ੀ ਪਸੀਨਾ ਵਹਾਇਆ ਅਤੇ 6-3, 6-7 (7/9), 6-4 ਨਾਲ ਮੁਕਾਬਲਾ ਜਿੱਤਿਆ।PunjabKesari

ਇਸ ਸਾਲ ਕੂਲ੍ਹੇ ਦੀ ਸਰਜਰੀ ਤੋਂ ਬਾਅਦ ਖੇਡ ਰਹੇ ਬ੍ਰਿਟੀਸ਼ ਖਿਡਾਰੀ ਨੇ ਜਿੱਤ ਤੋਂ ਬਾਅਦ ਰਾਹਤ ਮਹਿਸੂਸ ਕੀਤੀ। ਉਨ੍ਹਾਂ ਨੇ ਕਿਹਾ, ''ਹੁਣ ਮੈਂ ਠੀਕ ਹਾਂ। ਜਰੂਰੀ ਹੈ ਕਿ ਤੁਸੀਂ ਕਿਵੇਂ ਮੁਕਾਬਲਾ ਜਿੱਤ ਸਕਦੇ ਹੋ।  ਇੰਡੋਰ ਮੈਚਾਂ 'ਚ ਚੰਗੀ ਗੱਲ ਇਹ ਹੁੰਦੀ ਹੈ ਕਿ ਉਨ੍ਹਾਂ ਦੇ ਅੰਕ ਛੋਟੇ ਹੁੰਦੇ ਹਨ ਅਤੇ ਕੋਟਰ ਤੇਜ ਹੁੰਦੇ ਹਨ। ਮਰੇ ਨੇ ਸਾਲ 2017 'ਚ ਦੁਬਈ 'ਚ ਆਪਣਾ ਆਖਰੀ ਖਿਤਾਬ ਜਿੱਤਿਆ ਸੀ ਅਤੇ ਦੋ ਸਾਲ ਬਾਅਦ ਆਪਣੇ ਪਹਿਲੇ ਖਿਤਾਬ ਨਾਲ ਉਹ ਦੋ ਕਦਮ ਦੂਰ ਹਨ।PunjabKesari

ਉਨ੍ਹਾਂ ਦੀ 92ਵੀਂ ਰੈਂਕਿੰਗ ਕੋਪਿਲ ਖਿਲਾਫ ਲਗਾਤਾਰ ਤੀਜੀ ਜਿੱਤ ਵੀ ਹੈ। ਬ੍ਰਿਟੀਸ਼ ਖਿਡਾਰੀ ਦਾ ਹੁਣ ਸੈਮੀਫਾਈਨਲ 'ਚ ਵਲਰਡ ਦੇ 70ਵੇਂ ਨੰਬਰ ਦੇ ਖਿਡਾਰੀ ਫ਼ਰਾਂਸ ਦੇ ਗੁਰਾਹੀਆਂ ਹੰਬਟਰ ਨਾਲ ਮੁਕਾਬਲਾ ਹੋਵੇਗਾ।


Related News