ਵਿੰਬਲਡਨ ਦੇ ਦੂਜੇ ਦੌਰ ''ਚ ਪੁੱਜੇ ਮਰੇ

Tuesday, Jun 28, 2022 - 07:21 PM (IST)

ਵਿੰਬਲਡਨ ਦੇ ਦੂਜੇ ਦੌਰ ''ਚ ਪੁੱਜੇ ਮਰੇ

ਲੰਡਨ- ਬ੍ਰਿਟੇਨ ਦੇ ਟੈਨਿਸ ਸਟਾਰ ਐਂਡੀ ਮਰੇ ਨੇ ਆਸਟਰੇਲੀਆ ਦੇ ਜੇਮਸ ਡਕਵਰਥ ਨੂੰ ਹਰਾ ਕੇ ਗ੍ਰਾਸ ਕੋਰਟ ਚੈਂਪੀਅਨਸ਼ਿਪ ਵਿੰਬਲਡਨ ਦੇ ਦੂਜੇ ਦੌਰ 'ਚ ਪ੍ਰਵੇਸ਼ ਕੀਤਾ। ਇਸ ਮਹੀਨੇ ਸਟੱਟਗਾਟਰ ਓਪਨ ਦੇ ਫਾਈਨਲ 'ਚ ਢਿੱਡ ਦੀ ਸੱਟ ਦੇ ਬਾਅਦ ਪਹਿਲੀ ਵਾਰ ਖੇਡ ਰਹੇ ਮਰੇ ਨੇ ਸੋਮਵਾਰ ਨੂੰ ਇੱਥੇ ਸੈਂਟਰ ਕੋਰਟ 'ਚ ਡਕਵਰਥ ਨੂੰ 4-6, 6-3, 6-2, 6-4 ਨਾਲ ਹਰਾਇਆ।

ਹੁਣ ਮਰੇ ਦੇ ਸਾਹਮਣਾ 20ਵੇਂ ਨੰਬਰ ਦੇ ਅਮਰੀਕੀ ਖਿਡਾਰੀ ਜਾਨ ਇਸਨਰ ਨਾਲ ਹੋਵੇਗਾ। ਮਰੇ ਤੇ ਇਸਨਰ 8 ਵਾਰ ਆਹਮੋ-ਸਾਹਮਣੇ ਹੋਏ ਹਨ ਤੇ ਮਰੇ ਨੇ ਹਰ ਵਾਰ ਬਾਜ਼ੀ ਮਾਰੀ ਹੈ। ਮਰੇ ਨੇ ਆਪਣੇ ਆਨ-ਕੋਰਟ ਇੰਟਰਵਿਊ 'ਚ ਕਿਹਾ, 'ਇੱਥੇ ਮੁੜ ਤੋਂ ਪੂਰੀ ਭੀੜ ਦੇ ਨਾਲ ਵਾਪਸ ਖੇਡਣਾ ਹੈਰਾਨੀਜਨਕ ਸੀ। ਸ਼ਾਨਦਾਰ ਮਾਹੌਲ। ਜ਼ਾਹਰ ਹੈ ਕਿ ਮੇਰੀ ਉਮਰ ਵਧ ਰਹੀ ਹੈ, ਇਸ ਲਈ ਮੈਨੂੰ ਨਹੀਂ ਪਤਾ ਕਿ ਮੈਨੂੰ ਇਸ ਕੋਰਟ 'ਤੇ ਖੇਡਣ ਲਈ ਕਿੰਨੇ ਮੌਕੇ ਮਿਲਣਗੇ, ਇਸ ਲਈ ਮੈਂ ਹੁਣ ਇੱਥੇ ਆ ਕੇ ਹਰ ਵਾਰ ਵੱਧ ਤੋਂ ਵੱਧ ਫ਼ਾਇਦਾ ਚੁੱਕਣਾ ਚਾਹੁੰਦਾ ਹਾਂ।'


author

Tarsem Singh

Content Editor

Related News