ਆਪਣਾ ਸੈਂਕੜਾ ਪੂਰਾ ਕਰਦੇ ਹੀ ਨੱਚਣ ਲੱਗੇ ਮੁਰਲੀ ਵਿਜੇ, ਦੇਖੋ ਵੀਡੀਓ
Saturday, Dec 02, 2017 - 05:36 PM (IST)

ਨਵੀਂ ਦਿੱਲੀ— ਲੰਬੇ ਸਮੇਂ ਤੋਂ ਬਾਅਦ ਟੈਸਟ ਮੈਚ 'ਚ ਵਾਪਸੀ ਕਰਨ ਵਾਲੇ ਭਾਰਤੀ ਟੀਮ ਦੇ ਬੱਲੇਬਾਜ਼ ਮੁਰਲੀ ਵਿਜੇ ਨੇ ਕੋਟਕ ਮੈਦਾਨ 'ਤੇ ਹੋ ਰਹੇ ਮੈਚ ਦੇ ਪਹਿਲੇ ਹੀ ਦਿਨ ਸੈਂਕੜਾ ਲਗਾਇਆ। ਇਸ ਸੈਂਕੜੇ ਤੋਂ ਬਾਅਦ ਉਸ ਨੇ ਮੈਦਾਨ 'ਤੇ ਅਨੋਖੇ ਅੰਦਾਜ਼ 'ਚ ਆਪਣਾ ਸੈਂਕੜਾ ਲਗਾਉਣ ਦੀ ਖੁਸ਼ੀ ਜਾਹਿਰ ਕੀਤੀ।
ਸ਼੍ਰੀਲੰਕਾ ਖਿਲਾਫ ਹੋਣ ਜਾ ਰਹੇ ਤੀਜੇ ਅਤੇ ਆਖਰੀ ਟੈਸਟ ਮੈਚ 'ਚ ਵਿਜੇ ਨੇ 163 ਗੇਂਦਾਂ 'ਚ ਆਪਣਾ 11ਵਾਂ ਸੈਂਕੜਾ ਪੂਰਾ ਕੀਤਾ। ਇਸ ਸੈਂਕੜੇ ਨੂੰ ਪੂਰਾ ਕਰਨ ਤੋਂ ਬਾਅਦ ਉਹ ਕਾਫੀ ਖੁਸ਼ ਹੋ ਗਿਆ ਅਤੇ ਸੈਂਕੜੇ ਲਗਾਉਂਦੇ ਹੀ ਮੈਦਾਨ 'ਤੇ ਡਾਂਸ ਕਰਨਾ ਸ਼ੁਰੂ ਕਰ ਦਿੱਤਾ ਅਤੇ ਜਿਸ ਦੀ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ ਅਤੇ ਤਾਂ ਡ੍ਰੈਸਿੰਗ ਰੂਮ 'ਤ ਬੈਠੇ ਰਵੀ ਸ਼ਾਸਤਰੀ ਨੇ ਵੀ ਖੜ੍ਹੇ ਹੋ ਕੇ ਉਸ ਨੂੰ ਵਧਾਈ ਦਿੱਤੀ। ਜ਼ਿਕਰਯੋਗ ਹੈ ਕਿ ਇਹ ਲਗਾਤਾਰ ਦੂਜੀ ਟੈਸਟ ਸੈਂਚੁਰੀ ਹੈ। ਇਸ ਤੋਂ ਪਹਿਲਾਂ ਨਾਗਪੁਰ 'ਚ ਇਹ 128 ਦੌੜਾਂ ਦੀ ਪਾਰੀ ਖੇਡ ਚੁੱਕਾ ਹੈ।
Two consecutive centuries for @mvj888. This is his 11th Test 💯 #INDvSL pic.twitter.com/7igFLIW8ks
— BCCI (@BCCI) December 2, 2017
ਜ਼ਿਕਰਯੋਗ ਹੈ ਕਿ ਮੁਰਲੀ ਨੇ 33 ਟੈਸਟ ਮੈਚਾਂ 'ਚ 3691 ਦੌੜਾਂ ਬਣਾਈਆਂ ਹਨ। ਜਿਸ 'ਚ 11 ਸੈਂਕੜੇ ਅਤੇ 15 ਅਰਧ ਸੈਂਕੜੇ ਸ਼ਾਮਲ ਹਨ। ਰਣਜੀ ਟਰਾਫੀ 'ਚ ਤਾਮਿਲਨਾਡੂ ਵਲੋਂ ਖੇਡਦੇ ਹੋਏ ਉਸ ਨੇ ਓਡੀਸ਼ਾ ਖਿਲਾਫ ਕਟਕ 'ਚ 140 ਦੌੜਾਂ ਬਣਾ ਕੇ ਟੈਸਟ 'ਚ ਵਾਪਸੀ ਕੀਤੀ ਸੀ।