ਖੇਡ ਜਗਤ ਨੂੰ ਵੱਡਾ ਝਟਕਾ: ਘੱਟ ਉਮਰ ''ਚ ਹੀ ਦੁਨੀਆ ਨੂੰ ਅਲਵਿਦਾ ਕਹਿ ਗਿਆ ਭਾਰਤੀ ਖਿਡਾਰੀ
Monday, Aug 10, 2020 - 10:12 AM (IST)
ਸਪੋਰਟਸ ਡੈਕਸ : ਭਾਰਤੀ ਫੁੱਟਬਾਲ ਟੀਮ ਦੇ ਸਾਬਕਾ ਡਿਫੈਂਡਰ ਅਤੇ ਮੋਹਨ ਬਾਗਾਨ ਦੇ ਕਪਤਾਨ ਰਹੇ ਮਨੀਤੋਂਬੀ ਸਿੰਘ ਦਾ ਐਤਵਾਰ 39 ਸਾਲ ਦੀ ਉਮਰ 'ਚ ਦਿਹਾਂਤ ਹੋ ਗਿਆ। ਕਲੱਬ ਨਾਲ ਜੁੜੇ ਸੂਤਰਾਂ ਮੁਤਾਬਕ ਉਨ੍ਹਾਂ ਨੇ ਮਣੀਪੁਰ ਦੇ ਇੰਫਾਲ ਨੇੜੇ ਆਪਣੇ ਪਿੰਡ 'ਚ ਐਤਵਾਰ ਸਵੇਰੇ ਆਖਰੀ ਸਾਹ ਲਏ। ਉਹ ਲੰਮੇਂ ਸਮੇਂ ਤੋਂ ਬੀਮਾਰ ਚੱਲ ਰਹੇ ਹਨ। ਕਲੱਬ ਨੇ ਟਵਿੱਟਰ 'ਤੇ ਲਿਖਿਆ ਕਿ ਮੋਹਨ ਬਾਗਾਨ ਪਰਿਵਾਰ ਨੂੰ ਕਲੱਬ ਦੇ ਸਾਬਕਾ ਕਪਤਾਨ ਮਨੀਤੋਂਬੀ ਸਿੰਘ ਦੇ ਅਚਾਨਕ ਹੋਏ ਦਿਹਾਂਤ ਨਾਲ ਗਹਿਰਾ ਸਦਮਾ ਲੱਗਾ ਹੈ। ਕਲੱਬ ਨੇ ਕਿਹਾ ਕਿ ਇਸ ਮੁਸ਼ਕਲ ਸਮੇਂ 'ਚ ਉਨ੍ਹਾਂ ਦੇ ਪਰਿਵਾਰ ਨਾਲ ਖੜ੍ਹੇ ਬਨ। ਮਨੀਤੋਂਬੀ ਦੀ ਆਤਮਾ ਨੂੰ ਸ਼ਾਂਤੀ ਮਿਲੇ।
ਇਹ ਵੀ ਪੜ੍ਹੋਂ : ਜ਼ਹਿਰੀਲੀ ਸ਼ਰਾਬ ਮਾਮਲੇ 'ਚ ਪੀੜਤਾਂ ਨੇ ਸਰਕਾਰੀ ਮੁਆਵਜ਼ਾਂ ਕੀਤਾ ਰੱਦ, ਅਕਾਲੀ ਦਲ ਨੇ ਕੀਤੀ ਹਮਾਇਤ
ਇਥੇ ਦੱਸ ਦੇਈਏ ਕਿ ਮਨੀਤੋਂਬੀ ਕੋਚ ਸਟੀਫਨ ਕਾਂਸਟੇਨਟਾਈਨ ਦੀ ਉਸ ਭਾਰਤੀ ਅੰਡਰ-23 ਦੇ ਪ੍ਰਮੁੱਖ ਮੈਂਬਰ ਸਨ, ਜਿਸ ਨੇ 2003 'ਚ ਹੋ ਚੀ ਮਿਨਹ ਸਿਟੀ 'ਚ ਵੀਅਤਨਾਮ ਨੂੰ 3-2 ਨਾਲ ਹਰਾ ਕੇ ਐੱਲ.ਜੀ. ਕੱਪ ਜਿੱਤਿਆ ਸੀ। ਸਿੰਗਾਪੁਰ 'ਚ 1971 'ਚ 8 ਦੇਸ਼ਾਂ ਦੇ ਟੂਰਨਾਮੈਂਟ ਨੂੰ ਜਿੱਤਣ ਤੋਂ ਬਾਅਦ ਉਹ ਭਾਰਤ ਦੀ ਪਹਿਲੀ ਕੌਮਾਂਤਰੀ ਖਿਤਾਬੀ ਜਿੱਤ ਸੀ।
ਇਹ ਵੀ ਪੜ੍ਹੋਂ : ਸ਼ਰਮਨਾਕ : ਜਿਸ ਨੂੰ ਬਣਾਇਆ ਜਿਗਰੀ ਯਾਰ ਉਸੇ ਨੇ ਲੁੱਟੀ ਭੈਣ ਦੀ ਇੱਜ਼ਤ