ਹੈਦਰਾਬਾਦ ਨੂੰ ਹਰਾ ਕੇ ਅੱਜ ਜਿੱਤ ਦੀ ਰਾਹ ’ਤੇ ਪਰਤਣ ਦੀ ਕੋਸ਼ਿਸ਼ ਕਰੇਗੀ ਮੁੰਬਈ

Wednesday, Apr 29, 2026 - 10:11 AM (IST)

ਹੈਦਰਾਬਾਦ ਨੂੰ ਹਰਾ ਕੇ ਅੱਜ ਜਿੱਤ ਦੀ ਰਾਹ ’ਤੇ ਪਰਤਣ ਦੀ ਕੋਸ਼ਿਸ਼ ਕਰੇਗੀ ਮੁੰਬਈ

ਮੁੰਬਈ : 5 ਵਾਰ ਦੀ ਚੈਂਪੀਅਨ ਮੁੰਬਈ ਇੰਡੀਅਨਜ਼ ਨੂੰ ਜੇਕਰ ਆਪਣੀ ਕਿਸਮਤ ਪਲਟਣੀ ਹੈ ਤਾਂ ਉਸ ਨੂੰ ਸ਼ਾਨਦਾਰ ਫਾਰਮ ’ਚ ਚੱਲ ਰਹੇ ਸਨਰਾਈਜ਼ਰਜ਼ ਹੈਦਰਾਬਾਦ ਵਿਰੁੱਧ ਬੁੱਧਵਾਰ ਨੂੰ ਇੱਥੇ ਹੋਣ ਵਾਲੇ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਦੇ ਮਹੱਤਵਪੂਰਨ ਮੁਕਾਬਲੇ ’ਚ ਖੇਡ ਦੇ ਹਰ ਵਿਭਾਗ ’ਚ ਚੰਗਾ ਪ੍ਰਦਰਸ਼ਨ ਕਰਨਾ ਪਵੇਗਾ। ਮੁੰਬਈ ਦੀ ਟੀਮ ਪਹਿਲੇ 7 ਮੈਚਾਂ ’ਚੋਂ 4 ਅੰਕ ਲੈ ਕੇ 9ਵੇਂ ਸਥਾਨ ’ਤੇ ਹੈ। ਉਸ ਨੂੰ ਚੇਨਈ ਸੁਪਰ ਕਿੰਗਜ਼ ਵਿਰੁੱਧ 103 ਦੌੜਾਂ ਨਾਲ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ ਸੀ ਜਿਸ ਨਾਲ ਉਸ ਦੀ ਨੈੱਟ ਰਨ ਰੇਟ ਵੀ ਵਿਗੜ ਗਈ ਹੈ।

ਮੁੰਬਈ ਦੀ ਟੀਮ ਦੀ ਚਿੰਤਾ ਭਾਰਤ ਦੀ ਟੀ-20 ਵਿਸ਼ਵ ਕੱਪ ਜੇਤੂ ਟੀਮ ਦੇ 4 ਖਿਡਾਰੀਆਂ ’ਚ ਸ਼ਾਮਲ ਕਪਤਾਨ ਹਾਰਦਿਕ ਪੰਡਯਾ (3 ਵਿਕਟਾਂ ਤੇ 97 ਦੌੜਾਂ) ਤੇ ਸੂਰਯਕੁਮਾਰ ਯਾਦਵ (110) ਦਾ ਖਰਾਬ ਪ੍ਰਦਰਸ਼ਨ ਹੈ। ਤਿਲਕ ਵਰਮਾ ਦੇ ਗੁਜਰਾਤ ਟਾਈਟਨਜ਼ ਵਿਰੁੱਧ ਆਈ. ਪੀ. ਐੱਲ. ’ਚ ਪਹਿਲੇ ਸੈਂਕੜੇ ਨਾਲ ਮੁੰਬਈ ਲਗਾਤਾਰ 4 ਮੈਚਾਂ ’ਚ ਹਾਰ ਦਾ ਸਿਲਸਿਲਾ ਤੋੜਨ ’ਚ ਸਫਲ ਰਿਹਾ ਸੀ ਪਰ ਚੇਨਈ ਤੋਂ ਮਿਲੀ ਕਰਾਰੀ ਹਾਰ ਨੇ ਇਕ ਵਾਰ ਫਿਰ ਉਸ ਦੀ ਲੜਖੜਾਉਂਦੀ ਮੁਹਿੰਮ ਨੂੰ ਹੋਰ ਵੀ ਮੁਸ਼ਕਿਲ ’ਚ ਪਾ ਦਿੱਤਾ ਹੈ।

ਇੰਡੀਅਨਜ਼ ਦੇ ਸਟਾਰ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਦਾ ਪ੍ਰਦਰਸ਼ਨ ਵੀ ਨਿਰਾਸ਼ਾਜਨਕ ਰਿਹਾ ਹੈ। ਉਹ ਅਜੇ ਤੱਕ ਸਿਰਫ 2 ਵਿਕਟਾਂ ਲੈ ਸਕਿਆ ਹੈ। ਬੁਮਰਾਹ ਵਿਚਾਲੇ ਦੇ ਓਵਰਾਂ ਤੇ ਡੈੱਥ ਓਵਰਾਂ ’ਚ ਗੇਂਦਬਾਜ਼ੀ ਕਰਦਾ ਰਿਹਾ ਹੈ ਪਰ ਪਿਛਲੇ 2 ਮੈਚਾਂ ’ਚ ਉਸ ਨੇ ਗੇਂਦਬਾਜ਼ੀ ਦੀ ਸ਼ੁਰੂਆਤ ਕੀਤੀ ਕਿਉਂਕਿ ਹੋਰ ਗੇਂਦਬਾਜ਼ ਮੁੰਬਈ ਨੂੰ ਚੰਗੀ ਸ਼ੁਰੂਆਤ ਦਿਵਾਉਣ ’ਚ ਅਸਫਲ ਰਹੇ ਸਨ।

ਇਹ ਵੀ ਪੜੋ :1-2 ਦਿਨ ਨਹੀਂ, ਮਈ 'ਚ 12 ਦਿਨ ਬੰਦ ਰਹਿਣਗੇ ਬੈਂਕ, ਦੇਖੋ ਛੁੱਟੀਆਂ ਦੀ List

ਇਸ ਵਿਚਾਲੇ ਰੋਹਿਤ ਸ਼ਰਮਾ ਦੀ ਗੈਰ-ਮੌਜੂਦਗੀ ਨੇ ਖਾਲੀਪਨ ਜਿਹਾ ਪੈਦਾ ਕਰ ਦਿੱਤਾ ਹੈ। ਉਸ ਦੀ ਜਗ੍ਹਾ ਪਾਰੀ ਦਾ ਆਗਾਜ਼ ਕਰਨ ਲਈ ਭੇਜਿਆ ਗਿਆ ਦਾਨਿਸ਼ ਮਾਲੇਵਾਰ (2 ਤੇ 0) ਉਮੀਦਾਂ ’ਤੇ ਖਰਾ ਨਹੀਂ ਉਤਰ ਸਕਿਆ। ਹੁਣ ਇਹ ਦੇਖਣਾ ਹੈ ਕਿ ਸਾਬਕਾ ਕਪਤਾਨ ਰੋਹਿਤ ਹੈਮਸਟ੍ਰਿੰਗ ਦੀ ਸਮੱਸਿਆ ਤੋਂ ਉੱਭਰਨ ਤੋਂ ਬਾਅਦ ਪੂਰੀ ਫਿਟਨੈੱਸ ਹਾਸਲ ਕਰ ਸਕਿਆ ਹੈ ਜਾਂ ਨਹੀਂ। ਜ਼ਖ਼ਮੀ ਮਿਸ਼ੇਲ ਸੈਂਟਨਰ ਦੀ ਜਗ੍ਹਾ ਕੇਸ਼ਵ ਮਹਾਰਾਜ ਨੂੰ ਟੀਮ ’ਚ ਸ਼ਾਮਲ ਕੀਤੇ ਜਾਣ ਤੋਂ ਬਾਅਦ ਇਹ ਦੇਖਣਾ ਬਾਕੀ ਹੈ ਕਿ ਵਿਲ ਜੈਕਸ ਨੂੰ ਆਖਰੀ-11 ’ਚ ਜਗ੍ਹਾ ਮਿਲਦੀ ਹੈ ਜਾਂ ਨਹੀਂ। ਜੈਕਸ ਨੇ ਟੀ-20 ਵਿਸ਼ਵ ਕੱਪ ’ਚ ਇਸੇ ਤਰ੍ਹਾਂ ਦੇ ਹਾਲਾਤ ’ਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਸੀ।

ਸਨਰਾਈਜ਼ਰਜ਼ ਇਸ ਗੱਲ ਤੋਂ ਚੰਗੀ ਤਰ੍ਹਾਂ ਜਾਣੂ ਹਨ ਕਿ ਮੁੰਬਈ ਆਪਣੀ ਹਾਰ ਦਾ ਸਿਲਸਿਲਾ ਤੋੜਨ ’ਚ ਕੋਈ ਕਸਰ ਨਹੀਂ ਛੱਡੇਗੀ। ਅਜਿਹੇ ’ਚ ਉਸ ਦੀ ਉਮੀਦ ਬੱਲੇਬਾਜ਼ਾਂ ’ਤੇ ਟਿਕੀ ਰਹੇਗੀ ਜਿਹੜੇ ਵਾਨਖੇੜੇ ਸਟੇਡੀਅਮ ਦੀ ਬੱਲੇਬਾਜ਼ੀ ਲਈ ਅਨੁਕੂਲ ਹਾਲਾਤ ਦਾ ਫਾਇਦਾ ਚੁੱਕਣ ਦੀ ਕੋਸ਼ਿਸ਼ ਕਰਨਗੇ। ਸਨਰਾਈਜ਼ਰਜ਼ ਨੇ ਪਿਛਲੇ ਮੈਚ ’ਚ ਵੈਭਵ ਸੂਰਯਵੰਸ਼ੀ ਦੇ ਸੈਂਕੜੇ ਦੇ ਬਾਵਜੂਦ ਰਾਜਸਥਾਨ ਰਾਇਲਜ਼ ਨੂੰ ਹਰਾਇਆ ਸੀ। ਅਭਿਸ਼ੇਕ ਸ਼ਰਮਾ ਟੀ-20 ਵਿਸ਼ਵ ਕੱਪ ’ਚ ਉਮੀਦਾਂ ਅਨੁਸਾਰ ਪ੍ਰਦਰਸ਼ਨ ਨਾ ਕਰ ਸਕਣ ਤੋਂ ਬਾਅਦ ਫਾਰਮ ’ਚ ਪਰਤ ਆਇਆ ਹੈ ਤੇ ਉਹ ਇਸ ਦਾ ਪੂਰਾ ਫਾਇਦਾ ਚੁੱਕਣ ਦੀ ਕੋਸ਼ਿਸ਼ ਕਰੇਗਾ। ਉਸ ਨੇ ਹੁਣ ਤੱਕ 212.29 ਦੀ ਸਟ੍ਰਾਈਕ ਰੇਟ ਤੇ 54.28 ਦੀ ਔਸਤ ਨਾਲ 380 ਦੌੜਾਂ ਬਣਾਈਆਂ ਹਨ, ਜਿਨ੍ਹਾਂ ’ਚ ਇਕ ਸੈਂਕੜਾ ਤੇ 3 ਅਰਧ ਸੈਂਕੜਾ ਸ਼ਾਮਲ ਹਨ। ਈਸ਼ਾਨ ਕਿਸ਼ਨ (312) ਤੇ ਹੈਨਰਿਕ ਕਲਾਸੇਨ (349) ਨੇ ਵੀ ਬੱਲੇਬਾਜ਼ੀ ’ਚ ਚੰਗਾ ਪ੍ਰਦਰਸ਼ਨ ਕੀਤਾ ਹੈ ਪਰ ਟ੍ਰੈਵਿਸ ਹੈੱਡ (186) ਤੋਂ ਟੀਮ ਨੂੰ ਹੋਰ ਜ਼ਿਆਦਾ ਉਮੀਦਾਂ ਹੋਣਗੀਆਂ, ਜਿਹੜਾ ਅਜੇ ਤੱਕ ਇਸ ਟੂਰਨਾਮੈਂਟ ’ਚ ਖਾਸ ਪ੍ਰਦਰਸ਼ਨ ਨਹੀਂ ਕਰ ਸਕਿਆ ਹੈ। ਕਪਤਾਨ ਪੈਟ ਕਮਿੰਸ ਦੀ ਵਾਪਸੀ ਨਾਲ ਸਨਰਾਈਜ਼ਰਜ਼ ਦਾ ਗੇਂਦਬਾਜ਼ੀ ਹਮਲਾ ਮਜ਼ਬੂਤ ਹੋਇਆ ਹੈ। ਮੁੰਬਈ ਇੰਡੀਅਨਜ਼ ਦੇ ਬੱਲੇਬਾਜ਼ਾਂ ਨੂੰ ਉਨ੍ਹਾਂ ਤੋਂ ਚੌਕਸ ਰਹਿਣਾ ਪਵੇਗਾ।

ਇਹ ਵੀ ਪੜੋ IPL ਨਾਲ ਜੁੜੇ ਇਕ ਖਾਸ ਕਿੱਸੇ ਨੂੰ ਯਾਦ ਕਰ ਭਾਵੁਕ ਹੋਏ 'ਸਰਪੰਚ ਸਾਬ੍ਹ', ਕਿਹਾ ਇਸ ਖਿਡਾਰੀ...

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt


 


author

SATPAL

Content Editor

Related News