ਮੁੰਬਈ ਦੇ ਸਿਧਾਰਥ ਮੋਹਿਤੇ ਨੇ 72 ਘੰਟੇ ਕੀਤੀ ਬੱਲੇਬਾਜ਼ੀ, ਬਣਾਇਆ ਰਿਕਾਰਡ

Wednesday, Mar 02, 2022 - 01:02 AM (IST)

ਮੁੰਬਈ ਦੇ ਸਿਧਾਰਥ ਮੋਹਿਤੇ ਨੇ 72 ਘੰਟੇ ਕੀਤੀ ਬੱਲੇਬਾਜ਼ੀ, ਬਣਾਇਆ ਰਿਕਾਰਡ

ਮੁੰਬਈ- ਸਭ ਤੋਂ ਲੰਬੇ ਸਮੇਂ ਤੱਕ ਬੱਲੇਬਾਜ਼ੀ ਕਰਨ ਦਾ ਰਿਕਾਰਡ ਬਣਾਉਣ ਦੀ ਕੋਸ਼ਿਸ਼ ਵਿਚ ਮੁੰਬਈ ਦੇ ਇਕ ਕਿਸ਼ੋਰ ਸਿਧਾਰਥ ਮੋਹਿਤੇ ਨੇ ਨੈੱਟ ਦੇ ਦੌਰਾਨ 72 ਘੰਟੇ ਪੰਜ ਮਿੰਟ ਕ੍ਰੀਜ਼ 'ਤੇ ਬਿਤਾਏ ਅਤੇ ਹੁਣ ਉਹ ਗਿਨੀਜ਼ ਬੁੱਕ ਆਫ ਵਰਲਡ ਰਿਕਾਰਡ ਨਾਲ ਉਸਦੀ ਇਸ ਉਪਲੱਬਧੀ ਨੂੰ ਮਾਨਤਾ ਮਿਲਣ ਦਾ ਇੰਤਜ਼ਾਰ ਕਰ ਰਹੇ ਹਨ। 19 ਸਾਲਾ ਮੋਹਿਤੇ ਨੇ ਪਿਛਲੇ ਹਫਤੇ 72 ਘੰਟੇ ਪੰਜ ਮਿੰਟ ਬੱਲੇਬਾਜ਼ੀ ਕਰਕੇ ਹਮਵਤਨ ਵਿਰਾਗ ਮਾਨੇ ਦੇ 2015 ਵਿਚ ਬਣਆਏ ਗਏ 50 ਘੰਟੇ ਬੱਲੇਬਾਜ਼ੀ ਕਰ ਦੇ ਰਿਕਾਰਡ ਨੂੰ ਪਿੱਛੇ ਛੱਡ ਦਿੱਤਾ।

ਇਹ ਖ਼ਬਰ ਪੜ੍ਹੋ- NZ v SA : ਨਿਊਜ਼ੀਲੈਂਡ ਨੂੰ ਹਰਾ ਕੇ ਦੱਖਣੀ ਅਫਰੀਕਾ ਨੇ 1-1 ਨਾਲ ਡਰਾਅ ਕੀਤੀ ਸੀਰੀਜ਼

ਮੋਹਿਤੇ ਨੇ ਕਿਹਾ ਕਿ ਮੈਂ ਬਹੁਤ ਖੁਸ਼ ਹਾਂ ਕਿ ਮੈਂ ਜੋ ਕੋਸ਼ਿਸ਼ ਕੀਤੀ ਉਸ ਵਿਚ ਸਫਲ ਰਿਹਾ। ਇਹ ਇਕ ਤਰੀਕਾ ਸੀ, ਜਿਸ ਨਾਲ ਮੈਂ ਲੋਕਾਂ ਨੂੰ ਦਿਖਾਉਣਾ ਚਾਹੁੰਦਾ ਸੀ ਕਿ ਮੈਂ ਕੁਝ ਅਲੱਗ ਹਟ ਕੇ ਹਾਂ। ਮੋਹਿਤੇ ਨੂੰ ਉਸਦੀ ਕੋਸ਼ਿਸ਼ ਵਿਚ ਉਸਦੇ ਕੋਚ ਜਵਾਲਾ ਸਿੰਘ ਨੇ ਵੀ ਮਦਦ ਕੀਤੀ। ਉਨ੍ਹਾਂ ਨੇ ਕਿਹਾ ਕਿ ਹਰ ਕੋਈ ਮੇਰੇ ਲਈ ਮਨਾ ਕਰ ਰਿਹਾ ਸੀ। ਇਸ ਤੋਂ ਬਾਅਦ ਮੈਂ ਜਵਾਲਾ ਸਰ ਨਾਲ ਸਪੰਰਕ ਕੀਤਾ ਅਤੇ ਉਨ੍ਹਾਂ ਨੇ ਕਿਹਾ ਕਿ-ਕਿਉਂ ਨਹੀਂ। ਉਨ੍ਹਾਂ ਨੇ ਮੇਰਾ ਪੂਰਾ ਸਮਰਥਨ ਕੀਤਾ ਅਤੇ ਮੈਨੂੰ ਜਿਸ ਚੀਜ਼ ਦੀ ਵੀ ਜ਼ਰੂਰਤ ਪਈ ਉਸ ਨੂੰ ਪੂਰਾ ਕੀਤਾ।

ਇਹ ਖ਼ਬਰ ਪੜ੍ਹੋ-ਵਿਸ਼ਵ ਕੱਪ ਤੋਂ ਪਹਿਲਾਂ ਆਖਰੀ ਅਭਿਆਸ ਮੈਚ 'ਚ ਭਾਰਤੀ ਮਹਿਲਾ ਟੀਮ ਨੇ ਵਿੰਡੀਜ਼ ਨੂੰ ਹਰਾਇਆ

ਗੇਂਦਬਾਜ਼ਾਂ ਦਾ ਇਕ ਗਰੁੱਪ ਮੋਹਿਤੇ ਦੇ ਸਹਿਯੋਗ ਦੇ ਲਈ ਪੂਰੇ ਸੈਸ਼ਨ ਦੇ ਦੌਰਾਨ ਉਸਦੇ ਨਾਲ ਰਿਹਾ। ਨਿਯਮਾਂ ਦੇ ਅਨੁਸਾਰ ਬੱਲੇਬਾਜ਼ੀ ਇਕ ਘੰਟੇ ਵਿਚ 5 ਮਿੰਟ ਦਾ ਆਰਾਮ ਲੈ ਸਕਦਾ ਹੈ। ਮੋਹਿਤੇ ਦੀ ਰਿਕਾਰਡਿੰਗ ਅਤੇ ਸਬੰਧਤ ਕਾਗਜ਼ਾਤ ਹੁਣ ਗਿਨੀਜ਼ ਬੁਕ ਆਫ ਵਰਲਡ ਰਿਕਾਰਡ ਦੇ ਕੋਲ ਭੇਜ ਦਿੱਤੇ ਗਏ ਹਨ।

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


author

Gurdeep Singh

Content Editor

Related News