ਮੁੰਬਈ ਦੇ ਖਿਡਾਰੀਆਂ ਨੇ ਮਹਾਰਾਸ਼ਟਰ ਸਟੇਟ ਰੈਂਕਿੰਗ ਟੇਬਲ ਟੈਨਿਸ ਟੂਰਨਾਮੈਂਟ ''ਚ ਜਿੱਤੇ 17 ਤਮਗੇ

Saturday, Jul 20, 2024 - 03:49 PM (IST)

ਮੁੰਬਈ ਦੇ ਖਿਡਾਰੀਆਂ ਨੇ ਮਹਾਰਾਸ਼ਟਰ ਸਟੇਟ ਰੈਂਕਿੰਗ ਟੇਬਲ ਟੈਨਿਸ ਟੂਰਨਾਮੈਂਟ ''ਚ ਜਿੱਤੇ 17 ਤਮਗੇ

ਮੁੰਬਈ- ਮੁੰਬਈ ਉਪਨਗਰ ਟੇਬਲ ਟੈਨਿਸ ਸੰਘ (ਟੀ.ਐੱਸ.ਟੀ.ਟੀ.ਏ.) ਦੇ ਖਿਡਾਰੀਆਂ ਨੇ ਇੱਥੇ ਮਹਾਰਾਸ਼ਟਰ ਸਟੇਟ ਰੈਂਕਿੰਗ ਟੂਰਨਾਮੈਂਟ ਦੇ ਸ਼ੁਰੂਆਤੀ ਪੜਾਅ ਵਿਚ ਸੱਤ ਸੋਨੇ ਸਮੇਤ 17 ਤਮਗੇ ਆਪਣੀ ਝੋਲੀ 'ਚ ਪਾਏ ਹਨ। ਚਿਨਮੋਏ ਸੋਮਿਯਾ ਅਤੇ ਰੀਥ ਰਿਸ਼ਿਆ ਨੇ ਕ੍ਰਮਵਾਰ ਪੁਰਸ਼ ਅਤੇ ਮਹਿਲਾ ਸਿੰਗਲਜ਼ ਖਿਤਾਬ ਜਿੱਤੇ ਜਦਕਿ ਸ਼ਾਰਵੇਯਾ ਸਾਮੰਤ ਅਤੇ ਆਨਿਆ ਚਾਂਦੇ ਨੇ ਲੜਕਿਆਂ ਅਤੇ ਲੜਕੀਆਂ ਦੇ ਅੰਡਰ-19 ਸਿੰਗਲਜ਼ ਖ਼ਿਤਾਬ ਪ੍ਰਾਪਤ ਕੀਤੇ। ਧਰੁਵ ਸ਼ਾਹ ਨੇ ਅੰਡਰ-17 ਲੜਕਿਆਂ ਦੇ ਸਿੰਗਲ ਵਰਗ ਦਾ ਖਿਤਾਬ ਜਿੱਤਿਆ।
ਐਸੋਸੀਏਸ਼ਨ ਦੇ ਚਾਰ ਖਿਡਾਰੀਆਂ ਨੇ ਮਹਿਲਾਵਾਂ ਦੇ ਡਰਾਅ 'ਚ ਤਮਗੇ ਜਿੱਤੇ ਜਿਸ 'ਚ ਰਿਸ਼ਿਆ ਨੇ ਫਾਈਨਲ 'ਚ ਮਧੁਰਿਕਾ ਪਾਟਕਰ ਨੂੰ ਹਰਾ ਦਿੱਤਾ। ਸੰਪਦਾ ਭਿਵਾਂਡਕਰ ਅਤੇ ਮਨੁਸ਼੍ਰੀ ਪਾਟਿਲ ਨੂੰ ਸੈਮੀਫਾਈਨਲ 'ਚ ਹਾਰ ਕੇ ਕਾਂਸੀ ਦੇ ਤਮਗੇ ਨਾਲ ਸਬਰ ਕਰਨਾ ਪਿਆ।
ਅੰਡਰ-19 ਲੜਕੀਆਂ ਦੇ ਫਾਈਨਲ ਵਿੱਚ ਆਨਿਆ ਚਾਂਦੇ ਨੇ ਆਪਣੀ ਜੋੜੀਦਾਰ ਵੈਸ਼ਨਵੀ ਜਾਇਸਵਾਲ ਨੂੰ ਹਰਾ ਕੇ ਸੋਨ ਤਮਗਾ ਜਿੱਤਿਆ।


author

Aarti dhillon

Content Editor

Related News