ਮੁੰਬਈ ਇੰਡੀਅਨਜ਼ ਦੇ ਖਿਡਾਰੀਆਂ ਤੇ ਕੋਚਿੰਗ ਸਟਾਫ ਮੈਂਬਰਾਂ ਨੇ ਰੋਹਿਤ ਦੀ ਕਪਤਾਨੀ ਦੀ ਕੀਤੀ ਸ਼ਲਾਘਾ

Monday, May 01, 2023 - 08:47 PM (IST)

ਮੁੰਬਈ ਇੰਡੀਅਨਜ਼ ਦੇ ਖਿਡਾਰੀਆਂ ਤੇ ਕੋਚਿੰਗ ਸਟਾਫ ਮੈਂਬਰਾਂ ਨੇ ਰੋਹਿਤ ਦੀ ਕਪਤਾਨੀ ਦੀ ਕੀਤੀ ਸ਼ਲਾਘਾ

ਮੁੰਬਈ– ਮੁੰਬਈ ਇੰਡੀਅਨਜ਼ ਦੇ ਕਪਤਾਨ ਦੇ ਤੌਰ ’ਤੇ 10 ਸਾਲ ਪੂਰੇ ਕਰਨ ’ਤੇ 5 ਵਾਰ ਦੀ ਆਈ. ਪੀ. ਐੱਲ. ਚੈਂਪੀਅਨ ਟੀਮ ਦੇ ਖਿਡਾਰੀਆਂ ਤੇ ਕੋਚਿੰਗ ਸਟਾਫ ਨੇ ਐਤਵਾਰ ਨੂੰ ਰੋਹਿਤ ਸ਼ਰਮਾ ਦੀ ਸ਼ਲਾਘਾ ਕੀਤੀ। ਰੋਹਿਤ ਨੂੰ 24 ਅਪ੍ਰੈਲ 2013 ਨੂੰ ਕਪਤਾਨੀ ਦੀ ਵਾਗਡੋਰ ਸੌਂਪੀ ਗਈ ਸੀ। ਉਸ ਦੀ ਅਗਵਾਈ ਵਿਚ ਮੁੰਬਈ ਦੀ ਟੀਮ 2013, 2015, 2017, 2019 ਤੇ 2020 ਵਿਚ ਚੈਂਪੀਅਨ ਬਣੀ।

ਰਾਜਸਥਾਨ ਰਾਇਲਜ਼ ਨਾਲ ਮੈਚ ਦੀ ਪੂਰਬਲੀ ਸ਼ਾਮ ’ਤੇ ਟੀਮ ਤੇ ਕੋਚਿੰਗ ਮੈਂਬਰਾਂ ਨੇ ਕਪਤਾਨ ਦੇ ਤੌਰ ’ਤੇ 10 ਸਾਲ ਦੇ ਰੋਹਿਤ ਦੇ ਯੋਗਦਾਨ ਦੇ ਬਾਰੇ ਵਿਚ ਗੱਲ ਕੀਤੀ। ਟੀਮ ਦੇ ਬੱਲੇਬਾਜ਼ੀ ਕੋਚ ਕੀਰੋਨ ਪੋਲਾਰਡ ਨੇ ਕਿਹਾ, ‘‘ਉਸਨੇ ਕਪਤਾਨ ਦੇ ਤੌਰ ’ਤੇ ਕਾਫੀ ਸੁਧਾਰ ਕੀਤਾ ਹੈ। ਉਸਦੀ ਅਗਵਾਈ ਕਲਾ ਚੰਗੀ ਹੋਈ ਹੈ।’’ ਟੀਮ ਦੇ ਗੇਂਦਬਾਜ਼ੀ ਕੋਚ ਸ਼ੇਨ ਬਾਂਡ ਨੇ ਉਸਦੇ ਕਰੀਅਰ ਨੂੰ ‘ਸ਼ਾਨਦਾਰ’ ਕਰਾਰ ਦਿੰਦੇ ਹੋਏ ਕਿਹਾ, ‘‘ਉਹ ਮੈਦਾਨ ਦੇ ਅੰਦਰ ਤੇ ਬਾਹਰ ਸਾਡੀ ਟੀਮ ਵਿਚ ਕਿਸੇ ਵੱਡੀ ਸ਼ਖਸੀਅਤ ਦੀ ਤਰ੍ਹਾਂ ਹੈ। ਟੀਮ ਦੀ ਅਗਵਾਈ ਕਰਨ ਦੇ ਮਾਮਲੇ ਵਿਚ ਉਸਦਾ ਕੰਮ ਸ਼ਾਨਦਾਰ ਰਿਹਾ ਹੈ।’’


author

Tarsem Singh

Content Editor

Related News