ਜਿੱਤ ਤੋਂ ਬਾਅਦ ਪੁਆਇੰਟ ਟੇਬਲ ’ਚ ਇਸ ਨੰਬਰ ’ਤੇ ਪਹੁੰਚੀ ਮੁੰਬਈ, ਜਾਣੋ ਕਿਸ ਨੂੰ ਮਿਲੀ ਆਰੇਂਜ ਤੇ ਪਰਪਲ ਕੈਪ

04/14/2021 12:56:13 PM

ਸਪੋਰਟਸ ਡੈਸਕ— ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) 14 ਦੇ ਪਹਿਲੇ ਮੈਚ ’ਚ ਹਾਰਨ ਦੇ ਬਾਅਦ ਮੁੰਬਈ ਇੰਡੀਅਨਜ਼ ਨੇ ਵਾਪਸੀ ਕਰਦੇ ਹੋਏ ਮੰਗਲਵਾਰ ਨੂੰ ਕੋਲਕਾਤਾ ਨਾਈਟ ਰਾਈਡਰਜ਼ ਨੂੰ 10 ਦੌੜਾਂ ਨਾਲ ਹਰਾ ਕੇ ਪੁਆਇੰਟ ਟੇਬਲ ’ਚ ਆਪਣੀ ਸਥਿਤੀ ਮਜ਼ਬੂਤੀ ਕੀਤੀ। ਹੁਣ ਮੁੰਬਈ ਦੋ ਅੰਕਾਂ ਦੇ ਨਾਲ ਦੂਜੇ ਸਥਾਨ ’ਤੇ ਪਹੁੰਚ ਗਈ ਹੈ ਜਦਕਿ ਪਹਿਲੇ ਨੰਬਰ ’ਤੇ ਦਿੱਲੀ ਕੈਪੀਟਲਸ ਹੀ ਹੈ।

ਇਹ ਵੀ ਪੜ੍ਹੋ : RCB vs SRH ਦਾ ਮੁਕਾਬਲਾ ਅੱਜ, ਜਾਣੋ ਦੋਹਾਂ ਵਿਚਾਲੇ ਮਜ਼ਬੂਤ ਟੀਮ, ਪਿੱਚ ਰਿਪੋਰਟ ਤੇ ਸੰਭਾਵਤ ਪਲੇਇੰਗ XI ਬਾਰੇ

PunjabKesariਤੀਜੇ, ਚੌਥੇ ਤੇ ਪੰਜਵੇਂ ਸਥਾਨ ’ਤੇ 2-2 ਅੰਕਾਂ ਦੇ ਨਾਲ ਕ੍ਰਮਵਾਰ ਪੰਜਾਬ ਕਿੰਗਜ਼, ਰਾਇਲ ਚੈਲੰਜਰਜ਼ ਬੈਂਗਲੁਰੂ ਤੇ ਕੋਲਕਾਤਾ ਨਾਈਟਰਾਈਡਰਜ਼ ਮੌਜੂਦ ਹਨ। ਆਪਣਾ ਪਹਿਲਾ ਮੈਚ ਗੁਆਉਣ ਦੇ ਬਾਅਦ ਰਾਸਸਥਾਨ ਰਾਇਲਸ, ਸਨਰਾਈਜ਼ਰਜ਼ ਹੈਦਰਾਬਾਦ ਤੇ ਚੇਨਈ ਸੁਪਰ ਕਿੰਗਜ਼ ਸਿਫ਼ਰ ਅੰਕਾਂ ਦੇ ਨਾਲ ਛੇਵੇਂ, ਸਤਵੇਂ ਤੇ ਅਠਵੇਂ ਸਥਾਨ ’ਤੇ ਕਾਬਜ ਹਨ।

PunjabKesari

ਆਰੇਂਜ ਕੈਪ
ਨਿਤੀਸ਼ ਰਾਣਾ ਦੀ 47 ਗੇਂਦਾਂ ’ਤੇ 6 ਚੌਕਿਆਂ ਤੇ 2 ਛੱਕਿਆਂ ਦੀ ਮਦਦ ਨਾਲ ਖੇਡੀ ਗਈ 57 ਦੌੜਾਂ ਦੀ ਪਾਰੀ ਦੀ ਬਦੌਲਤ ਉਹ ਟੂਰਨਾਮੈਂਟ ’ਚ 137 ਦੌੜਾਂ ਨਾਲ ਚੋਟੀ ’ਤੇ ਪਹੁੰਚ ਗਏ ਹਨ। ਇਸ ਤੋਂ ਪਹਿਲਾਂ ਸੰਜੂ ਸੈਮਸਨ ਚੋਟੀ ’ਤੇ ਸਨ ਜਿਨ੍ਹਾਂ ਨੇ ਆਪਣੇ ਪਹਿਲੇ ਮੈਚ ਪੰਜਾਬ ਦੇ ਖ਼ਿਲਾਫ਼ ਸੈਂਕੜੇ ਵਾਲੀ ਪਾਰੀ ਖੇਡੀ ਸੀ। ਹੁਣ ਉਹ 119 ਦੌੜਾਂ ਦੇ ਨਾਲ ਦੂਜੇ ਨੰਬਰ ’ਤੇ ਆ ਗਏ ਹਨ। ਤੀਜੇ, ਚੌਥੇ ਤੇ ਪੰਜਵੇਂ ਨੰਬਰ ’ਤੇ ਕੇ. ਐੱਲ. ਰਾਹੁਲ (91), ਸੂਰਯਕੁਮਾਰ ਯਾਦਵ (87) ਤੇ ਸ਼ਿਖਰ ਧਵਨ (85 ਹਨ।

PunjabKesariਪਰਪਲ ਕੈਪ
ਸਭ ਤੋਂ ਜ਼ਿਆਦਾ ਵਿਕਟ ਲੈਣ ਵਾਲਿਆਂ ਦੀ ਸੂਚੀ ’ਚ ਆਂਦਰੇੇ ਰਸੇਲ 6 ਵਿਕਟਾਂ ਨਾਲ ਪਹਿਲੇ ਨੰਬਰ ’ਤੇ ਹਨ ਜਦਕਿ ਦੂਜੇ ਸਥਾਨ ’ਤੇ ਹਰਸ਼ਲ ਪਟੇਲ ਹਨ ਜਿਨ੍ਹਾਂ ਨੇ ਪਹਿਲੇ ਮੈਚ ’ਚ 27 ਦੌੜਾਂ ਦੇ ਕੇ 5 ਵਿਕਟਾਂ ਆਪਣੇ ਨਾਂ ਕੀਤੀਆਂ ਸਨ। ਰਾਹੁਲ ਚਾਹਰ 4 ਵਿਕਟਾਂ ਦੇ ਨਾਲ ਤੀਜੇ ਸਥਾਨ ’ਤੇ ਆ ਗਏ ਹਨ। ਚੌਥੇ ਤੇ ਪੰਜਵੇਂ ਨੰਬਰ ’ਤੇ 3-3 ਵਿਕਟਾਂ ਦੇ ਨਾਲ ਕ੍ਰਮਵਾਰ ਪੈਟ ਕਮਿੰਸ ਤੇ ਚੇਤਨ ਸਕਾਰੀਆ ਦਾ ਨੰਬਰ ਹੈ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
 


Tarsem Singh

Content Editor

Related News