ਕ੍ਰਿਕਟਰ ਹਾਰਦਿਕ ਪੰਡਯਾ ’ਤੇ ਕਸਟਮ ਵਿਭਾਗ ਦੀ ਵੱਡੀ ਕਾਰਵਾਈ, 5 ਕਰੋੜ ਰੁਪਏ ਦੀਆਂ 2 ਘੜੀਆਂ ਕੀਤੀਆਂ ਜ਼ਬਤ

Tuesday, Nov 16, 2021 - 10:09 AM (IST)

ਕ੍ਰਿਕਟਰ ਹਾਰਦਿਕ ਪੰਡਯਾ ’ਤੇ ਕਸਟਮ ਵਿਭਾਗ ਦੀ ਵੱਡੀ ਕਾਰਵਾਈ, 5 ਕਰੋੜ ਰੁਪਏ ਦੀਆਂ 2 ਘੜੀਆਂ ਕੀਤੀਆਂ ਜ਼ਬਤ

ਮੁੰਬਈ (ਭਾਸ਼ਾ): ਯੂ.ਏ.ਈ. ਵਿਚ ਹੋਏ ਆਈ.ਸੀ.ਸੀ. ਟੀ-20 ਵਰਲਡ ਕੱਪ ਵਿਚ ਹਿੱਸਾ ਲੈਣ ਦੇ ਬਾਅਦ ਸੋਮਵਾਰ ਤੜਕੇ ਭਾਰਤ ਪਰਤੇ ਕ੍ਰਿਕਟਰ ਹਾਰਦਿਕ ਪੰਡਯਾ ’ਤੇ ਕਸਟਮ ਵਿਭਾਗ ਨੇ ਵੱਡੀ ਕਾਰਵਾਈ ਕੀਤੀ ਹੈ। ਮੁੰਬਈ ਹਵਾਈਅੱਡੇ ’ਤੇ ਕਸਟਮ ਵਿਭਾਗ ਦੇ ਅਧਿਕਾਰੀਆਂ ਨੂੰ ਪੰਡਯਾ ਕੋਲੋਂ 2 ਮਹਿੰਗੀਆਂ ਘੜੀਆਂ ਮਿਲੀਆਂ ਹਨ। ਜਦੋਂ ਅਧਿਕਾਰੀਆਂ ਨੇ ਪੰਡਯਾ ਤੋਂ ਘੜੀਆਂ ਦੇ ਬਾਰੇ ਵਿਚ ਪੁੱਛਿਆ ਤਾਂ ਉਹ ਸੰਤੋਸ਼ਜਨਕ ਜਵਾਬ ਨਹੀਂ ਦੇ ਸਕੇ। 

ਇਹ ਵੀ ਪੜ੍ਹੋ : ਜਿੱਤ ਦੇ ਜਸ਼ਨ ’ਚ ਡੁੱਬੇ 'ਕੰਗਾਰੂ', ਬੂਟ ’ਚ ਬੀਅਰ ਪਾ ਕੇ ਪੀਂਦੇ ਨਜ਼ਰ ਆਏ ਆਸਟ੍ਰੇਲੀਆਈ ਖਿਡਾਰੀ (ਵੀਡੀਓ)

ਅਧਿਕਾਰੀਆਂ ਦਾ ਕਹਿਣਾ ਹੈ ਕਿ ਕ੍ਰਿਕਟਰ ਪੰਡਯਾ ਘੜੀਆਂ ਦਾ ਬਿੱਲ ਵੀ ਨਹੀਂ ਦਿਖਾ ਸਕੇ ਅਤੇ ਉਨ੍ਹਾਂ ਨੇ ਘੜੀਆਂ ਨੂੰ ਡਿਕਲੇਅਰ ਵੀ ਨਹੀਂ ਕੀਤਾ ਸੀ, ਜਿਸ ਤੋਂ ਬਾਅਦ ਵਿਭਾਗ ਨੇ ਦੋਵੇਂ ਘੜੀਆਂ ਜ਼ਬਤ ਕਰ ਲਈਆਂ। ਦੋਵਾਂ ਘੜੀਆਂ ਦੀ ਕੀਮਤ ਲੱਗਭਗ 5 ਕਰੋੜ ਰੁਪਏ ਦੱਸੀ ਜਾ ਰਹੀ ਹੈ।

ਇਹ ਵੀ ਪੜ੍ਹੋ : ਲੈਂਗਰ ਨੇ ਕੁਝ ਮਹੀਨੇ ਪਹਿਲਾਂ ਹੀ ਕਹਿ ਦਿੱਤਾ ਸੀ ਕਿ ਵਾਰਨਰ ‘ਪਲੇਅਰ ਆਫ ਦਿ ਟੂਰਨਾਮੈਂਟ’ ਹੋਣਗੇ: ਫਿੰਚ

ਦੱਸ ਦੇਈਏ ਕਿ ਪਿਛਲੇ ਸਾਲ ਹਾਰਦਿਕ ਦੇ ਵੱਡੇ ਭਰਾ ਕਰੁਣਾਲ ਪੰਡਯਾ ਕੋਲੋਂ ਵੀ ਲਗਜ਼ਰੀ ਘੜੀਆਂ ਮਿਲੀਆਂ ਸਨ। ਉਨ੍ਹਾਂ ਨੇ ਵੀ ਲੱਖਾਂ ਰੁਪਏ ਦੀਆਂ ਘੜੀਆਂ ਦੀ ਜਾਣਕਾਰੀ ਕਸਟਮ ਵਿਭਾਗ ਨਾਲ ਸਾਂਝੀ ਨਹੀਂ ਕੀਤੀ ਸੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਵੀ ਜ਼ਬਤ ਕਰ ਲਿਆ ਗਿਆ ਸੀ। ਉਨ੍ਹਾਂ ਨੂੰ ਉਦੋਂ ਡਾਇਰੈਕਟੋਰੇਟ ਆਫ ਰੈਵੀਨਿਊ ਇੰਟੈਲੀਜੈਂਸੀ ਦੇ ਅਧਿਕਾਰੀਆਂ ਨੇ ਕਰੁਣਾਲ ਨੂੰ ਮੁੰਬਈ ਅੰਤਰਰਾਸ਼ਟਰੀ ਹਵਾਈਅੱਡੇ ’ਤੇ ਰੋਕਿਆ ਸੀ, ਜਿਸ ਤੋਂ ਬਾਅਦ ਇਸ ਮਾਮਲੇ ਨੂੰ ਕਸਟਮ ਵਿਭਾਗ ਨੂੰ ਸੌਂਪ ਦਿੱਤਾ ਗਿਆ ਸੀ।

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

 


author

cherry

Content Editor

Related News