ਮੁੰਬਈ ਨੇ ਦਿੱਲੀ ਨੂੰ 14 ਦੌੜਾਂ ਨਾਲ ਹਰਾਇਆ

04/23/2017 1:43:46 AM

ਮੁੰਬਈ— ਟੀ-20 ਲੀਗ ਦਾ 25ਵੇਂ ਮੈਚ ਵਾਲਖੇੜਾ ਸਟੇਡੀਅਮ ''ਚ ਸ਼ਨੀਵਾਰ ਨੂੰ ਮੁੰਬਈ ਅਤੇ ਦਿੱਲੀ ਵਿਚਾਲੇ ਖੇਡਿਆ ਗਿਆ।ਮੁੰਬਈ ਨੇ ਗੇਂਦਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਦੇ ਦਮ ''ਤੇ ਮੈਚ ਵਿਚ ਦਿੱਲੀ ਨੂੰ 14 ਦੌੜਾਂ ਨਾਲ ਹਰਾ ਕੇ ਆਪਣਾ ਜੇਤੂ ਮੁਹਿੰਮ ਜਾਰੀ ਰੱਖਦੇ ਹੋਏ ਲਗਾਤਾਰ ਛੇਵੀਂ ਜਿੱਤ ਦਰਜ ਕੀਤੀ।
ਪੁਣੇ ਕੋਲੋਂ ਸ਼ੁਰੂਆਤੀ ਮੈਚ ਹਾਰਨ ਤੋਂ ਬਾਅਦ ਮੁੰਬਈ ਦੀ ਟੀਮ ਸ਼ਾਨਦਾਰ ਲੈਅ ਵਿਚ ਹੈ ਅਤੇ 7 ਵਿਚੋਂ 6 ਮੈਚ ਜਿੱਤ ਕੇ 12 ਅੰਕਾਂ ਨਾਲ ਚੌਟੀ ਦੇ ਸਥਾਨ ''ਤੇ ਕਾਬਜ਼ ਹੈ। ਦਿੱਲੀ ਦੀ ਇਹ ਚੌਥੀ ਹਾਰ ਹੈ ਅਤੇ ਉਹ 4 ਅੰਕਾਂ ਨਾਲ 5ਵੇਂ ਸਥਾਨ ''ਤੇ ਹੈ।
ਟਾਸ ਜਿੱਤ ਕੇ ਦਿੱਲੀ ਨੇ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਅਮਿਤ ਮਿਸ਼ਰਾ ਦੇ ਨਾਲ ਹੋਰ ਗੇਂਦਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਦੀ ਬਦੌਲਤ ਮੁੰਬਈ ਨੂੰ 8 ਵਿਕਟਾਂ ''ਤੇ 142 ਦੌੜਾਂ ਹੀ ਬਣਾਉਣ ਦਿੱਤੀਆਂ। ਇਸ ਟੀਚੇ ਦਾ ਪਿੱਛਾ ਕਰਨ ਉਤਰੀ ਦਿੱਲੀ ਨਿਰਧਾਰਤ 20 ਓਵਰਾਂ ਵਿਚ 7 ਵਿਕਟਾਂ ਗੁਆ ਕੇ 128 ਦੌੜਾਂ ਹੀ ਬਣਾ ਸਕੀ। ਟੀਮ ਦੀਆਂ ਸ਼ੁਰੂਆਤੀ 6 ਵਿਕਟਾਂ 24 ਦੌੜਾਂ ਦੇ ਅੰਦਰ ਤਾਸ਼ ਦੇ ਪੱਤਿਆਂ ਦੀ ਤਰ੍ਹਾਂ ਡਿੱਗ ਗਈਆਂ। ਆਪਣੀ ਸ਼ੁਰੂਆਤ ਕਰਨ ਵਾਲੇ ਕਾਗਿਸੋ ਰਬਾਡਾ ਅਤੇ ਮੌਰਿਸ ਨੇ ਇਸਦੇ ਬਾਅਦ 12.1 ਓਵਰ ਤੱਕ ਕ੍ਰੀਜ਼ ''ਤੇ ਡਟੇ ਰਹਿ ਕੇ 9ਵੇਂ ਵਿਕਟ ਲਈ 91 ਦੌੜਾਂ ਦੀ ਸਾਂਝੇਦਾਰੀ ਨਿਭਾਅ ਕੇ ਟੀਮ ਨੂੰ ਬੁਰੀ ਹਾਰ ਤੋਂ ਬਚਾਇਆ।
ਮੁੰਬਈ ਲਈ ਮਿਸ਼ੇਲ ਮੈਕਲੇਨਘਨ ਨੇ 23 ਦੌੜਾਂ ਦੇ ਕੇ 3 ਵਿਕਟਾਂ ਲਈਆਂ ਜਦੋਂਕਿ ਜਸਪ੍ਰੀਤ ਬੁਮਰਾਹ ਨੇ 21 ਦੌੜਾਂ ਦੇ ਕੇ 2 ਵਿਕਟਾਂ ਹਾਸਲ ਕੀਤੀਆਂ। ਹਾਰਦਿਕ ਪਾਂਡਯਾ ਨੂੰ 1 ਵਿਕਟ ਮਿਲੀ। ਮਿਸ਼ੇਲ ਜਾਨਸਨ ਦਾ ਇਕ ਓਵਰ ਮੇਡਨ ਰਿਹਾ, ਜਿਸਨੇ 23 ਦੌੜਾਂ ਦਿੱਤੀਆਂ ਪਰ ਵਿਕਟ ਨਾ ਲੈ ਸਕਿਆ।

Related News