ਮੁਕੇਸ਼ ਕੁਮਾਰ ਨੂੰ ਰਣਜੀ ਟਰਾਫੀ ''ਚ ਖੇਡਣ ਲਈ ਭਾਰਤੀ ਟੀਮ ''ਚੋਂ ''ਰਿਲੀਜ਼'' ਕੀਤਾ ਗਿਆ
Thursday, Feb 15, 2024 - 01:19 PM (IST)
ਰਾਜਕੋਟ, (ਭਾਸ਼ਾ) ਭਾਰਤੀ ਤੇਜ਼ ਗੇਂਦਬਾਜ਼ ਮੁਕੇਸ਼ ਕੁਮਾਰ ਨੂੰ ਇੰਗਲੈਂਡ ਖਿਲਾਫ ਤੀਜੇ ਟੈਸਟ ਕ੍ਰਿਕਟ ਮੈਚ ਤੋਂ ਪਹਿਲਾਂ ਟੀਮ ਤੋਂ 'ਰਿਲੀਜ਼' ਕਰ ਦਿੱਤਾ ਗਿਆ ਤਾਂ ਜੋ ਉਹ ਰਣਜੀ ਟਰਾਫੀ ਵਿਚ ਖੇਡ ਸਕਣ। ਉਹ ਸ਼ੁੱਕਰਵਾਰ ਤੋਂ ਬਿਹਾਰ ਦੇ ਖਿਲਾਫ ਰਣਜੀ ਟਰਾਫੀ ਮੈਚ ਲਈ ਬੰਗਾਲ ਟੀਮ ਨਾਲ ਜੁੜ ਸਕਦੇ ਹਨ। ਇਸ ਤੇਜ਼ ਗੇਂਦਬਾਜ਼ ਨੇ ਵਿਸ਼ਾਖਾਪਟਨਮ 'ਚ ਇੰਗਲੈਂਡ ਖਿਲਾਫ ਦੂਜੇ ਟੈਸਟ ਮੈਚ 'ਚ ਖੇਡਿਆ ਸੀ। ਉਹ ਰਾਂਚੀ 'ਚ 23 ਫਰਵਰੀ ਤੋਂ ਸ਼ੁਰੂ ਹੋਣ ਵਾਲੇ ਚੌਥੇ ਟੈਸਟ ਮੈਚ ਤੋਂ ਪਹਿਲਾਂ ਭਾਰਤੀ ਟੀਮ ਨਾਲ ਜੁੜ ਜਾਵੇਗਾ।
ਇਹ ਵੀ ਪੜ੍ਹੋ : ਰਾਹੁਲ ਦ੍ਰਾਵਿੜ ਟੀ-20 ਵਿਸ਼ਵ ਕੱਪ ਤਕ ਭਾਰਤ ਦੇ ਮੁੱਖ ਕੋਚ ਬਣੇ ਰਹਿਣਗੇ : ਜੈ ਸ਼ਾਹ
ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ.) ਨੇ ਇਕ ਬਿਆਨ 'ਚ ਕਿਹਾ, "ਮੁਕੇਸ਼ ਕੁਮਾਰ ਨੂੰ ਇੰਗਲੈਂਡ ਦੇ ਖਿਲਾਫ ਤੀਜੇ ਟੈਸਟ ਮੈਚ ਲਈ ਭਾਰਤੀ ਟੀਮ ਤੋਂ ਰਿਲੀਜ਼ ਕਰ ਦਿੱਤਾ ਗਿਆ ਹੈ। ਉਹ ਰਣਜੀ ਟਰਾਫੀ 'ਚ ਅਗਲਾ ਮੈਚ ਖੇਡਣ ਲਈ ਆਪਣੀ ਟੀਮ ਬੰਗਾਲ 'ਚ ਸ਼ਾਮਲ ਹੋ ਸਕਦੇ ਹਨ। ਇਸ ਨਾਲ ਉਹ ਰਾਂਚੀ 'ਚ ਭਾਰਤੀ ਟੀਮ ਨਾਲ ਜੁੜ ਜਾਵੇਗਾ।'' ਦੂਜੇ ਟੈਸਟ ਮੈਚ 'ਚ ਮੁਹੰਮਦ ਸਿਰਾਜ ਦੀ ਜਗ੍ਹਾ ਮੁਕੇਸ਼ ਨੂੰ ਅੰਤਿਮ ਗਿਆਰਾਂ 'ਚ ਸ਼ਾਮਲ ਕੀਤਾ ਗਿਆ ਸੀ ਪਰ ਉਹ ਆਪਣੇ ਪ੍ਰਦਰਸ਼ਨ ਨਾਲ ਪ੍ਰਭਾਵਿਤ ਨਹੀਂ ਕਰ ਸਕੇ। ਬੰਗਾਲ ਅਤੇ ਬਿਹਾਰ ਵਿਚਾਲੇ ਈਡਨ ਗਾਰਡਨ ਵਿਖੇ ਰਣਜੀ ਮੈਚ ਖੇਡਿਆ ਜਾਵੇਗਾ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8