ਪਾਕਿ ਦੇ ਬਾਅਦ ਅਜ਼ਹਰੂਦੀਨ ਅਤੇ ਗਾਵਸਕਰ ਨੇ ਮੰਨਿਆ- ਧੋਨੀ ਨੂੰ ਨਿਯਮ ਨਹੀਂ ਤੋੜਨੇ ਚਾਹੀਦੇ ਸਨ

Saturday, Jun 08, 2019 - 10:46 AM (IST)

ਪਾਕਿ ਦੇ ਬਾਅਦ ਅਜ਼ਹਰੂਦੀਨ ਅਤੇ ਗਾਵਸਕਰ ਨੇ ਮੰਨਿਆ- ਧੋਨੀ ਨੂੰ ਨਿਯਮ ਨਹੀਂ ਤੋੜਨੇ ਚਾਹੀਦੇ ਸਨ

ਨਵੀਂ ਦਿੱਲੀ— ਵਰਲਡ ਕੱਪ 2019 ਟੂਰਨਾਮੈਂਟ 'ਚ ਦੱਖਣੀ ਅਫਰੀਕਾ ਖਿਲਾਫ ਪਹਿਲੇ ਮੈਚ 'ਚ ਭਾਰਤੀ ਕ੍ਰਿਕਟਰ ਐੱਮ.ਐੱਸ. ਧੋਨੀ ਦਸਤਾਨਿਆਂ 'ਤੇ ਫੌਜ ਦਾ ਬਲੀਦਾਨ ਬੈਜ ਲਗਾਉਣ ਦੇ ਬਾਅਦ ਸਾਰਿਆਂ ਦੇ ਨਿਸ਼ਾਨੇ 'ਤੇ ਹਨ। ਪਾਕਿਸਤਾਨ ਦੇ ਬਾਅਦ ਭਾਰਤ ਦੇ ਸਾਬਕਾ ਕ੍ਰਿਕਟ ਕਪਤਾਨਾਂ ਮੁਹੰਮਦ ਅਜ਼ਹਰੂਦੀਨ ਅਤੇ ਸੁਨੀਲ ਗਾਵਸਕਰ ਨੇ ਵੀ ਮੰਨਿਆ ਕਿ ਧੋਨੀ ਨੂੰ ਨਿਯਮ ਨਹੀਂ ਤੋੜਨੇ ਚਾਹੀਦੇ ਸਨ। ਉਨ੍ਹਾਂ ਕਿਹਾ ਕਿ ਧੋਨੀ ਸੀਨੀਅਰ ਖਿਡਾਰੀ ਹਨ। ਉਨ੍ਹਾਂ ਨੂੰ ਨਿਯਮ ਨਹੀਂ ਤੋੜਨੇ ਚਾਹੀਦੇ ਸਨ। 
PunjabKesari
ਪਹਿਲੇ ਮੈਚ 'ਚ ਧੋਨੀ ਦਸਤਾਨਿਆਂ 'ਤੇ ਫੌਜ ਦਾ ਬਲੀਦਾਨ ਬੈਜ ਲਗਾ ਕੇ ਕੀਪਿੰਗ ਕਰ ਰਹੇ ਸਨ। ਆਨਰੇਰੀ ਲੈਫਟੀਨੈਂਟ ਕਰਨਲ ਐੱਮ.ਐੱਸ. ਧੋਨੀ ਨੂੰ ਲੈ ਕੇ ਇਹ ਵਿਵਾਦ ਉਦੋਂ ਸਾਹਮਣੇ ਆਇਆ, ਜਦੋਂ 5 ਜੂਨ ਨੂੰ ਹੋਏ ਮੈਚ ਦੇ ਬਾਅਦ ਪਾਕਿਸਤਾਨ ਨੇ ਉਨ੍ਹਾਂ ਦੇ ਬੈਜ 'ਤੇ ਇਤਰਾਜ਼ ਜਤਾਇਆ। ਇਸ 'ਤੇ ਪਾਕਿਸਤਾਨ ਦੇ ਮੰਤਰੀ ਫਵਾਦ ਹੁਸੈਨ ਨੇ ਨਿਸ਼ਾਨਾ ਵਿੰਨ੍ਹਦੇ ਹੋਏ ਟਵਿੱਟਰ 'ਤੇ ਲਿਖਿਆ ਸੀ ਕਿ ਧੋਨੀ ਇੰਗਲੈਂਡ 'ਚ ਕ੍ਰਿਕਟ ਖੇਡਣ ਗਏ ਹਨ ਨਾ ਕਿ ਮਹਾਭਾਰਤ ਲਈ। ਉਨ੍ਹਾਂ ਨੇ ਭਾਰਤੀ ਮੀਡੀਆ 'ਚ ਵੀ ਇਸ ਮਾਮਲੇ ਨੂੰ ਤੂਲ ਦਿੱਤੇ ਜਾਣ ਦੀ ਆਲੋਚਨਾ ਕੀਤੀ।  ਮਾਮਲਾ ਸੁਰਖ਼ੀਆਂ 'ਚ ਆਉਣ ਦੇ ਬਾਅਦ ਸਾਬਕਾ ਫੌਜ ਪ੍ਰਧਾਨ ਵੀ.ਕੇ. ਸਿੰਘ ਸਮੇਤ ਕਈ ਭਾਰਤੀ ਖਿਡਾਰੀ ਧੋਨੀ ਦੇ ਸਮਰਥਨ 'ਚ ਆ ਗਏ ਅਤੇ ਇਸ ਨੂੰ ਫੌਜ ਦੇ ਸਨਮਾਨ ਨਾਲ ਜੁੜਿਆ ਦੱਸਿਆ।


author

Tarsem Singh

Content Editor

Related News