ਧੋਨੀ ਦੇ ਸੰਨਿਆਸ ''ਤੇ ਪਹਿਲੀ ਵਾਰ ਬੋਲੀ ਸਾਨੀਆ ਮਿਰਜਾ, ਕਿਹਾ- ਮੇਰੇ ਪਤੀ ਦੀ ਯਾਦ ਦਿਵਾਉਂਦੇ ਹਨ ਮਾਹੀ

Tuesday, Aug 25, 2020 - 12:23 PM (IST)

ਸਪੋਰਟਸ ਡੈਸਕ : ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਨੇ 15 ਅਗਸਤ ਨੂੰ ਸ਼ਾਮ 7.29 'ਤੇ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਦੀ ਘੋਸ਼ਣਾ ਕੀਤੀ ਸੀ। ਹੁਣ ਉਹ ਸਿਰਫ਼ ਇੰਡੀਅਨ ਪ੍ਰੀਮੀਅਰ ਲੀਗ (ਆਈ.ਪੀ.ਐਲ.) ਵਿਚ ਹੀ ਖੇਡਦੇ ਹੋਏ ਵਿਖਾਈ ਦੇਣਗੇ। ਧੋਨੀ ਦੇ ਸੰਨਿਆਸ ਦੇ ਐਲਾਨ ਦੇ ਬਾਅਦ ਹਰ ਕੋਈ ਟਵੀਟ ਕਰ ਰਿਹਾ ਹੈ। ਅਜਿਹੇ ਵਿਚ ਭਾਰਤ ਦੀ ਮਹਿਲਾ ਟੈਨਿਸ ਖਿਡਾਰਣ ਸਾਨੀਆ ਮਿਰਜਾ ਨੇ ਮਾਹੀ ਦੇ ਸੰਨਿਆਸ 'ਤੇ ਪਹਿਲੀ ਵਾਰ ਪ੍ਰਤੀਕਿਰਿਆ ਦਿੱਤੀ ਹੈ। 

ਇਹ ਵੀ ਪੜ੍ਹੋ : ਇਹ ਹੈ ਇਕ ਅਜਿਹਾ ਮਾਸਕ ਜੋ ਸਕਿੰਟਾਂ 'ਚ ਵਾਇਰਸ ਨੂੰ ਕਰਦਾ ਹੈ ਨਸ਼ਟ, ਕੀਮਤ ਹੈ ਸਿਰਫ਼ ਇੰਨੀ

ਦਰਅਸਲ ਸਾਨੀਆ ਨੇ ਧੋਨੀ ਨੂੰ ਸ਼ਾਨਦਾਰ ਕਰੀਅਰ ਲਈ ਵਧਾਈ ਦਿੰਦੇ ਹੋਏ ਕਿਹਾ, 'ਐਮ.ਐਸ.ਧੋਨੀ ਨੂੰ ਫੇਅਰਵੈਲ ਮੈਚ ਮਿਲਣਾ ਚਾਹੀਦਾ ਸੀ, ਜੇਕਰ ਉਹ ਅਜਿਹਾ ਚਾਹੁੰਦੇ ਸਨ। ਹਾਲਾਂਕਿ ਉਨ੍ਹਾਂ ਨੇ ਚੁਪਚਾਪ ਸੰਨਿਆਸ ਦਾ ਐਲਾਨ ਕਰ ਦਿੱਤਾ ਅਤੇ ਇਹੀ ਚੀਜ਼ ਉਨ੍ਹਾਂ ਨੂੰ ਕੈਪਟਨ ਕੂਲ ਬਣਾਉਂਦੀ ਹੈ। ਧੋਨੀ ਨੇ ਮੈਦਾਨ ਵਿਚ ਜੋ ਕੀਤਾ ਉਸ ਦੇ ਮਾਇਨੇ ਜ਼ਿਆਦਾ ਹਨ, ਨਾ ਕਿ ਇਕ ਫੇਅਰਵੈਲ ਮੈਚ ਦੇ।' ਉਨ੍ਹਾਂ ਕਿਹਾ, 'ਐਮ.ਐਸ. ਧੋਨੀ ਅਸਲ ਵਿਚ ਮੈਨੂੰ ਮੇਰੇ ਹਸਬੈਂਡ ਸ਼ੋਏਬ ਮਲਿਕ ਦੀ ਯਾਦ ਦਿਵਾਉਂਦੇ ਹਨ, ਖਾਸ ਕਰ ਪਰਸਨੈਲਿਟੀ ਦੇ ਮਾਮਲੇ ਵਿਚ।  ਮੈਦਾਨ ਵਿਚ ਦੋਵੇਂ ਹੀ ਖਿਡਾਰੀ ਕਾਫ਼ੀ ਸ਼ਾਂਤ ਰਹਿੰਦੇ ਹਨ। ਕਈ ਮਾਇਨਿਆਂ ਵਿਚ ਐਮ.ਐਸ. ਧੋਨੀ ਬਿਲਕੁੱਲ ਸ਼ੋਏਬ ਮਲਿਕ ਦੀ ਤਰ੍ਹਾਂ ਹੀ ਹਨ।'

ਇਹ ਵੀ ਪੜ੍ਹੋ : ਜਨਤਾ 'ਤੇ ਮਹਿੰਗਾਈ ਦੀ ਮਾਰ, ਪੈਟਰੋਲ ਦੀਆਂ ਕੀਮਤਾਂ 'ਚ ਵਾਧਾ ਜਾਰੀ, ਜਾਣੋ ਅੱਜ ਦੇ ਨਵੇਂ ਭਾਅ


cherry

Content Editor

Related News