ਧਰੁਵ ਜੁਰੈਲ ਨੇ ''ਬੁਲਟ'' ਦੀ ਰਫਤਾਰ ਨਾਲ ਉਡਾਏ ਸਟੰਪਸ, ਪ੍ਰਸ਼ੰਸਕਾਂ ਨੂੰ ਆਈ ਧੋਨੀ ਦੀ ਯਾਦ (ਵੀਡੀਓ)

02/10/2020 11:52:15 AM

ਸਪੋਰਟਸ ਡੈਸਕ : ਅਵਿਸ਼ੇਕ ਦਾਸ ਦੀ ਸ਼ਾਨਦਾਰ ਗੇਂਦਬਾਜ਼ੀ ਤੋਂ ਬਾਅਦ ਓਪਨਰ ਪਰਵੇਜ ਹੁਸੈਨ ਏਮੋਨ ਦੀ 47 ਦੌੜਾਂ ਦੀ ਦਮਦਾਰ ਪਾਰੀ ਅਤੇ ਕਪਤਾਨ ਅਕਬਰ ਅਲੀ ਦੀ ਅਜੇਤੂ 43 ਦੌੜਾਂ ਦੀ ਜ਼ਿੰਮੇਵਾਰੀ ਭਰੀ ਪਾਰੀ ਦੇ ਦਮ 'ਤੇ ਬੰਗਲਾਦੇਸ਼ ਨੇ ਸਾਬਕਾ ਚੈਂਪੀਅਨ ਭਾਰਤ ਨੂੰ ਐਤਵਾਰ ਨੂੰ ਡਕਵਰਥ ਲੁਈਸ ਨਿਯਮ ਦੇ ਤਹਿਤ 3 ਵਿਕਟਾਂ ਨਾਲ ਹਰਾ ਕੇ ਪਹਿਲੀ ਵਾਰ ਆਈ. ਸੀ. ਸੀ. ਅੰਡਰ-19 ਵਰਲਡ ਕੱਪ ਕ੍ਰਿਕਟ ਟੂਰਨਾਮੈਂਟ ਦਾ ਖਿਤਾਬ ਜਿੱਤ ਲਿਆ। ਅਜਿਹੇ 'ਚ ਮੈਚ ਦੌਰਾਨ ਇਕ ਸ਼ਾਨਦਾਰ ਪਲ ਵੀ ਦੇਖਣ ਨੂੰ ਮਿਲਿਆ। ਜਿੱਥੇ ਟੀਮ ਇੰਡੀਆ ਦੇ ਨੌਜਵਾਨ ਵਿਕਟਕੀਪਰ ਧਰੁਵ ਜੁਰੈਲ ਦੀ ਬਿਹਤਰੀਨ ਸਟੰਪਿੰਗ ਦੇਖ ਪ੍ਰਸ਼ੰਸਕਾਂ ਨੂੰ ਮਹਿੰਦਰ ਸਿੰਘ ਧੋਨੀ ਦੀ ਯਾਦ ਆ ਗਈ। ਇਸ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀ ਹੈ।

ਦਰਅਸਲ,  ਬੰਗਲਾਦੇਸ਼ ਦੀ ਪਾਰੀ ਦੇ 17ਵੇਂ ਓਵਰ ਵਿਚ ਸਪਿਨਰ ਰਵੀ ਬਿਸ਼ਨੋਈ ਗੇਂਦਬਾਜ਼ੀ ਕਰ ਰਹੇ ਸੀ ਤਾਂ ਅਚਾਨਕ ਸ਼ਹਾਦਤ ਹੁਸੈਨ ਨੇ ਰਵੀ ਬਿਸ਼ਨੋਈ ਦੀ ਗੇਂਦ ਨੂੰ ਡਿਫੈਂਡ ਕੀਤਾ ਪਰ ਗੇਂਦ ਪੈਡ ਨਾਲ ਲੱਗ ਕੇ ਵਿਕਟਕੀਪਰ ਦੇ ਕੋਲ ਚਲੀ ਗਈ। ਧਰੁਵ ਜੁਰੈਲ ਨੇ ਬਿਨਾ ਇਕ ਵੀ ਪਲ ਗੁਆਏ ਤੁਰੰਤ ਗੇਂਦ ਚੁੱਕੀ ਅਤੇ 'ਬੁਲਟ' ਦੀ ਰਫਤਾਰ ਨਾਲ ਸਟੰਪ ਪੁੱਟ ਦਿੱਤੀ। ਧਰੁਵ ਜੁਰੈਲ ਦੀ ਸਟੰਪਿੰਗ ਨੂੰ ਦੇਖ ਕੇ ਪ੍ਰਸ਼ੰਸਕਾਂ ਨੂੰ ਮਹਿੰਦਰ ਸਿੰਘ ਧੋਨੀ ਦੀ ਯਾਦ ਆ ਗਈ। ਇਸ ਦੀ ਵੀਡੀਓ ਨੂੰ ਪ੍ਰਸ਼ੰਸਕ ਕਾਫੀ ਪਸੰਦ ਕਰ ਰਹੇ ਹਨ।


Related News