IPL 2019 : ਮੈਚ ਜਿੱਤਣ ਦੇ ਬਾਵਜੂਦ ਖੁਸ਼ ਨਹੀਂ ਧੋਨੀ, ਜਾਣੋ ਕਾਰਨ

03/24/2019 1:06:49 PM

ਸਪੋਰਟਸ ਡੈਸਕ— ਗੇਂਦਬਾਜ਼ਾਂ ਦੇ ਬਿਹਤਰੀਨ ਪ੍ਰਦਰਸ਼ਨ ਕਾਰਨ ਚੇਨਈ ਨੇ ਆਪਣੇ ਘਰ ਐੱਮ.ਏ. ਚਿਦਾਂਬਰਮ ਸਟੇਡੀਅਮ 'ਚ ਖੇਡੇ ਗਏ ਟੂਰਨਾਮੈਂਟ ਦੇ ਓਪਨਿੰਗ ਮੁਕਾਬਲੇ 'ਚ ਬੈਂਗਲੁਰੂ ਨੂੰ 7 ਵਿਕਟਾਂ ਨਾਲ ਹਰਾਇਆ। ਇਸ ਤਰ੍ਹਾਂ ਧੋਨੀ ਦੀ ਬ੍ਰਿਗੇਡ ਨੇ ਆਈ.ਪੀ.ਐੱਲ 2019 'ਚ ਆਪਣੇ ਸਫਰ ਦਾ ਆਗਾਜ਼ ਜਿੱਤ ਨਾਲ ਕੀਤਾ ਹੈ ਪਰ ਚੇਨਈ ਦੇ ਕਪਤਾਨ ਮਹਿੰਦਰ ਸਿੰਘ ਧੋਨੀ ਨਾਖੁਸ਼ ਸਨ। ਉਨ੍ਹਾਂ ਦੀ ਨਾਖੁਸ਼ੀ ਦਾ ਕਾਰਨ ਪਿੱਚ ਦਾ ਮਿਜਾਜ਼ ਹੈ। 37 ਸਾਲਾ ਧੋਨੀ ਨੇ ਕਿਹਾ ਕਿ ਮੈਨੂੰ ਵਿਕਟ ਨੂੰ ਲੈ ਕੇ ਅੰਦਾਜ਼ਾ ਨਹੀਂ ਸੀ। ਅਸੀਂ ਇੱਥੇ ਅਭਿਆਸ ਮੈਚ ਖੇਡਿਆ ਅਤੇ ਹਰ ਵਾਰ ਮੈਚ ਸਕੋਰਿੰਗ ਵਾਲਾ ਰਿਹਾ ਹੈ।

ਅਭਿਆਸ ਮੈਚ 'ਚ ਟੀਮ ਔਸਤਨ ਅਸਲ ਮੈਚ ਤੋਂ 30 ਦੌੜਾਂ ਜ਼ਿਆਦਾ ਬਣਾਉਂਦੀ ਹੈ। ਮੈਨੂੰ ਲੱਗਾ ਕਿ ਇਸ 'ਤੇ 140 ਦਾ ਸਕੋਰ ਬਣੇਗਾ। ਪਰ ਵਿਕਟ ਨੇ ਬਹੁਤਾ ਜ਼ਿਆਦਾ ਟਰਨ ਲਿਆ। ਜੇਕਰ ਪਿੱਚ ਠੀਕ ਨਹੀਂ ਹੋਈ ਤਾਂ ਅੱਗੇ ਦੇ ਮੈਚ 'ਚ ਦਿੱਕਤ ਹੋ ਸਕਦੀ ਹੈ। ਵਿਰਾਟ ਕੋਹਲੀ ਵੀ ਪਿੱਚ ਦੇ ਮਿਜਾਜ਼ ਤੋਂ ਹੈਰਾਨ ਨਜ਼ਰ ਆਏ। ਉਨ੍ਹਾਂ ਮੰਨਿਆ ਕਿ ਉਨ੍ਹਾਂ ਦੇ ਬੱਲੇਬਾਜ਼ ਸੀ.ਐੱਸ.ਕੇ. ਦੀ ਫਿਰਕੀ 'ਚ ਫਸ ਗਏ। ਉਨ੍ਹਾਂ ਕਿਹਾ ਕਿ ਟੂਰਨਾਮੈਂਟ ਦੇ ਕਿਸੇ ਵੱਡੇ ਮੈਚ 'ਚ ਅਜਿਹਾ ਹੁੰਦਾ ਹੈ ਤਾਂ ਇਸ ਤੋਂ ਪਹਿਲਾਂ ਸ਼ੁਰੂ 'ਚ ਹੀ ਹੋਣਾ ਜ਼ਿਆਦਾ ਚੰਗਾ ਹੈ।


Tarsem Singh

Content Editor

Related News