ਤਾਮਿਲਨਾਡੂ ਦੇ ਪ੍ਰਾਣੇਸ਼ ਤੇ ਮਹਾਰਾਸ਼ਟਰ ਦੀ ਤਨਿਸ਼ਾ ਬਣੇ ਨੈਸ਼ਨਲ ਸਬ-ਜੂਨੀਅਰ ਸ਼ਤਰੰਜ ਚੈਂਪੀਅਨ

03/10/2022 2:12:09 AM

ਨਵੀਂ ਦਿੱਲੀ (ਨਿਕਲੇਸ਼ ਜੈਨ)- ਇੰਦਰਾ ਗਾਂਧੀ ਇੰਡੋਰ ਸਟੇਡੀਅਮ ’ਚ ਸੰਪੰਨ ਹੋਈ 5 ਦਿਨਾਂ ਨੈਸ਼ਨਲ ਸਬ-ਜੂਨੀਅਰ ਸ਼ਤਰੰਜ ਪ੍ਰਤੀਯੋਗਿਤਾ ’ਚ ਤਾਮਿਲਨਾਡੂ ਦੇ ਪ੍ਰਾਣੇਸ਼ ਐੱਮ ਤੇ ਮਹਾਰਾਸ਼ਟਰ ਦੀ ਤਨਿਸ਼ਾ ਬੋਰਮਨੀਕਰ ਨੇ ਕ੍ਰਮਵਾਰ ਲੜਕੇ ਤੇ ਲੜਕੀ ਵਰਗ ਦੇ ਰਾਸ਼ਟਰੀ ਖਿਤਾਬ ਜਿੱਤੇ। ਪ੍ਰਾਣੇਸ਼ ਨੇ ਕੁੱਲ 9 ਰਾਊਂਡ ’ਚ ਅਜੇਤੂ ਰਹਿੰਦਿਆਂ 6 ਜਿੱਤ ਤੇ 3 ਡਰਾਅ ਨਾਲ 7.5 ਅੰਕ ਬਣਾ ਕੇ ਪਹਿਲਾ ਸਥਾਨ ਹਾਸਲ ਕੀਤਾ, ਜਦਕਿ 7 ਅੰਕ ਬਣਾ ਕੇ ਤਾਮਿਲਨਾਡੂ ਦੇ ਪ੍ਰਣਵ ਵੀ ਦੂਜੇ ਤਾਂ ਹਰਸ਼ਦ ਐੱਸ, ਟਾਈਬਰੇਕ ਦੇ ਆਧਾਰ ’ਤੇ ਤੀਸਰੇ ਸਥਾਨ ’ਤੇ ਰਹੇ। 

ਇਹ ਖ਼ਬਰ ਪੜ੍ਹੋ-ਰਹਾਣੇ ਨੇ ਆਪਣੇ ਸਕੂਲ ਅਤੇ ਪਹਿਲੇ ਕ੍ਰਿਕਟ ਮੈਦਾਨ ਦਾ ਕੀਤਾ ਦੌਰਾ
ਲੜਕੀ ਵਰਗ ’ਚ ਪਹਿਲੇ ਸਥਾਨ ਲਈ 3 ਖਿਡਾਰੀਆਂ ’ਚ ਟਾਈ ਹੋਇਆ ਪਰ ਬਿਹਤਰ ਟਾਈਬਰੇਕ ਦੇ ਆਧਾਰ ’ਤੇ ਮਹਾਰਾਸ਼ਟਰ ਦੀ ਤਨਿਸ਼ਾ, ਬੰਗਾਲ ਦੀ ਮ੍ਰਤਿਕਾ ਮਲਿਕ ਤੇ ਉੱਤਰ ਪ੍ਰਦੇਸ਼ ਦੀ ਸ਼ੁਭੀ ਗੁਪਤਾ ਕ੍ਰਮਵਾਰ ਪਹਿਲੇ, ਦੂਜੇ ਤੇ ਤੀਸਰੇ ਸਥਾਨ ’ਤੇ ਰਹੀ। ਤਨਿਸ਼ਾ ਤੇ ਮ੍ਰਤਿਕਾ ਪੂਰੇ ਟੂਰਨਾਮੈਂਟ ’ਚ 6 ਜਿੱਤ ਤੇ 3 ਡਰਾਅ ਖੇਡ ਕੇ ਅਜੇਤੂ ਰਹੀ, ਜਦਕਿ ਸ਼ੁਭੀ ਨੂੰ 6ਵੇਂ ਰਾਊਂਡ ’ਚ ਮ੍ਰਤਿਕਾ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ।

ਇਹ ਖ਼ਬਰ ਪੜ੍ਹੋ- WIW v ENGW : ਵਿੰਡੀਜ਼ ਨੇ ਰੋਮਾਂਚਕ ਮੈਚ ’ਚ ਇੰਗਲੈਂਡ ਨੂੰ 7 ਦੌੜਾਂ ਨਾਲ ਹਰਾਇਆ

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


Gurdeep Singh

Content Editor

Related News