ਇਹ ਹਨ ਦੁਨੀਆ ਦੀਆਂ ਸਭ ਤੋਂ ਖ਼ੂਬਸੂਰਤ 10 ਕ੍ਰਿਕਟਰ ਬੀਬੀਆਂ

02/12/2021 4:16:26 PM

ਸਪੋਰਟਸ ਡੈਸਕ : ਕ੍ਰਿਕਟ ਵਿਚ ਪੁਰਸ਼ਾਂ ਪ੍ਰਤੀ ਉਨ੍ਹਾਂ ਦੇ ਪ੍ਰਸ਼ੰਸਕਾਂ ਦਾ ਜੁਨੂਨ ਬਹੁਤ ਹੀ ਜ਼ਿਆਦਾ ਦੇਖਣ ਨੂੰ ਮਿਲਦਾ ਹੈ ਪਰ ਅਸੀਂ ਅੱਜ ਤੁਹਾਨੂੰ ਦੁਨੀਆਂ ਦੀਆਂ ਉਨ੍ਹਾਂ ਖ਼ੂਬਸੂਰਤ ਕ੍ਰਿਕਟਰ ਬੀਬੀਆਂ ਨਾਲ ਮਿਲਾਉਣ ਜਾ ਰਹੇ ਹਾਂ, ਜਿਨ੍ਹਾਂ ਦੇ ਖੇਡ ਨਾਲ ਨਾਲ ਉਨ੍ਹਾਂ ਦੀ ਖ਼ੂਬਸੂਰਤੀ ਦਾ ਵੀ ਕੋਈ ਮੁਕਾਬਲਾ ਨਹੀਂ ਹੈ। ਇਹ ਕ੍ਰਿਕਟਰ ਬੀਬੀਆਂ ਇੰਨੀਆਂ ਖ਼ੂਬਸੂਰਤ ਹਨ ਕਿ ਇਨ੍ਹਾਂ ਨੂੰ ਦੇਖਦੇ ਹੀ ਤੁਸੀਂ ਇਨ੍ਹਾਂ ਦੇ ਦੀਵਾਨੇ ਹੋ ਜਾਓਗੇ। 

1. ਮੇਘਨ ਮੋਰਿਆ ਲੈਨਿੰਗ
ਮੇਗੇਨ ਇਕ ਆਸਟਰੇਲੀਅਨ ਕ੍ਰਿਕਟਰ ਬੀਬੀ ਹੈ। ਮੇਗੇਨ ਜਿੰਨੀ ਖ਼ੂਬਸੂਰਤ ਹੈ, ਓਨੀ ਹੀ ਖ਼ੂਬਸੂਰਤ ਬੱਲੇਬਾਜ਼ੀ ਵੀ ਕਰਦੀ ਹੈ। ਉਸ ਕਿਸੇ ਹਾਲੀਵੁੱਡ ਅਦਾਕਾਰਾ ਤੋਂ ਘੱਟ ਨਹੀਂ ਹੈ। ਓਪਨਿੰਗ ਬੈਟਿੰਗ ਲਈ ਮੇਗੇਨ ਨੂੰ ਜਾਣਿਆ ਜਾਂਦਾ ਹੈ।

PunjabKesari

2. ਸਾਰਾ ਜੈਨ ਟ੍ਰੇਲਰ
ਇੰਗਲਿਸ਼ ਕ੍ਰਿਕਟਰ ਸਾਰਾ ਜੈਨ ਟ੍ਰੇਲਰ ਨੂੰ ਦੇਖਦੇ ਹੀ ਕੋਈ ਵੀ ਉਨ੍ਹਾਂ ’ਤੇ ਫਿਦਾ ਹੋ ਸਕਦਾ ਹੈ। ਮਿਡਲ ਵਿਚ ਬੈਟਿੰਗ ਕਰਨ ਵਿਚ ਸਾਰਾ ਮਾਹਿਰ ਮੰਨੀ ਜਾਂਦੀ ਹੈ। 2008 ਵਿਚ ਆਸਟਰੇਲੀਆ ਖ਼ਿਲਾਫ਼ ਖੇਡੇ ਗਏ ਮੈਚ ਵਿਚ ਉਹ ਇੰਗਲਿਸ਼ ਟੀਮ ਦੀ ਖਿਡਾਰੀ ਸੀ। ਸਾਰਾ ਜਿੰਨੀ ਹੌਟ ਹੈ, ਓਨੀ ਹੀ ਬੋਲਡ ਵੀ ਹੈ। 2009 ਵਿਚ ਸਾਰਾ ਨੇ ਚੈਂਪਸਫੋਰਡ ਵਿਚ ਖੇਡੇ ਗਏ ਮੈਚ ਵਿਚ 120 ਦੌੜਾਂ ਬਣਾਈਆਂ ਸਨ।

PunjabKesari

3. ਹੋਲੀ ਫਰਲਿੰਗ
ਹੋਲੀ ਫਰਲਿੰਗ ਆਸਟਰੇਲੀਆ ਲਈ ਕ੍ਰਿਕਟ ਖੇਡਦੀ ਹੈ। 2013 ਵਿਚ ਹੋਲੀ ਨੇ ਆਸਟ੍ਰੇਲੀਅਨ ਵੂਮੈਨ ਕ੍ਰਿਕਟ ਟੀਮ ਵੱਲੋਂ ਖੇਡਣਾ ਸ਼ੁਰੂ ਕੀਤਾ। ਹੋਲੀ ਮੀਡੀਅਮ ਪੇਸਟ ਗੇਂਦ ਸੁੱਟਦੀ ਹੈ। 2013 ਵੁਮੈਨ ਵਰਲਡ ਕੱਪ ਵਿਚ ਹੋਲੀ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਸੀ।

PunjabKesari

4. ਐਲਿਸ ਪੇਰੀ
ਆਸਟਰੇਲੀਅਨ ਕ੍ਰਿਕਟਰ ਐਲਿਸ ਅਲੈਕਸੇਂਡਰਾ ਪੈਰੀ ਜਿੰਨੀ ਖ਼ੂਬਸੂਰਤ ਹੈ, ਓਹੀ ਹੀ ਬੋਲਡ ਵੀ ਹੈ। ਪੇਰੀ ਕ੍ਰਿਕਟ ਅਤੇ ਫੁੱਟਬਾਲ ਦੋਵਾਂ ਹੀ ਖੇਡਾਂ ਵਿਚ ਮਾਹਿਰ ਹੈ। ਜਦੋਂ ਉਹ 16 ਸਾਲ ਦੀ, ਉਦੋਂ ਤੋਂ ਉਹ ਦੋਵੇਂ ਗੇਮਾਂ ਖੇਡ ਰਹੀ ਹੈ। 2007 ਤੋਂ ਉਨ੍ਹਾਂ ਨੇ ਇੰਟਰਨੈਸ਼ਨਲ ਕ੍ਰਿਕਟ ਖੇਡਣਾ ਸ਼ੁਰੂ ਕੀਤਾ।

PunjabKesari

5. ਸਨਾ ਮੀਰ
ਪਾਕਿਸਤਾਨ ਵੁਮੈਨ ਕ੍ਰਿਕਟ ਟੀਮ ਦੀ ਕਪਤਾਨ ਸਨਾ ਮੀਰ ਬੇਹੱਦ ਖ਼ੂਬਸੂਰਤ ਹੈ। ਸਨਾ ਨੇ ਏਸ਼ੀਅਨ ਗੇਮਜ਼ ਵਿਚ 2 ਗੋਲਡ ਜਿੱਤੇ ਸਨ। ਸਨਾ ਪਹਿਲੀ ਕ੍ਰਿਕਟਰ ਬੀਬੀ ਹੈ, ਜਿਨ੍ਹਾਂ ਨੂੰ ਪੀ.ਸੀ.ਬੀ. ਵੁਮੈਨ ਕ੍ਰਿਕਟਰ ਆਫ ਦਿ ਯੀਅਰ 2013 ਦੇ ਐਵਾਰਡ ਨਾਲ ਸਨਮਾਨਤ ਕੀਤਾ ਗਿਆ। ਸਨਾ ਦੇ ਮਾਤਾ-ਪਿਤਾ ਕਸ਼ਮੀਰੀ ਹਨ।

PunjabKesari

6. ਮਿਤਾਲੀ ਰਾਜ
ਮਿਤਾਲੀ ਰਾਜ ਭਾਤਰੀ ਮਹਿਲਾ ਕ੍ਰਿਕਟ ਟੀਮ ਦੀ ਕਪਤਾਨ ਹੈ। ਮਿਥਾਲੀ ਜੋਧਪੁਰ ਦੀ ਰਹਿਣ ਵਾਲੀ ਹੈ। ਮਿਥਾਲੀ ਦੇ ਪਿਤਾ ਇੰਡੀਅਨ ਏਅਰਫੋਰਸ ਵਿਚ ਅਫ਼ਸਰ ਸਨ। ਮਿਥਾਲੀ ਨੇ 17 ਸਾਲ ਦੀ ਉਮਰ ਵਿਚ ਕ੍ਰਿਕਟ ਖੇਡਣਾ ਸ਼ੁਰੂ ਕੀਤਾ ਸੀ। ਉਹ ਜਿੰਨੀ ਖ਼ੂਬਸੂਰਤ ਹੈ, ਓਨੀ ਹੀ ਸ਼ਾਨਦਾਰ ਕ੍ਰਿਕਟਰ ਵੀ ਹੈ।

PunjabKesari

7. ਲਾਰਾ ਮਾਰਸ਼
11 ਸਾਲ ਦੀ ਉਮਰ ਤੋਂ ਕ੍ਰਿਕਟ ਖੇੇਡਣਾ ਸ਼ੁਰੂ ਕੀਤਾ ਸੀ ਇੰਗਲਿਸ਼ ਕ੍ਰਿਕਟਰ ਲਾਰਾ ਅਲੈਕਸੇਂਡਰਾ ਮਾਰਸ ਨੇ। ਆਫ ਸਪਿਨ ਗੇਂਦ ਸੁੱਟਣ ਵਿਚ ਉਹ ਬਹੁਤ ਮਾਹਿਰ ਖਿਡਾਰੀ ਮੰਨੀ ਜਾਂਦੀ ਹੈ। 2006 ਵਿਚ ਲਾਰਾ ਨੇ ਭਾਰਤ ਖ਼ਿਲਾਫ਼ ਟੈਸਟ ਕ੍ਰਿਕਟ ਵਿਚ ਆਪਣੇ ਕਦਮ ਰੱਖੇ ਸਨ। 2008 ਵਿਚ ਉਨ੍ਹਾਂ ਨੇ ਇੰਗਲੈਂਡ ਵੱਲੋਂ ਆਸਟਰੇਲੀਆ ਖ਼ਿਲਾਫ਼ ਸ਼ਾਨਦਾਰ ਪ੍ਰਦਰਸ਼ਨ ਕੀਤਾ ਸੀ।

PunjabKesari

8. ਕੈਥਰੀਨ ਹੇਲੇਨ ਬਰਨਟ
2006 ਅਤੇ 2010 ਵਿਚ ਕੈਥਰੀਨ ਹੇਲੇਨ ਬਰਨਟ ਨੂੰ ਵੁਮੈਨ ਕ੍ਰਿਕਟਰ ਆਫ ਦਿ ਯੀਅਰ ਖ਼ਿਤਾਬ ਮਿਲ ਚੁੱਕਾ ਹੈ। ਕੈਥਰੀਨ ਦੀ ਖ਼ੂਬਸੂਰਤੀ ਕਿਸੇ ਹਾਲੀਵੁੱਡ ਅਦਾਕਾਰਾ ਤੋਂ ਘੱਟ ਨਹੀਂ ਹੈ। ਉਨ੍ਹਾ ਦੀਆਂ ਅਦਾਵਾਂ ਕਿਸੇ ਨੂੰ ਵੀ ਆਪਣਾ ਦੀਵਾਨਾ ਬਣਾ ਸਕਦੀਆਂ ਹਨ। ਕੈਥਰੀਨ ਤੇਜ਼ ਗੇਂਦਬਾਜ਼ੀ ਦੇ ਨਾਲ-ਨਾਲ ਸ਼ਾਨਦਾਰ ਬੈਟਿੰਗ ਵੀ ਕਰਦੀ ਹੈ।

PunjabKesari

9. ਈਸਾ ਗੁਹਾ
ਇੰਗਲੈਂਡ ਦੀ ਪ੍ਰਸਿੱਧ ਕ੍ਰਿਕਟਰ ਈਸਾ ਗੁਹਾ ਨੇ 2005 ਵਿਚ ਸਾਊਥ ਅਫਰੀਕਾ ਵਿਚ ਖੇਡੇ ਗਏ ਵੁਮੈਨ ਵਰਲਡ ਕੱਪ ਵਿਚ ਹਿੱਸਾ ਲਿਆ ਸੀ। ਈਸਾ ਸਿੱਧੇ ਹੱਥ ਦੀ ਫਾਸਟ ਮੀਡੀਅਮ ਬਾਲਰ ਹੈ। ਈਸਾ ਨੇ ਇੰਡੀਆ ਖ਼ਿਲਾਫ਼ 17 ਸਾਲ ਦੀ ਉਮਰ ਵਿਚ ਕ੍ਰਿਕਟ ਤੋਂ ਆਪਣਾ ਡੈਬਿਊ ਕੀਤਾ ਸੀ। ਈਸਾ ਨੇ ਆਈ.ਪੀ.ਐਲ. ਵਿਚ ਐਕਰਿੰਗ ਵੀ ਕੀਤੀ ਹੈ।

PunjabKesari

10. ਰੋਸੇਲੀ ਬ੍ਰਿਚ
ਰੋਸੇਲੀ ਇੰਗਲੈਂਡ ਲਈ ਕ੍ਰਿਕਟ ਖੇਡਦੀ ਹੈ। ਉਹ ਜਿੰਨੀ ਖ਼ਤਰਨਾਕ ਬਾਲਰ ਹੈ, ਓਨੀ ਹੀ ਖ਼ੂਬਸੂਰਤ ਹੈ। ਉਹ ਮਿਡਲ ਆਰਡਰ ਵਿਚ ਬੈਟਿੰਗ ਕਰਦੀ ਹੈ। ਯੂਨੀਵਰਸਿਟੀ ਆਫ ਸਸੈਕਸ ਵਿਚ ਐਡਮੀਸ਼ਨ ਲੈਣ ਦੇ ਬਾਅਦ ਉਨ੍ਹਾਂ ਨੇ ਕ੍ਰਿਕਟ ਖੇਡਣਾ ਸ਼ੁਰੂ ਕੀਤਾ। ਉਨ੍ਹਾ ਨੇ 7 ਟੈਸਟ ਮੈਚ ਅਤੇ 37 ਵਨਡੇ ਮੈਚ ਖੇਡੇ ਹਨ।

PunjabKesari


 


cherry

Content Editor

Related News