ਦਿੱਲੀ ਕੈਪੀਟਲਸ ਨਾਲ ਜੁੜਿਆ ਦੱਖਣੀ ਅਫਰੀਕਾ ਦਾ ਮੌਰਿਸ
Wednesday, Mar 27, 2019 - 09:21 PM (IST)

ਨਵੀਂ ਦਿੱਲੀ- ਦੱਖਣੀ ਅਫਰੀਕਾ ਦਾ ਆਲ ਰਾਊਂਡਰ ਕ੍ਰਿਸ ਮੌਰਿਸ ਆਈ. ਪੀ. ਐੱਲ. ਦੇ 12ਵੇਂ ਸੈਸ਼ਨ ਲਈ ਦਿੱਲੀ ਕੈਪੀਟਲਸ ਟੀਮ ਦੇ ਨਾਲ ਜੁੜ ਗਿਆ ਹੈ। ਮੌਰਿਸ ਸੋਮਵਾਰ ਸ਼ਾਮ ਨੂੰ ਟੀਮ ਦੇ ਨਾਲ ਜੁੜੇ ਸਨ ਪਰ ਉਨ੍ਹਾਂ ਨੂੰ ਮੰਗਲਵਾਰ ਚੇਨਈ ਸੁਪਰ ਕਿੰਗਜ਼ ਵਿਰੁੱਧ ਮੈਚ ਖੇਡਣ ਦਾ ਮੌਕਾ ਨਹੀਂ ਮਿਲਿਆ ਸੀ। ਦਿੱਲੀ ਨੂੰ ਇਸ ਮੈਚ 'ਚ 6 ਵਿਕਟਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਮੌਰਿਸ ਦਾ ਆਈ. ਪੀ. ਐੱਲ. 'ਚ ਇਹ 6ਵਾਂ ਸਾਲ ਹੈ। ਦਿੱਲੀ ਟੀਮ ਨੇ 2019 ਦੀ ਨੀਲਾਮੀ ਤੋਂ ਪਹਿਲਾਂ ਮੌਰਿਸ ਨੂੰ ਰਿਟੇਨ ਕੀਤਾ ਸੀ।
ਮੌਰਿਸ ਨੇ ਆਈ. ਪੀ. ਐੱਲ. ਦੇ ਆਪਣੇ ਸਫਰ ਦੀ ਸ਼ੁਰੂਆਤ ਚੇਨਈ ਟੀਮ ਦੇ ਨਾਲ ਕੀਤੀ ਸੀ। ਫਿਰ ਉਹ ਰਾਜਸਥਾਨ ਰਾਇਲਜ਼ ਦਾ ਵੀ ਹਿੱਸਾ ਰਿਹਾ ਸੀ। ਉਸ ਤੋਂ ਬਾਅਦ ਉਹ ਦਿੱਲੀ ਦੀ ਟੀਮ 'ਚ ਲਗਾਤਾਰ ਬਣਿਆ ਹੋਇਆ ਹੈ।