ਮੋਰੋਂ ਦਾ 5ਵਾਂ ਸ਼ਾਨਦਾਰ ਕਬੱਡੀ ਟੂਰਨਾਮੈਂਟ 12 ਨੂੰ

03/11/2018 3:01:12 AM

ਅੱਪਰਾ (ਦੀਪਾ)- ਇਸ ਸਾਲ ਵੀ ਬਾਬਾ ਖੇੜਾ ਸਪੋਰਟਸ ਕਲੱਬ, ਗ੍ਰਾਮ ਪੰਚਾਇਤ, ਐੱਨ. ਆਰ. ਆਈ. ਵੀਰਾਂ ਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਕਰੀਬੀ ਪਿੰਡ ਮੋਰੋਂ ਤਹਿ. ਫਿਲੌਰ ਵਿਖੇ 5ਵਾਂ ਸ਼ਾਨਦਾਰ ਕਬੱਡੀ ਕੱਪ ਮਿਤੀ 12 ਮਾਰਚ ਨੂੰ ਕਰਵਾਇਆ ਜਾ ਰਿਹਾ ਹੈ। 
ਇਸ ਸਬੰਧੀ ਜਾਣਕਾਰੀ ਦਿੰਦਿਆਂ ਪ੍ਰਧਾਨ ਕਸ਼ਮੀਰ ਸਿੰਘ ਅਟਵਾਲ, ਬਿੱਟੂ ਢੀਂਡਸਾ, ਕੁਲਦੀਪ ਥਿੰਦ, ਗੁਰਮੁੱਖ ਅਟਵਾਲ, ਦਰਸ਼ਨ ਢੀਂਡਸਾ, ਬਹਾਦਰ ਢੀਂਡਸਾ, ਅਵਤਾਰ ਢੀਂਡਸਾ, ਸੋਹਣ ਢੀਂਡਸਾ, ਮਾਸਟਰ ਹਰਬੰਸ ਬੱਲ, ਹਰਜਿੰਦਰ ਢੀਂਡਸਾ, ਵਰਿੰਦਰ ਢੀਂਡਸਾ, ਗਿੰਦਾ ਬਲਜੀਤ ਦਿਓਲ, ਮਨਵੀਰ ਸਿੰਘ ਅਟਵਾਲ, ਮਨੀ ਥਿੰਦ, ਕਮਲ ਢੀਂਡਸਾ, ਪਰਦੀਪ ਦੀਪਾ, ਸੁੱਖਾ ਢੀਂਡਸਾ, ਰਮਨਾ ਢੀਂਡਸਾ, ਮੰਨਾ ਢੀਂਡਸਾ, ਗਿੰਦੀ ਢੀਂਡਸਾ, ਜਸਵਿੰਦਰ, ਜਸਪਾਲ, ਪੰਮ ਢੀਂਡਸਾ, ਦੀਪਾ, ਹੈਪੀ ਰਾਏ, ਲੱਖੀ ਢੀਂਡਸਾ, ਕਰਨਵੀਰ ਢੀਂਡਸਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਟੂਰਨਾਮੈਂਟ ਦੌਰਾਨ ਨਾਰਥ ਇੰਡੀਆ ਕਬੱਡੀ ਫੈੱਡਰੇਸ਼ਨ ਦੀਆਂ ਚੋਟੀ ਦੀਆਂ ਅੱਠ ਅਕੈਡਮੀਆਂ ਦੇ ਫਸਵੇਂ ਮੁਕਾਬਲੇ ਹੋਣਗੇ। ਜਦਕਿ ਨਿਰੋਲ ਪਿੰਡ ਪੱਧਰ ਦੀਆਂ ਚਾਰ ਟੀਮਾਂ ਦੇ ਮੁਕਾਬਲੇ ਕਰਵਾਏ ਜਾਣਗੇ। ਜੇਤੂ ਟੀਮ ਨੂੰ 1 ਲੱਖ 50 ਹਜ਼ਾਰ ਰੁਪਏ ਨਕਦ ਤੇ ਉਪ ਜੇਤੂ ਟੀਮ ਨੂੰ 1 ਲੱਖ ਰੁਪਏ ਨਕਦ ਇਨਾਮ ਦਿੱਤਾ ਜਾਵੇਗਾ। ਟੂਰਨਾਮੈਂਟ ਦੇ ਬੈਸਟ ਰੇਡਰ ਨੂੰ 51 ਹਜ਼ਾਰ ਰੁਪਏ ਨਕਦ ਤੇ ਬੈਸਟ ਜਾਫੀ ਨੂੰ ਵੀ 51 ਹਜ਼ਾਰ ਰੁਪਏ ਨਕਦ ਇਨਾਮ ਦੇ ਕੇ ਸਨਮਾਨਿਤ ਕੀਤਾ ਜਾਵੇਗਾ। ਇਸ ਦੌਰਾਨ ਹਲਟ ਦੌੜਾਂ 15 ਮਾਰਚ ਨੂੰ ਕਰਵਾਈਆਂ ਜਾਣਗੀਆਂ।

 


Related News