ਮੌਂਟੀ ਪੈਨੇਸਰ ਦਾ ਖੁਲਾਸਾ, ਗੇਂਦ ਨੂੰ ਸਵਿੰਗ ਕਰਾਉਣ ਲਈ ਕਰਦੇ ਸੀ ''ਬਾਲ ਟੈਂਪਰਿੰਗ''

Saturday, May 25, 2019 - 04:24 PM (IST)

ਮੌਂਟੀ ਪੈਨੇਸਰ ਦਾ ਖੁਲਾਸਾ, ਗੇਂਦ ਨੂੰ ਸਵਿੰਗ ਕਰਾਉਣ ਲਈ ਕਰਦੇ ਸੀ ''ਬਾਲ ਟੈਂਪਰਿੰਗ''

ਲੰਡਨ : ਸਾਬਕਾ ਇੰਗਲਿਸ਼ ਸਪਿਨਰ ਮੌਂਟੀ ਪੈਨੇਸਰ ਨੇ ਖੁਲਾਸਾ ਕਰਦਿਆਂ ਕਿਹਾ ਕਿ ਉਸ ਨੇ ਗੇਂਦ ਨੂੰ ਰਿਵਰਸ ਸਵਿੰਗ ਕਰਾਉਣ ਲਈ ਸਨਸਕ੍ਰੀਨ ਲੋਸ਼ਨ, ਮਿੰਟ, ਟ੍ਰੈਕਸੂਟ ਦੀ ਜਿਪ ਅਤੇ ਥੁੱਕ ਦਾ ਇਸਤੇਮਾਲ ਕੀਤਾ ਸੀ। ਪੈਨੇਸਰ ਨੇ ਆਪਣੀ ਕਿਤਾਬ 'ਦੱ ਫੁਲ ਮੌਂਟੀ' ਵਿਚ ਗੇਂਦ ਨਾਲ ਬਾਲ ਟੈਂਪਰਿੰਗ ਨੂੰ ਲੈ ਕੇ ਖੁਲਾਸਾ ਕੀਤਾ ਹੈ। ਸਾਲ 2006 ਤੋਂ 2013 ਵਿਚਾਲੇ ਕਰੀਅਰ ਵਿਚ ਇੰਗਲੈਂਡ ਲਈ 50 ਟੈਸਟ ਮੈਚ ਖੇਡੇ। ਉਸ ਨੇ ਦੱਸਿਆ ਕਿ ਜੇਮਸ ਐਂਡਰਸਨ ਵਰਗੇ ਖਿਡਾਰੀਆਂ ਲਈ ਉਸਨੇ ਗੇਂਦ ਨਾਲ ਛੇੜਛਾੜ ਕੀਤੀ ਸੀ।

PunjabKesari

37 ਸਾਲਾ ਪੈਨੇਸਰ ਨੇ ਅਖਬਾਰ ਡੇਲੀ ਮੇਲ ਨੂੰ ਕਿਹਾ, ''ਤੁਸੀਂ ਇਸ ਨੂੰ ਕਾਨੂੰਨ ਤੋੜਨਾ ਕਹਿ ਸਕਦੇ ਹੋ ਪਰ ਅਸੀਂ ਗੇਂਦ ਨੂੰ ਰਿਵਰਸ ਕਰਾਉਣ ਲਈ ਸਨਸਕ੍ਰੀਨ ਕ੍ਰੀਮ ਤੋਂ ਲੈ ਕੇ ਥੁੱਕ ਦਾ ਇਸਤੇਮਾਲ ਕਰਦੇ ਸੀ। ਮੈਨੂੰ ਤਾਂ ਆਪਣੀ ਪੈਂਟ ਦੀ ਜ਼ਿਪ ਨਾਲ ਵੀ ਗੇਂਦ ਨੂੰ ਰਗੜਿਆ ਸੀ ਤਾਂ ਜੋ ਉਸ ਨਾਲ ਰਿਵਰਸ ਹੋ ਸਕੇ। ਜਦੋਂ ਵੀ ਮੈਂ ਇੰਗਲੈਂਡ ਦੀ ਟੀਮ ਵਿਚ ਆਇਆ ਤਾਂ ਮੇਰਾ ਕੰਮ ਤੇਜ਼ ਗੇਂਦਬਾਜ਼ਾ ਲਈ ਗੇਂਦ ਨੂੰ ਤਿਆਰ ਕਰਨਾ ਹੁੰਦਾ ਸੀ। ਉਹ ਕਿਹਾ ਕਰਦੇ ਸੀ ਕਿ ਜੇਕਰ ਤੁਹਾਨੂੰ ਸਾਡੇ ਲਈ ਗੇਂਦਬਾਜ਼ੀ ਕਰਨੀ ਹੈ ਤੂੰ ਸਾਡੇ ਲਈ ਗੇਂਦਬਾਜ਼ੀ ਕਰਨੀ ਹੈ ਤਾਂ ਇਹ ਸਿਰਫ ਇਕ ਹੀ ਸ਼ਰਤ 'ਤੇ ਹੋਵੇਗਾ, ਤੇਰੇ ਪਸੀਨੇ ਵਾਲੇ ਹੱਥ ਗੇਂਦ ਨੂੰ ਗਿੱਲਾ ਨਾ ਕਰਨ।''


Related News