ਭਾਰਤ ਖਿਲਾਫ ਟੈਨਿਸ ਡਬਲਜ਼ ਮੈਚ ''ਚ ਰੇਬੋਲ ਦੀ ਜਗ੍ਹਾ ਮੋਨਫਿਲਜ਼ ਨੇ ਲਈ

Saturday, Jul 27, 2024 - 05:20 PM (IST)

ਭਾਰਤ ਖਿਲਾਫ ਟੈਨਿਸ ਡਬਲਜ਼ ਮੈਚ ''ਚ ਰੇਬੋਲ ਦੀ ਜਗ੍ਹਾ ਮੋਨਫਿਲਜ਼ ਨੇ ਲਈ

ਪੈਰਿਸ- ਸਟਾਰ ਖਿਡਾਰੀ ਗੇਲ ਮੋਨਫਿਲਜ਼ ਸ਼ਨੀਵਾਰ ਨੂੰ ਇੱਥੇ ਭਾਰਤ ਦੇ ਰੋਹਨ ਬੋਪੰਨਾ ਅਤੇ ਐੱਨ ਸ਼੍ਰੀਰਾਮ ਬਾਲਾਜੀ ਦੇ ਖਿਲਾਫ ਪਹਿਲੇ ਦੌਰ ਦੇ ਪੁਰਸ਼ ਡਬਲਜ਼ ਮੈਚ ਵਿਚ ਐਡਵਰਡ ਰੋਜਰ-ਵੈਸਲਿਨ ਨਾਲ ਖੇਡਣਗੇ ਕਿਉਂਕਿ ਫੈਬੀਅਨ ਰੇਬੋਲ ਸੱਟ ਕਾਰਨ ਮੈਚ ਤੋਂ ਹਟ ਗਏ ਹਨ।
ਮੋਨਫਿਲਜ਼ ਦੇ ਆਖਰੀ ਸਮੇਂ 'ਚ ਕੋਰਟ 'ਚ ਦਾਖਲ ਹੋਣ ਨਾਲ ਮੈਚ 'ਤੇ ਅਸਰ ਪੈ ਸਕਦਾ ਹੈ ਕਿਉਂਕਿ ਬੋਪੰਨਾ ਅਤੇ ਬਾਲਾਜੀ ਨੇ ਰੇਬੋਲ ਅਤੇ ਰੋਜਰ-ਵੈਸਲਿਨ ਦੀ ਜੋੜੀ ਦਾ ਸਾਹਮਣਾ ਕਰਨ ਲਈ ਪੂਰੀ ਤਿਆਰੀ ਕਰ ਲਈ ਸੀ। ਵਿਸ਼ਵ ਦੇ 30ਵੇਂ ਨੰਬਰ ਦੇ ਖਿਡਾਰੀ ਮੋਨਫਿਲਜ਼ ਵਿੰਬਲਡਨ ਦੇ ਤੀਜੇ ਦੌਰ ਵਿੱਚ ਪਹੁੰਚੇ ਸਨ ਜਿੱਥੇ ਉਹ ਗ੍ਰਿਗੋਰ ਦਿਮਿਤਰੋਵ ਤੋਂ ਹਾਰ ਗਏ ਸਨ।
ਤੀਜੇ ਦੌਰ 'ਚ ਪਹੁੰਚਣ ਤੋਂ ਪਹਿਲਾਂ 37 ਸਾਲਾ ਮੋਨਫਿਲਜ਼ ਨੇ ਸਵਿਟਜ਼ਰਲੈਂਡ ਦੇ ਸਟੈਨਿਸਲਾਸ ਵਾਵਰਿੰਕਾ ਨੂੰ ਹਰਾਇਆ ਸੀ। ਭਾਰਤ ਅਤੇ ਫਰਾਂਸ ਵਿਚਾਲੇ ਪਹਿਲੇ ਦੌਰ ਦੇ ਮੈਚ 'ਚ ਸ਼ੁੱਕਰਵਾਰ ਸ਼ਾਮ ਤੋਂ ਪੈ ਰਹੇ ਮੀਂਹ ਕਾਰਨ ਦੇਰੀ ਹੋਈ।


author

Aarti dhillon

Content Editor

Related News