ਬਿਨ੍ਹਾਂ ਮਹਿਲਾ ਐਂਕਰ ਨੂੰ ਦੇਖੇ ਮੋਈਨ ਅਲੀ ਨੇ ਦਿੱਤੀ ਇੰਟਰਵਿਊ, ਵੀਡੀਓ ਵਾਇਰਲ

Monday, Jul 29, 2019 - 09:52 PM (IST)

ਬਿਨ੍ਹਾਂ ਮਹਿਲਾ ਐਂਕਰ ਨੂੰ ਦੇਖੇ ਮੋਈਨ ਅਲੀ ਨੇ ਦਿੱਤੀ ਇੰਟਰਵਿਊ, ਵੀਡੀਓ ਵਾਇਰਲ

ਨਵੀਂ ਦਿੱਲੀ— ਕ੍ਰਿਕਟ ਵਿਸ਼ਵ ਕੱਪ ਜਿੱਤ ਕੇ ਇੰਟਰਵਿਊ ਦੇ ਰਹੇ ਇੰਗਲੈਂਡ ਟੀਮ ਦੇ ਆਲਰਾਊਂਡਰ ਮੋਈਨ ਅਲੀ ਦੀ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀ ਹੈ। ਦਰਅਸਲ ਉਸ ਵੀਡੀਓ 'ਚ ਮੋਈਨ ਦਾ ਇੰਟਰਵਿਊ ਦੱਖਣੀ ਅਫਰੀਕਾ ਦੀ ਸਟਾਰ ਐਂਕਰ ਐਲਮਾ ਸਿਮਟ ਲੈ ਰਹੀ ਹੈ। ਖਾਸ ਗੱਲ ਇਹ ਹੈ ਕਿ ਮੋਈਨ ਉਸ ਨੂੰ ਬਿਨ੍ਹਾਂ ਦੇਖੇ ਹੀ ਪੂਰੀ ਇੰਟਰਵਿਊ ਦੇ ਰਹੇ ਹਨ। ਮਹਿਲਾਵਾਂ ਦੇ ਪ੍ਰਤੀ ਇੱਜਤ ਦਿਖਾਉਣ ਦੇ ਚਲਦਿਆ ਮੋਈਨ ਦੀ ਖੂਬ ਸ਼ਲਾਘਾ ਹੋ ਰਹੀ ਹੈ। ਸੋਸ਼ਲ ਮੀਡੀਆ 'ਤੇ ਮੋਈਨ ਅਲੀ ਦੀ ਇਸ ਵੀਡੀਓਜ਼ ਨੂੰ ਮਿਲੀਅਨ ਤੋਂ ਜ਼ਿਆਦਾ ਵਿਊ ਮਿਲ ਰਹੇ ਹਨ।


ਕੌਣ ਹੈ ਮਹਿਲਾ ਐਂਕਰ ਐਲਮਾ ਸਿਮਟ

PunjabKesari
ਐਲਮਾ ਸਿਮਟ ਦੱਖਣੀ ਅਫਰੀਕਾ ਦੀ ਮਸ਼ਹੂਰ ਖੇਡ ਪੱਤਰਕਾਰ ਹੈ। 33 ਸਾਲ ਦੀ ਐਲਮਾ ਇਸ ਤੋਂ ਪਹਿਲਾਂ ਰਗਬੀ ਕਵਰ ਕਰਦੀ ਸੀ। ਉਨ੍ਹਾਂ ਨੇ 2011 ਦਾ ਰਗਬੀ ਵਿਸ਼ਵ ਕੱਪ ਵੀ ਕਵਰ ਕੀਤਾ ਹੋਇਆ ਹੈ। ਐਲਮਾ ਦੇ ਪਤੀ ਰਿਚਰਡ ਮੇਸਪੈਰੋ ਮਸ਼ਹੂਰ ਗੋਲਫਰ ਹੈ। ਐਲਮਾ ਰਗਬੀ, ਕ੍ਰਿਕਟ ਤੋਂ ਇਲਾਵਾ ਗੋਲਫ ਨੂੰ ਵੀ ਕਵਰੇਜ ਕਰ ਚੁੱਕੀ ਹੈ। ਕਈ ਏਜੰਸੀਆਂ ਦੇ ਲਈ ਉਹ ਹੌਟ ਫੋਟੋ ਸ਼ੂਟ ਵੀ ਕਰਵਾ ਚੁੱਕੀ ਹੈ।

PunjabKesari
ਸ਼ੈਮਪੇਨ ਦੇ ਕਾਰਨ ਛੱਡ ਦਿੱਤਾ ਸੀ ਵਿਸ਼ਵ ਕੱਪ ਸੈਲੀਬ੍ਰੇਸ਼ਨ
ਮੋਈ ਅਲੀ ਇਸ ਤੋਂ ਪਹਿਲਾਂ ਵੀ ਆਪਣੇ ਸਾਥੀ ਆਦਿਲ ਰਸ਼ੀਦ ਦੇ ਨਾਲ ਵਿਸ਼ਵ ਕੱਪ ਸੈਲੀਬ੍ਰੇਸ਼ਨ ਦਾ ਮੌਕਾ ਛੱਡਣ ਦੇ ਕਾਰਨ ਚਰਚਾ 'ਚ ਆਏ ਸਨ। ਦਰਅਸਲ ਸੈਲੀਬ੍ਰੇਸ਼ਨ ਦੇ ਦੌਰਾਨ ਇੰਗਲੈਂਡ ਦੇ ਖਿਡਾਰੀ ਰਮਸ ਅਨੁਸਾਰ ਸ਼ੈਮਪੇਨ ਦੀ ਬੋਤਲ ਖੋਲ ਰਹੇ ਸਨ। ਮੋਈਨ ਤੇ ਆਦਿਲ ਨੇ ਜਿਸ ਤਰ੍ਹਾਂ ਹੀ ਇਹ ਦੇਖਿਆ ਕਿ ਉਹ ਸੈਲੀਬ੍ਰੇਸ਼ਨ ਤੋਂ ਪਿੱਛੇ ਹਟ ਗਏ। ਦਰਅਸਲ ਮੋਈਨ ਤੇ ਆਦਿਲ ਨੇ ਧਾਰਮਿਕ ਮਾਨਤਾਵਾਂ ਕਾਰਨ ਸੈਲੀਬ੍ਰੇਸ਼ਨ ਤੋਂ ਪਿੱਛੇ ਹਟਨ ਦਾ ਫੈਸਲਾ ਲਿਆ ਸੀ ਕਿਉਂਕਿ ਇਸ 'ਚ ਸ਼ੈਮਪੇਨ ਦਾ ਇਸਤੇਮਾਲ ਹੋ ਰਿਹਾ ਸੀ।


author

Gurdeep Singh

Content Editor

Related News